Yograj Made a Statement : ਯੋਗਰਾਜ ਸਿੰਘ ਦੇ ਭਾਸ਼ਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਜਿਸ ਤੋਂ ਬਾਅਦ ਕੁੱਝ ਲੋਕਾਂ ਨੇ ਉਹਨਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ।ਸਾਬਕਾ ਕ੍ਰਿਕੇਟਰ ਯੋਗਰਾਜ ਸਿੰਘ ਜੋ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਵਿਵਾਦਾਂ ਵਿਚ ਰਹਿੰਦੇ ਹਨ, ਨੇ ਕਿਸਾਨ ਅੰਦੋਲਨ ਵਿਚ ਪਹੁੰਚਣ ਤੋਂ ਬਾਅਦ ਬਿਆਨ ਦਿੱਤਾ ਜਿਸ ਤੋਂ ਹਿੰਦੂਆ ਦੀਆ ਭਾਵਨਾਂਵਾ ਨੂੰ ਠੇਸ ਪਹੁੰਚੀ ਹੈ । ਜਿਸ ਤੋਂ ਬਾਅਦ ਉਹਨਾਂ ਨੇ ਯੋਗਰਾਜ ਦੀ ਗਿ੍ਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਉਨ੍ਹਾਂ ਦੇ ਵਿਚਕਾਰ ਪਹੁੰਚੇ।
ਯੋਗਰਾਜ ਸਿੰਘ ਦੇ ਭਾਸ਼ਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਉਸਦੇ ਬਿਆਨ ਤੋਂ ਨਾਰਾਜ਼ ਲੋਕਾਂ ਨੇ ਉਸਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ‘ਗ੍ਰਿਫਤਾਰੀ ਯੋਗਰਾਜ ਸਿੰਘ’ ਟਵਿੱਟਰ ‘ਤੇ ਟ੍ਰੈਂਡ ਕਰ ਰਿਕਈਆਂ ਨੇ ਯੋਗਰਾਜ ਦੇ ਭਾਸ਼ਣ ਨੂੰ ਨਿੰਦਿਆ ਕਰਨ ਵਾਲਾ, ਕਿਹਾ ਗਿਆ ਹੈ । ਯੋਗਰਾਜ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਹਨਾ ਦਾ ਭਰੋਸਾ ਨਾ ਕਰਿਓ , ਇਹ ਲੋਕ ਵਿਸ਼ਵਾਸ -ਪਾਤਰ ਨਹੀਂ ਹਨ । ਮੈਂ ਇਹਨਾ ਗੁਜਰਾਤੀਆ ਵਿੱਚ 15 ਸਾਲ ਮੁਬੰਈ ਰਿਹਾ ਹਾਂ । ਇਹ ਲੋਕ ਭਰੋਸੇ ਯੋਗ ਨਹੀਂ ਹਨ ਇਹ ਆਪਣੀਆ -ਧੀਆਂ ਭੈਣਾਂ ਦੀਆ ਕਸਮਾਂ ਚੁੱਕ ਕੇ ਵੀ ਮੁੱਕਰ ਜਾਂਦੇ ਹਨ । ਉਹਨਾਂ ਕਿਹਾ ਤੁਸੀ ਬਹੁਤ ਚੰਗਾ ਕੀਤਾ ਜੋ ਇਹਨਾਂ ਦੀ ਗੱਲ ਮੰਨ ਕੇ ਮੈਦਾਨ ਵਿੱਚ ਨਹੀਂ ਗਏ । ਹੋਰ ਸਿੱਖ ਧਰਮ ਬਾਰੇ ਦੱਸਦਿਆ ਹੋਏ ਕਿਹਾ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਹਿੰਦੂਆਂ ਦੀਆ ਧੀਆ-ਭੈਣਾਂ ਲੈ ਕੇ ਜਾਂਦਾ ਸੀ ਤੇ ਉਹਨਾਂ ਨੂੰ ਟਕੇ-ਟਕੇ ਤੇ ਵੇਚਦਾ ਸੀ ਉਦੋਂ ਵੀ ਉਹਨਾਂ ਨੂੰ ਵੀ ਸਿੱਖਾਂ ਨੇ ਹੀ ਬਚਾਇਆ ਸੀ । ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਸਰਹੱਦ ‘ਤੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਬਹੁਤ ਸਾਰੀਆਂ ਥਾਵਾਂ ‘ਤੇ ਅੰਦੋਲਨ ਹੋ ਰਹੇ ਹਨ ਅਤੇ ਕ੍ਰਿਕਟ ਤੋਂ ਲੈ ਕੇ ਬਾਲੀਵੁੱਡ ਤੱਕ ਦੀਆਂ ਵੱਡੀਆਂ ਸ਼ਖਸੀਅਤਾਂ ਕਿਸਾਨਾਂ ਦਾ ਸਮਰਥਨ ਕਰ ਰਹੀਆਂ ਹਨ।
ਇਹ ਵੀ ਦੇਖੋ : ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਕਿਸਾਨਾਂ ਦੇ ਸਮਰਥਨ ਵਿੱਚ ਭਾਸ਼ਣ !