ਸੰਗੀਤਕਾਰ ਸਲੀਮ ਮਰਚੈਂਟ ਵੱਲੋਂ ਸਿੱਧੂ ਮੂਸੇਵਾਲਾ ਦਾ ਗੀਤ ‘ਜਾਂਦੀ ਵਾਰ’ 2 ਸਤੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਪਰ ਮੂਸੇਵਾਲਾ ਦਾ ਪਰਿਵਾਰ ਇਸ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਨੇ ਸੰਗੀਤਕਾਰ ਸਲੀਮ ਮਰਚੈਂਟ ਨੂੰ ਗੀਤ ਰਿਲੀਜ਼ ਨਾ ਕਰਨ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਸਲੀਮ ਨੂੰ ਪਹਿਲਾਂ ਵੀ ਰੋਕਿਆ ਗਿਆ ਸੀ। ਇਸ ਤੋਂ ਇਲਾਵਾ ਇਸ ਗੀਤ ਦਾ ਵਪਾਰੀਕਰਨ ਵੀ ਗੈਰ-ਕਾਨੂੰਨੀ ਹੈ। ਜੇ ਪਰਿਵਾਰ ਦੀ ਚਿਤਾਵਨੀ ਤੋਂ ਬਾਅਦ ਵੀ ਗੀਤ ਰਿਲੀਜ਼ ਹੋਇਆ ਤਾਂ ਪਰਿਵਾਰ ਕਾਨੂੰਨੀ ਰਾਹ ਅਖਤਿਆਰ ਕਰੇਗਾ।
ਸਲੀਮ ਮਰਚੈਂਟ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਮੂਸੇਵਾਲਾ ਦਾ ਗੀਤ 2 ਸਤੰਬਰ ਨੂੰ ਰਿਲੀਜ਼ ਕਰ ਰਹੇ ਹਨ। ਸਲੀਮ ਨੇ ਕਿਹਾ ਸੀ ਕਿ ਇਸ ਗੀਤ ਦੀ ਕਮਾਈ ਦਾ ਇੱਕ ਹਿੱਸਾ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਜਾਵੇਗਾ। ਸਲੀਮ ਨੇ ਦੱਸਿਆ ਕਿ ਇਹ ਗੀਤ ਜੁਲਾਈ 2021 ਨੂੰ ਚੰਡੀਗੜ੍ਹ ਵਿੱਚ ਰਿਕਾਰਡ ਕੀਤਾ ਗਿਆ ਸੀ। ਜਿਸ ਵਿੱਚ ਅਫਸਾਨਾ ਗਾਨ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਸਲੀਮ ਨੇ ਗੀਤ ਨੂੰ ਮੂਸੇਵਾਲਾ ਨੂੰ ਸ਼ਰਧਾਂਜਲੀ ਕਰਾਰ ਦਿੱਤਾ ਸੀ।
ਇਹ ਵੀ ਪੜ੍ਹੋ : ਮਾਨ ਕੈਬਨਿਟ ਵੱਲੋਂ ਖੇਤੀਬਾੜੀ ਵਿਭਾਗ ਦੀਆਂ 359 ਤੇ ਸਿਵਲ ਜੱਜਾਂ ਦੀਆਂ 80 ਆਸਾਮੀਆਂ ਭਰਨ ਨੂੰ ਹਰੀ ਝੰਡੀ
ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਤੱਕ ਰਿਲੀਜ਼ ਨੂੰ ਅਧਿਕਾਰ ਨਹੀਂ ਦਿੱਤਾ ਹੈ। ਸਲੀਮ ਮੂਸੇਵਾਲਾ ਦੇ ਕਤਲ ਤੋਂ 3-4 ਦਿਨ ਬਾਅਦ ਹੀ ਇਸ ਗੀਤ ਨੂੰ ਰਿਲੀਜ਼ ਕਰਨਾ ਚਾਹੁੰਦਾ ਸੀ। ਉਸ ਸਮੇਂ ਪਿਤਾ ਬਲਕੌਰ ਸਿੰਘ ਨੇ ਵਾਇਸ ਨੋਟ ਭੇਜ ਕੇ ਰੋਕ ਦਿੱਤਾ ਸੀ। ਫਿਲਹਾਲ ਪਰਿਵਾਰ ਦਾ ਧਿਆਨ ਮੂਸੇਵਾਲਾ ਨੂੰ ਇਨਸਾਫ ਦਿਵਾਉਣ ‘ਤੇ ਲੱਗਾ ਹੋਇਆ ਹੈ। ਮੂਸੇਵਾਲਾ ਤੋਂ ਬਿਨਾਂ ਲਾਇਸੈਂਸ ਦੇ ਗਾਣੇ ਦਾ ਵਪਾਰੀਕਰਨ ਕਰਨਾ ਤੇ ਬਿਨਾਂ ਅਗਾਊਂ ਇਜਾਜ਼ਤ ਦੇ ਮੂਸੇਵਾਲਾ ਦੇ ਈ-ਦਸਤਖਤ ਦਾ ਇਸਤੇਮਾਲ ਵੀ ਗੈਰ-ਕਾਨੂੰਨੀ ਹੈ।
ਵੀਡੀਓ ਲਈ ਕਲਿੱਕ ਕਰੋ -: