ਮਹਾਰਾਸ਼ਟਰ ਦਾ ਡੋਂਬੀਵਲੀ ਵੀਰਵਾਰ ਦੁਪਹਿਰ ਨੂੰ ਹੋਏ ਹਾਦਸੇ ਨੇ ਹਿਲਾ ਕੇ ਰੱਖ ਦਿੱਤਾ। ਅੰਬਰ ਕੈਮੀਕਲ ਕੰਪਨੀ ਵਿੱਚ ਬੁਆਇਲਰ ਫਟ ਗਿਆ। ਇਸ ਹਾਦਸੇ ਵਿੱਚ ਅੱਠ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 48 ਮਜ਼ਦੂਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਬੇਚੈਨ ਕਰਨ ਵਾਲੀਆਂ ਹਨ। ਕੰਪਨੀ ਦੇ ਅੰਦਰ ਹੀ ਬੁਆਇਲਰ ਧਮਾਕਾ ਹੋਇਆ ਪਰ ਨਾਲ ਲੱਗਦੇ ਘਰਾਂ ਅਤੇ ਦੁਕਾਨਾਂ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪਿਆ। ਧਮਾਕੇ ਕਾਰਨ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ, ਦੁਕਾਨਾਂ ਦੇ ਸ਼ਟਰ ਉੱਖੜ ਗਏ ਅਤੇ ਕੰਧਾਂ ‘ਚ ਤਰੇੜਾਂ ਆ ਗਈਆਂ। ਇੰਨਾ ਹੀ ਨਹੀਂ ਸ਼ੀਸ਼ੇ ਤੱਕ ਵੀ ਟੁੱਟ ਕੇ ਡਿੱਗ ਪਏ। ਇਹ ਸਾਰਾ ਨਜ਼ਾਰਾ ਦੇਖ ਕੇ ਲੋਕ ਪਲ ਭਰ ਲਈ ਡਰ ਗਏ। ਲੋਕਾਂ ਨੂੰ ਲੱਗਾ ਜਿਵੇਂ ਭੂਚਾਲ ਆ ਗਿਆ ਹੋਵੇ।
ਡੋਂਬੀਵਾਲੀ ਦੇ ਐੱਮਆਈਡੀਸੀ ਫੇਜ਼-2 ਸਥਿਤ ਅੰਬਰ ਕੈਮੀਕਲ ਕੰਪਨੀ ਵਿੱਚ ਬੁਆਇਲਰ ਧਮਾਕੇ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਬਾਇਲਰ ਦਾ ਧਮਾਕਾ ਕਰੀਬ 1.30 ਵਜੇ ਹੋਇਆ। ਇਕ ਤੋਂ ਬਾਅਦ ਇਕ ਹੋਏ ਚਾਰ ਧਮਾਕਿਆਂ ਨਾਲ ਆਸ-ਪਾਸ ਦੇ ਲੋਕ ਹੈਰਾਨ ਰਹਿ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੋ ਕਿਲੋਮੀਟਰ ਤੱਕ ਦਾ ਇਲਾਕਾ ਹਿੱਲ ਗਿਆ। ਕੰਪਨੀ ਦੇ ਆਲੇ-ਦੁਆਲੇ ਦੀਆਂ ਇਮਾਰਤਾਂ, ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ। ਇਸ ਹਾਦਸੇ ‘ਚ 48 ਲੋਕ ਜ਼ਖਮੀ ਹੋਏ ਹਨ। ਉੱਥੇ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਜ਼ਖਮੀਆਂ ਦਾ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ। ਮ੍ਰਿਤਕ ਸਾਰੇ ਕੰਪਨੀ ਵਿੱਚ ਕੰਮ ਕਰਦੇ ਮਜ਼ਦੂਰ ਹਨ। ਜ਼ਖਮੀਆਂ ਵਿਚ ਕੁਝ ਕੰਪਨੀ ਦੇ ਕਰਮਚਾਰੀ ਹਨ ਅਤੇ ਕੁਝ ਸਥਾਨਕ ਲੋਕ ਹਨ।
ਕੰਪਨੀ ‘ਚ ਧਮਾਕੇ ਤੋਂ ਬਾਅਦ ਆਸ-ਪਾਸ ਦੀਆਂ ਇਮਾਰਤਾਂ, ਘਰਾਂ ਅਤੇ ਦੁਕਾਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ। ਘਰਾਂ ਦੀਆਂ ਛੱਤਾਂ ਉੱਡ ਗਈਆਂ। ਇਮਾਰਤਾਂ ਦੇ ਸ਼ੀਸ਼ੇ ਟੁੱਟ ਕੇ ਚਕਨਾਚੂਰ ਹੋ ਗਏ ਜਦਕਿ ਦੁਕਾਨਾਂ ਦੇ ਸ਼ਟਰ ਉਖੜ ਗਏ। ਦਰਅਸਲ, ਜ਼ਿਆਦਾਤਰ ਘਰਾਂ ਦੀਆਂ ਛੱਤਾਂ ਸੀਮਿੰਟ ਦੀਆਂ ਚਾਦਰਾਂ ਦੀਆਂ ਬਣੀਆਂ ਹੋਈਆਂ ਸਨ। ਇਸ ਕਾਰਨ ਧਮਾਕੇ ਦੌਰਾਨ ਸੀਮਿੰਟ ਦੀਆਂ ਚਾਦਰਾਂ ਛੱਤਾਂ ਤੋਂ ਉੱਖੜ ਕੇ ਹਵਾ ਵਿੱਚ ਉੱਡ ਗਈਆਂ। ਇਨ੍ਹਾਂ ਦਾ ਮਲਬਾ ਹਰ ਪਾਸੇ ਖਿੱਲਰਿਆ ਪਿਆ ਹੈ। ਧਮਾਕੇ ਤੋਂ ਬਾਅਦ ਡੋਂਬੀਵਾਲੀ ਦੇ ਹਸਪਤਾਲ ਦੇ ਗੇਟ ਦਾ ਸ਼ੀਸ਼ਾ ਟੁੱਟ ਗਿਆ। ਇਹ ਬੱਚਿਆਂ ਦਾ ਹਸਪਤਾਲ ਸੀ। ਖੁਸ਼ਕਿਸਮਤੀ ਇਹ ਰਹੀ ਕਿ ਉਸ ਸਮੇਂ ਗੇਟ ‘ਤੇ ਕੋਈ ਨਹੀਂ ਸੀ, ਜਿਸ ਕਾਰਨ ਕੋਈ ਜ਼ਖਮੀ ਨਹੀਂ ਹੋਇਆ।
ਡੋਂਬੀਵਾਲੀ ਵਿੱਚ ਵਾਪਰੀ ਇਸ ਘਟਨਾ ਕਾਰਨ ਐਮਆਈਡੀਸੀ ਦੀਆਂ ਤਿੰਨ ਕੰਪਨੀਆਂ ਸੜ ਕੇ ਸੁਆਹ ਹੋ ਗਈਆਂ। ਜਿਸ ਅੰਬਰ ਕੈਮੀਕਲ ਕੰਪਨੀ ‘ਚ ਧਮਾਕਾ ਹੋਇਆ, ਉਹ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਸ ਕੰਪਨੀ ਦੇ ਆਸ-ਪਾਸ ਓਮੇਗਾ ਕੈਮੀਕਲ ਅਤੇ ਕੇਜੀ ਕੈਮੀਕਲ ਕੰਪਨੀਆਂ ਵੀ ਸੜ ਕੇ ਸੁਆਹ ਹੋ ਗਈਆਂ ਹਨ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ 10 ਤੋਂ ਵੱਧ ਗੱਡੀਆਂ ਅੱਗ ਬੁਝਾਉਣ ‘ਪਹੁੰਚੀਆਂ।
ਇਹ ਵੀ ਪੜ੍ਹੋ : Truecaller ‘ਚ ਆਇਆ ਕਮਾਲ ਦਾ AI ਫੀਚਰ, ਬਣਾਓ ਆਪਣੀ Digital Voice, ਜਾਣੋ ਪੂਰਾ ਪ੍ਰੋਸੈੱਸ
ਹਾਦਸੇ ਦੇ ਬਾਰੇ ‘ਚ ਸੀਐੱਮ ਏਕਨਾਥ ਸ਼ਿੰਦੇ ਨੇ ‘ਐਕਸ’ ‘ਤੇ ਟਵੀਟ ਕੀਤਾ ਅਤੇ ਲਿਖਿਆ, ”ਡੋਂਬੀਵਲੀ MIDC ਡਿਵੀਜ਼ਨ ‘ਚ ਅੰਬਰ ਕੈਮੀਕਲ ਕੰਪਨੀ ‘ਚ ਬਾਇਲਰ ਫਟਣ ਕਾਰਨ ਵੱਡਾ ਹਾਦਸਾ ਹੋਇਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੂੰ ਘਟਨਾ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹੈ। ਫਿਲਹਾਲ ਬਚਾਅ ਕਾਰਜਾਂ ਨੂੰ ਪਹਿਲ ਦਿੱਤੀ ਗਈ ਹੈ ਅਤੇ ਇਸ ਤੋਂ ਬਾਅਦ ਇਸ ਹਾਦਸੇ ਲਈ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਵਿਰੁੱਧ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: