ਮੋਗਾ ਦੇ ਕੋਟ ਈਸੇ ਖਾਂ ਦੇ ਪਿੰਡ ਜਨੇਰ ਵਿਚ ਰਾਤ ਇਕ ਮੋਟਰ ਪੱਖਾ ਠੀਕ ਕਰਨ ਵਾਲੀ ਦੁਕਾਨ ‘ਤੇ ਚੋਰਾਂ ਨੇ ਹੱਥ ਸਾਫ ਕੀਤਾ। ਚੋਰ ਦੁਕਾਨ ਤੋਂ ਡੇਢ ਲੱਖ ਰੁਪਏ ਦਾ ਸਾਮਾਨ ਲੈ ਗਏ ਜਿਸ ਵਿਚ ਤਾਂਬੇ ਦਾ ਸਾਮਾਨ ਸੀ। ਚੋਰ ਦੁਕਾਨ ਦੀ ਛੱਤ ਤੋਂ ਹੇਠਾਂ ਆਏ ਸਨ। ਦੋਵੇਂ ਚੋਰਾਂ ਨੇ ਆਪਣੇ ਮੂੰਹ ਢਕੇ ਹੋਏ ਸਨ ਪਰ ਦੁਕਾਨ ਵਿਚ ਲੱਗੇ ਇਕ ਹੀ ਸੀਸੀਟੀਵੀ ਨੇ ਚੋਰਾਂ ਦੀਆਂ ਸਾਰੀਆਂ ਹਰਕਤਾਂ ਕੈਦ ਕਰ ਲਈਆਂ। ਦੁਕਾਨ ਵਿਚ ਅਜਿਹਾ ਸੀਸੀਟੀਵੀ ਕੈਮਰਾ ਲੱਗਾ ਸੀ ਜੋ ਮੋਸ਼ਨ ਡਿਟੈਕਟ ਕਰਦਾ ਸੀ। ਜਿਵੇਂ ਹੀ ਚੋਰ ਸੀਡੀਓ ਤੋਂ ਹੇਠਾਂ ਆਏ ਤਾਂ ਕੈਮਰੇ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਦੁਕਾਨ ਵਿਚ ਚੋਰਾਂ ਦੀ ਹਰ ਹਰਕਤ ਨੂੰ ਕੈਮਰੇ ਨੇ ਕੈਦ ਕਰ ਲਿਆ। ਦੂਜੇ ਪਾਸੇ ਦੁਕਾਨਦਾਰ ਜਦੋਂ ਸਵੇਰੇ ਦੁਕਾਨ ‘ਤੇ ਆਇਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਵਿਚ ਸਾਮਾਨ ਖਿਲਰਿਆ ਪਿਆ ਹੈ ਤਾਂ ਉਸ ਨੇ ਕੈਮਰਾ ਚੈੱਕ ਕੀਤਾ ਤਾਂ ਸਭ ਕੁਝ ਸਾਹਮਣੇ ਆ ਗਿਆ। ਉਦੋਂ ਦੁਕਾਨਦਾਰ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ। ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਵਿਚ ਪਹਿਲਾਂ ਵੀ ਬਹੁਤ ਵਾਰ ਚੋਰੀ ਹੋ ਚੁੱਕੀ ਹੈ। ਇਸ ਵਾਰ 1 ਤੋਂ ਡੇਢ ਲੱਖ ਦਾ ਸਾਮਾਨ ਚੋਰੀ ਕਰਕੇ ਲੈ ਗਏ।
ਇਹ ਵੀ ਪੜ੍ਹੋ : ਤਖ਼ਤ ਸ੍ਰੀ ਪਟਨਾ ਸਾਹਿਬ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਵਫ਼ਦ, ਪੰਜ ਪਿਆਰਿਆਂ ਵੱਲੋਂ ਕੀਤੇ ਆਦੇਸ਼ ਦਾ ਹੈ ਮਾਮਲਾ
ਦੂਜੇ ਪਾਸੇ ਕੋਟ ਈਸੇ ਖਾਂ ਦੇ ਗੁਰਵਿੰਦਰ ਭੁੱਲਰ ਦਾ ਕਹਿਣਾ ਹੈ ਕਿ ਇਸ ਦੁਕਾਨ ਤੋਂ ਲਗਭਗ ਡੇਢ ਲੱਖ ਰੁਪਏ ਦਾ ਤਾਂਬੇ ਦਾ ਸਾਮਾਨ ਚੋਰੀ ਹੋ ਗਿਆ ਹੈ। ਇਸ ਇਲੈਕਟ੍ਰੋਨਿਕ ਦੀ ਦੁਕਾਨ ਵਿਚ ਮੋਟਰ ਪੱਖੇ ਵਗੈਰਾ ਠੀਕ ਕਰਦੇ ਸੀ ਤੇ ਚੋਰ ਤਾਂਬੇ ਦਾ ਸਾਮਾਨ ਲੈ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























