ਪਾਕਿਸਤਾਨ ਦੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਨੇ ਵਿਸ਼ਵ ਭਰ ਵਿਚ ਵਸੇ ਸ਼ਰਧਾਲੂਆਂ ਲਈ ਗੁਰਦੁਆਰਿਆਂ, ਮੰਦਰਾਂ ਦੇ ਵਰਚੂਅਲ ਟੂਰ ਦੀ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਬਾਅਦ ਦੁਨੀਆ ਭਰ ਤੋਂ ਸ਼ਰਧਾਲੂ ਆਪਣੇ ਘਰ ਵਿਚ ਬੈਠੇ ਆਰਾਮ ਨਾਲ ਆਨਲਾਈਨ ਪਾਕਿ ਸਥਿਤ ਧਾਰਮਿਕ ਥਾਵਾਂ ਦੀ ਖੁਸ਼ਹਾਲ ਅਧਿਆਤਮਕ ਵਿਰਾਸਤ ਦੇ ਦਰਸ਼ਨ ਕਰ ਸਕਣਗੇ। ਇਸ ਦੇ ਨਾਲ ਹੀ ਘੱਟ ਗਿਣਤੀਆਂ ਲਈ ਸਕਾਲਰਸ਼ਿਪ ਵਿਚ ਵੀ ਬਦਲਾਅ ਕੀਤਾ ਗਿਆ ਹੈ।
ETPB ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦੱਸਿਆ ਕਿ ਬੋਰਡ ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਕਟਾਸ ਰਾਜ ਮਦਰ ਚਵਾਲ, ਗੁਰਦੁਆਰਾ ਜਨਮ ਸਥਾਨ, ਨਨਕਾਣਾ ਸਾਹਿਬ ਤੇ ਸਾਧੂ ਬੇਲਾ ਮੰਦਰ ਸਣੇ 5 ਮੰਦਰਾਂਤੇ ਗੁਰਦੁਆਰਿਆਂ ਦਾ ਡਿਜੀਟਲਕਰਨ ਦਾ ਫੈਸਲਾ ਲਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਫੈਸਲਾ ETPB ਦੀ ਆਯੋਜਿਤ 353ਵੀਂ ਬੈਠਕ ਦੌਰਾਨ ਲਿਆ ਗਿਆ ਜਿਸ ਵਿਚ ਪੂਰੇ ਪਾਕਿਸਤਾਨ ਤੋਂ ਸਿੱਖ ਤੇ ਹਿੰਦੂ ਅਧਿਕਾਰੀਆਂ ਤੇ ਗੈਰ-ਅਧਿਕਾਰਕ ਮੈਂਬਰਾਂ ਨੇ ਹਿੱਸਾਲਿਆ।
ਬੁਲਾਰੇ ਹਾਸ਼ਮੀ ਨੇਕਿਹਾ ਕਿ ਇੰਟਰਨੈਕਟ ਕਨੈਕਸ਼ਨ ਨਾਲ ਦੁਨੀਆ ਵਿਚ ਕਿਤੋਂਵੀ ਸ਼ਰਧਾਲੂ ਵਰਚੂਅਲ ਟੂਰ ਦਾ ਤਜਰਬਾ ਦੇਵੇਗਾ। ਇਸ ਦੌਰਾਨ ਸ਼ਰਧਾਲੂਆੰ ਨੂੰ ਗਰਭ ਗ੍ਰਹਿਆਂ ਦੇ ਵੀ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਹਿੰਦੂ ਤੇ ਸਿੱਖ ਸ਼ਰਧਾਲੂਆਂ ਦੀ ਸਹੂਲਤ ਲਈ ਉਨ੍ਹਾਂ ਦੱਸਿਆ ਕਿ ਬੋਰਡ ਨੇ ਦੁਨੀਆ ਭਰ ਦੇ ਹਿੰਦੂ ਤੇ ਸਿੱਖ ਤੀਰਥ ਯਾਤਰੀਆਂ ਨੂੰ ਸਰਵਉਤਮ ਸਹੂਲਤਾਂ ਪ੍ਰਦਾਨ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਣੋ ਦੇਵੀ ਜਾਣ ਵਾਲਿਆਂ ਲਈ ਖੁਸ਼ਖਬਰੀ, ਰੇਲਵੇ ਚਲਾਉਣ ਜਾ ਰਿਹਾ ਇਹ ਸਪੈਸ਼ਲ ਟ੍ਰੇਨਾਂ
ਬੈਠਕ ਦੀ ਅਗਵਾਈ ETPB ਦੇ ਪ੍ਰਧਾਨ ਸੈਯਦ ਅਤਾਊਰ ਰਹਿਮਾਨ ਨੇ ਕੀਤੀ ਤੇ ਇਸ ਵਿਚ ਸਕੱਤਰ, ETPB ਸਨਾਉਲਾ ਕਹਿਨ ਵੀ ਸ਼ਾਮਲ ਹੋਏ। ਬੈਠਕ ਵਿਚ ਘੱਟ ਗਿਣਤੀਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਵਿਚ ਵੀ ਬਦਲਾਅਕੀਤੇ ਗਏ ਹਨ। ਇਸ ਤੋਂ ਪਹਿਲਾਂ 110 ਸਿੱਖਾਂ ਤੇ ਹਿੰਦੂਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਸੀ। ਹੁਣ ਇਨ੍ਹਾਂ ਦੀ ਗਿਣਤੀ ਵਦਾ ਕੇ 1000 ਰੁਪਏ ਕਰ ਦਿੱਤੀ ਗਈ ਹੈ ਜਿਨ੍ਹਾਂ ਨੂੰ ਹੁਣ ਹਰ ਮਹੀਨੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਕਾਲਰਸ਼ਿਪ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: