ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਲਗਭਗ 77 ਵਰ੍ਹਿਆਂ ਦੇ ਸਨ ਅਤੇ ਕੁਝ ਸਮੇਂ ਤੋਂ ਬੀਮਾਰ ਸਨ। ਗੁਰਮੀਤ ਬਾਵਾ ਲੰਬੀ ਹੇਕ ਦੀ ਮੱਲਿਕਾ ਰਹੀ ਹੈ। ਉਹ ਲਗਭਗ 45 ਸੈਕੰਡ ਦੀ ਲੰਬੀ ਹੇਕ ਲਗਾਉਂਦੀ ਸੀ।
ਗੁਰਮੀਤ ਬਾਵਾ ਦੂਰਦਰਸ਼ਨ ‘ਤੇ ਗਾਉਣ ਵਾਲੀ ਪਹਿਲੀ ਗਾਇਕਾ ਸੀ ਅਤੇ ਜੁਗਨੀ ਨੂੰ ਮਸ਼ਹੂਰ ਕਰਨ ਦਾ ਮਾਣ ਵੀ ਉੁਨ੍ਹਾਂ ਨੂੰ ਹੀ ਹਾਸਲ ਹੈ। ਉਨ੍ਹਾਂ ਨੂੰ ਕਈ ਰਾਸ਼ਟਰੀ, ਪੰਜਾਬ ਗੌਰਵ ਤੇ ਸ਼੍ਰੋਮਣੀ ਐਵਾਰਡ ਮਿਲ ਚੁੱਕੇ ਸਨ। ਗੁਰਮੀਤ ਬਾਵਾ ਦੇ ਦੇਹਾਂਤ ਨਾਲ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਗੁਰਮੀਤ ਬਾਵਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਵਸਨੀਕ ਹੈ। ਉਸ ਸਮੇਂ ਉਹ ਜੇਬੀਟੀ ਪਾਸ ਕਰਨ ਅਤੇ ਅਧਿਆਪਕ ਬਣਨ ਵਾਲੀ ਪਹਿਲੀ ਸੀ। ਸਭ ਤੋਂ ਲੰਬੇ ‘ਹੇਕ’ ਨਾਲ ਕਿਸੇ ਵੀ ਗੀਤ ਦੀ ਸ਼ੁਰੂਆਤ ਕਰਨਾ ਉਨ੍ਹਾਂ ਦੀ ਖਾਸੀਅਤ ਸੀ। ਉਨ੍ਹਾਂ ਦੇ ਪਤੀ ਕ੍ਰਿਪਾਲ ਸਿੰਘ ਬਾਵਾ ਖੁਦ ਇਕ ਗਾਇਕ ਸਨ। ਗੁਰਮੀਤ ਬਾਵਾ ਨੂੰ 1991 ‘ਚ ਪੰਜਾਬ ਸਰਕਾਰ ਦੁਆਰਾ ਰਾਜ ਪੁਰਸਕਾਰ, ਪੰਜਾਬ ਨਾਟਕ ਅਕਾਦਮੀ ਦੁਆਰਾ ਸੰਗੀਤ ਪੁਰਸਕਾਰ, 2002 ਵਿੱਚ ਮੱਧ ਪ੍ਰਦੇਸ਼ ਸਰਕਾਰ ਦੁਆਰਾ ਰਾਸ਼ਟਰੀ ਦੇਵੀ ਅਹਿਲਿਆ ਪੁਰਸਕਾਰ ਅਤੇ 2008 ਵਿੱਚ ਪੰਜਾਬੀ ਭਾਸ਼ਾ ਵਿਭਾਗ ਦੁਆਰਾ ਸ਼੍ਰੋਮਣੀ ਗਾਇਕਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।