ਕਰਮਚਾਰੀ ਰਾਜ ਬੀਮਾ ਨਿਗਮ (ESIC) ਨੇ ਨਿਯਮਾਂ ਵਿੱਚ ਵੱਡਾ ਬਦਲਾਅ ਕਰਕੇ ਸੇਵਾਮੁਕਤ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਤਹਿਤ ਹੁਣ ਉਨ੍ਹਾਂ ਸੇਵਾਮੁਕਤ ਕਰਮਚਾਰੀਆਂ ਨੂੰ ਵੀ ਮੈਡੀਕਲ ਸੇਵਾਵਾਂ ਦਾ ਲਾਭ ਮਿਲੇਗਾ, ਜੋ ਉੱਚ ਤਨਖਾਹ ਸੀਮਾ ਕਾਰਨ ਈਐਸਆਈ ਸਕੀਮ ਤੋਂ ਬਾਹਰ ਰਹਿ ਗਏ ਸਨ। ਇਸ ਪ੍ਰਸਤਾਵ ਨੂੰ ਹਾਲ ਹੀ ਵਿੱਚ ਹੋਈ ESIC ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਗਈ ਹੈ।
ESIC ਮੁਤਾਬਕ ਇਸਦਾ ਲਾਭ ਉਨ੍ਹਾਂ ਕਰਮਚਾਰੀਆਂ ਨੂੰ ਮਿਲੇਗਾ ਜੋ 1 ਅਪ੍ਰੈਲ, 2012 ਤੋਂ ਬਾਅਦ ਘੱਟੋ-ਘੱਟ ਪੰਜ ਸਾਲਾਂ ਲਈ ESI ਯੋਜਨਾ ਦੇ ਤਹਿਤ ਕਵਰ ਕੀਤੇ ਗਏ ਰੁਜ਼ਗਾਰ ਵਿੱਚ ਸਨ ਅਤੇ 1 ਅਪ੍ਰੈਲ 2017 ਨੂੰ ਜਾਂ ਇਸ ਤੋਂ ਬਾਅਦ 30,000 ਰੁਪਏ ਪ੍ਰਤੀ ਮਹੀਨਾ ਤੱਕ ਦੀ ਤਨਖਾਹ ਦੇ ਨਾਲ ਰਿਟਾਇਰ ਹੋਏ ਸਨ ਜਾਂ ਸਵੈਇੱਛਤ ਸੇਵਾਮੁਕਤੀ ਲੈ ਲਈ ਸੀ। ਅਜਿਹੇ ਮੁਲਾਜ਼ਮਾਂ ਨੂੰ ਨਵੀਂ ਸਕੀਮ ਤਹਿਤ ਲਾਭ ਮਿਲੇਗਾ।
ESI ਸਕੀਮ ਦਾ ਲਾਭ ਉਨ੍ਹਾਂ ਕਰਮਚਾਰੀਆਂ ਨੂੰ ਮਿਲ ਸਕਦਾ ਹੈ ਜਿਨ੍ਹਾਂ ਦੀ ਮਹੀਨਾਵਾਰ ਆਮਦਨ 21 ਹਜ਼ਾਰ ਰੁਪਏ ਜਾਂ ਇਸ ਤੋਂ ਘੱਟ ਹੈ। ਜਦੋਂ ਕਿ ਸਰੀਰਕ ਤੌਰ ‘ਤੇ ਅਪਾਹਜ ਵਿਅਕਤੀਆਂ ਲਈ ਘੱਟੋ-ਘੱਟ ਤਨਖਾਹ ਸੀਮਾ 25,000 ਰੁਪਏ ਪ੍ਰਤੀ ਮਹੀਨਾ ਹੈ। ਇਸ ਸਕੀਮ ਵਿੱਚ ਕਰਮਚਾਰੀ ਅਤੇ ਮਾਲਕ ਦੋਵਾਂ ਵੱਲੋਂ ਯੋਗਦਾਨ ਪਾਇਆ ਜਾਂਦਾ ਹੈ।
