Yuvraaj Hans and His Wife : ਯੁਵਰਾਜ ਹੰਸ ਤੇ ਉਸ ਦੀ ਪਤਨੀ ਮਾਨਸੀ ਸ਼ਰਮਾ ਨੂੰ ਪਿਛਲੇ ਕੁੱਝ ਦਿਨਾਂ ਤੋਂ ਲੋਕਾਂ ਦੇ ਮੰਦੇ ਬੋਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਿਸਾਨਾ ਦੇ ਸਪਰਥਨ ਵਿੱਚ ਕੁੱਝ ਨਾ ਬੋਲਣ ਕਰਕੇ ਲੋਕ ਉਹਨਾਂ ਨੂੰ ਬਹੁਤ ਸੁਣਾ ਰਹੇ ਹਨ । ਇਹ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਕੁੱਝ ਸਕਰੀਨਸ਼ਾਟ ਸਾਂਝੇ ਕੀਤੇ । ਇਹਨਾਂ ਵਿੱਚ ਜਿੱਥੇ ਮਾਨਸੀ ਸ਼ਰਮਾ ਨੂੰ ਮਾੜਾ ਬੋਲਿਆ ਜਾ ਰਿਹਾ ਹੈ ਉੱਥੇ ਹੀ ਯੁਵਰਾਜ ਹੰਸ ਦੇ ਕਰੀਅਰ ਨੂੰ ਵੀ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ । ਇਹ ਸਭ ਦੇਖ ਕੇ ਯੁਵਰਾਜ ਹੰਸ ਭੜਕ ਉੱਠਿਆ ਅਤੇ ਉਹਨਾਂ ਨੇ ਵੀ ਇੱਕ ਪੋਸਟ ਸਾਂਝੀ ਕੀਤੀ ।
ਉਹਨਾਂ ਨੇ ਕਿਹਾ ਕੌਮ ਦੇ ਰਾਖੇ ਕਹਾਏ ਜਾਣ ਵਾਲੇ ਲੋਕ ਮੇਰੀ ਪਤਨੀ ਇੱਕ ਅੋਰਤ ਲਈ ਘਟੀਆ ਬੋਲ ਵਰਤ ਰਹੇ ਹਨ ।ਉਹਨਾਂ ਨੇ ਕਿਹਾ ਚੰਗਾ ਸਾਨੂੰ ਵੀ ਨਹੀਂ ਲੱਗ ਰਿਹਾ ਕਿ ਸਾਡੇ ਬਜੁਰਗ ਸੜਕਾਂ ਤੇ ਆ ਕੇ ਪ੍ਰਦਰਸ਼ਨ ਕਰ ਰਹੇ ਹਨ ।ਰੱਬ ਕਰੇ ਇਸਦਾ ਫੈਸਲਾ ਜਲਦੀ ਤੋਂ ਜਲਦੀ ਹੋ ਜਾਵੇ । ਅੱਜ ਨਹੀਂ ਤਾਂ ਕੱਲ ਇਸ ਦਾ ਹੱਲ ਨਿਕਲ ਹੀ ਆਵੇਗਾ ਪਰ
ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਵੀ ਔਰਤ ਲਈ ਗਲਤ ਸ਼ਬਦਾਂ ਦੀ ਵਰਤੋਂ ਕਰੋ । ਮੈਂ ਹਮੇਸ਼ਾ ਤੋਂ ਹੀ ਕੋਨਟ੍ਰੋਵਰਸੀ ਤੋਂ ਦੂਰ ਹੀ ਰਹਿਣਾ ਚਾਹੁੰਦਾ ਹਾ । ਇਸ ਲਈ ਇਸ ਸਭ ਬਾਰੇ ਨਹੀਂ ਬੋਲਦਾ ।ਕਿਸੇ ਨੂੰ ਇਨਾਂ ਵੀ ਮਾੜਾ ਨਹੀਂ ਬੋਲਣਾ ਚਾਹੀਦਾ ਕਿ ਉਸ ਦੇ ਬਰਦਾਸ਼ਤ ਤੋਂ ਬਾਹਰ ਹੋ ਜਾਏ । ਬਾਬਾ ਸਭ ਦਾ ਭਲਾ ਕਰੇ।
ਦੂਜੀ ਪੋਸਟ ਵਿੱਚ ਉਸ ਨੇ ਕਿਹਾ ਕਿ ਤੁਸੀਂ ਕਿਸੇ ਔਰਤ ਨੂੰ ਇਸ ਲਈ ਗਾਲਾਂ ਕੱਢ ਰਹੇ ਹੋ ਕਿਉਂਕਿ ਉਹ ਮੇਰੇ ਘਰ ਵਿੱਚੋਂ ਹੈ ਜਾਂ ਮੇਰੇ ਨਾਲ ਵਿਆਹੀ ਹੋਈ ਹੈ ? ਸ਼ਰਮ ਕਰ ਲਵੋਂ ਥੋੜੀ ਉਹ ਵੀ ਕਿਸੇ ਦੀ ਬੇਟੀ ਹੈ ।
ਯੁਵਰਾਜ ਦੀ ਪਤਨੀ ਮਾਨਸੀ ਵੱਲੋਂ ਸਕਰੀਨਸ਼ਾਟ ਸਾਂਝੇ ਕੀਤੇ ਗਏ ਤੇ ਕਿਹਾ ਗਿਆ ਕਿ ਮੈਂ ਇਹ ਸਕਰੀਨਸ਼ਾਟ ਸਾਂਝੇ ਕਰਕੇ ਕਿਸੇ ਦਾ ਧਿਆਨ ਨਹੀ ਚਾਹੁੰਦੀ । ਨਾ ਹੀ ਮੈਂ ਕੰਗਨਾਂ ਨੂੰ ਸਪੋਰਟ ਕਰ ਰਹੀ ਹਾਂ ਅਤੇ ਨਾ ਹੀ ਕਿਸਾਨਾ ਦੇ ਖਿਲਾਫ ਹਾਂ । ਜੇਕਰ ਕਿਸੇ ਲਈ ਗਲਤ ਸ਼ਬਦਾਵਲੀ ਵਰਤ ਕੇ ਹੀ ਸਪੋਰਟ ਕਰਨਾ ਹੁੰਦਾ ਹੈ ਤਾਂ ਮੈਂ ਨਹੀਂ ਕਰਦੀ । ਤੁਸੀਂ ਇਸ ਤਰਾਂ ਕਿਸੇ ਨੂੰ ਗਲਤ ਨਹੀਂ ਬੋਲ ਸਕਦੇ । ਮੈਂ ਬਾਬਾ ਜੀ ਨੂੰ ਦੁਆ ਕਰਾਂਗੀ ਕਿ ਇਹਨਾਂ ਗਲਤ ਬੋਲਣ ਵਾਲਿਆ ਦੇ ਦਿਮਾਗ ਠੀਕ ਕਰਨ । ਜੇਕਰ ਮੇਰੇ ਪਿਤਾ ਜੀ ਅਤੇ ਮੇਰੇ ਪਤ
ਇਹ ਵੀ ਦੇਖੋ : ਇਸ ਪੰਜਾਬੀ ਸਿੰਗਰ ਨੂੰ ਆਇਆ ਪਾਕਿਸਤਾਨ ਤੋਂ ਸੁਨੇਹਾ, ਕਹਿੰਦੇ ਅਸੀਂ ਵੀ ਆਉਣਾ ਅੰਦੋਲਨ ਚ