ਸੇਵਾਮੁਕਤ ਕਰਮਚਾਰੀ ਅਤੇ ਸਥਾਈ ਤੌਰ ‘ਤੇ ਅਪਾਹਜ ਬੀਮਾਯੁਕਤ ਵਿਅਕਤੀਆਂ ਅਤੇ ਉਨ੍ਹਾਂ ਦੇ ਜੀਵਨ ਸਾਥੀ ਨੂੰ 120 ਰੁਪਏ ਦੇ ਸਾਲਾਨਾ ਪ੍ਰੀਮੀਅਮ ‘ਤੇ ਡਾਕਟਰੀ ਦੇਖਭਾਲ ਮਿਲੇਗੀ। ਬੀਮਾਯੁਕਤ ਵਿਅਕਤੀ ਦੇ ਇਲਾਜ ‘ਤੇ ਖਰਚੇ ਦੀ ਕੋਈ ਵੱਧ ਤੋਂ ਵੱਧ ਸੀਮਾ ਨਹੀਂ ਹੈ।
ਇਹ ਵੀ ਪੜ੍ਹੋ : UPI ਦਾ ਦਾਇਰਾ ਵਧਿਆ, 2 ਹੋਰ ਦੇਸ਼ਾਂ ‘ਚ ਹੋ ਸਕੇਗੀ ਡਿਜੀਟਲ ਪੇਮੈਂਟ, PM ਮੋਦੀ ਅੱਜ ਕਰਨਗੇ ਸ਼ੁਰੂਆਤ
ਇਸ ਸਕੀਮ ਤਹਿਤ ਕਰਮਚਾਰੀਆਂ ਨੂੰ ਈਐਸਆਈ ਕਾਰਡ ਜਾਰੀ ਕੀਤੇ ਜਾਂਦੇ ਹਨ। ਕਰਮਚਾਰੀ ESI ਡਿਸਪੈਂਸਰੀ ਜਾਂ ਹਸਪਤਾਲ ਵਿੱਚ ਮੁਫਤ ਇਲਾਜ ਕਰਵਾ ਸਕਦੇ ਹਨ। ESIC ਦੇ ਦੇਸ਼ ਭਰ ਵਿੱਚ 150 ਤੋਂ ਵੱਧ ਹਸਪਤਾਲ ਹਨ, ਜਿੱਥੇ ਆਮ ਤੋਂ ਲੈ ਕੇ ਗੰਭੀਰ ਬਿਮਾਰੀਆਂ ਤੱਕ ਦੇ ਇਲਾਜ ਦੀਆਂ ਸਹੂਲਤਾਂ ਉਪਲਬਧ ਹਨ।
ਇਸ ਮੀਟਿੰਗ ਵਿੱਚ ਈ.ਐਸ.ਆਈ. ਦੇ ਅਧੀਨ ਆਉਣ ਵਾਲੇ ਲੋਕਾਂ ਦੀ ਮਾਨਸਿਕ ਅਤੇ ਸਰੀਰਕ ਭਲਾਈ ਲਈ ਆਯੁਸ਼ 2023 ਨੀਤੀ ਲਿਆਉਣ ਦਾ ਵੀ ਫੈਸਲਾ ਕੀਤਾ ਗਿਆ। ਇਹ ਨੀਤੀ ਸਾਰੇ ESIC ਕੇਂਦਰਾਂ ‘ਤੇ ਲਾਗੂ ਕੀਤੀ ਜਾਵੇਗੀ। ਇਸ ਦੇ ਤਹਿਤ ਈਐਸਆਈਸੀ ਹਸਪਤਾਲਾਂ ਵਿੱਚ ਪੰਚਕਰਮ, ਕਸ਼ਰਾ ਸੂਤਰ ਅਤੇ ਆਯੂਸ਼ ਯੂਨਿਟ ਖੋਲ੍ਹੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ –