ਪੰਜਾਬ ‘ਚ ਕੁਝ ਵੱਖਰਾ ਦਿਖਾਉਣ ਲਈ ਘਰਾਂ ਦੀਆਂ ਛੱਤਾਂ ‘ਤੇ ਫੁੱਟਬਾਲ, ਹਵਾਈ ਜਹਾਜ਼ ਅਤੇ ਹੋਰ ਕਈ ਤਰ੍ਹਾਂ ਦੀਆਂ ਪਾਣੀ ਦੀਆਂ ਟੈਂਕੀਆਂ ਬਣਾਉਣਾ ਆਮ ਗੱਲ ਹੈ। ਪਰ ਹੁਣ ਪੰਜਾਬ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਇਕ ਘਰ ਦੀ ਛੱਤ ‘ਤੇ ਸਟੈਚੂ ਆਫ ਲਿਬਰਟੀ ਦੀ ਮੂਰਤੀ ਦਿਖਾਈ ਦੇ ਰਹੀ ਹੈ। ਦਰਅਸਲ ਇਸ ਘਰ ਦੇ ਲੋਕ ਅਮਰੀਕਾ ਜਾਣਾ ਚਾਹੁੰਦੇ ਸਨ। ਪਰ ਅਮਰੀਕੀ ਵੀਜ਼ਾ ਦੀ ਅਰਜ਼ੀ ਰੱਦ ਕਰ ਦਿੱਤੀ ਗਈ, ਜਿਸ ਕਾਰਨ ਇਸ ਘਰ ਦੇ ਲੋਕਾਂ ਨੇ ਅਮਰੀਕਾ ਨੂੰ ਆਪਣੇ ਘਰ ਮਹਿਸੂਸ ਕਰਨ ਲਈ ਸਟੈਚੂ ਆਫ ਲਿਬਰਟੀ ਨੂੰ ਛੱਤ ‘ਤੇ ਲਾ ਦਿੱਤਾ।
ਵਾਇਰਲ ਵੀਡੀਓ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਦੀ ਦੱਸੀ ਜਾ ਰਹੀ ਹੈ, ਜਿਸ ‘ਚ ਕੁਝ ਲੋਕ ਇਕ ਨਿਰਮਾਣ ਅਧੀਨ ਘਰ ਦੀ ਛੱਤ ‘ਤੇ ਕ੍ਰੇਨ ਦੀ ਮਦਦ ਨਾਲ ਸਟੈਚੂ ਆਫ ਲਿਬਰਟੀ ਲਗਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਤੇ ਹਰ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਪੰਜਾਬ ਦਾ ਕੋਈ ਜਵਾਬ ਨਹੀਂ ਹੈ। ਇਕ ਯੂਜ਼ਰ ਨੇ ਲਿਖਿਆ ਕਿ ਹੁਣ ਸਟੈਚੂ ਆਫ ਲਿਬਰਟੀ ਦੇਖਣ ਲਈ ਅਮਰੀਕਾ ਜਾਣ ਦੀ ਲੋੜ ਨਹੀਂ ਹੈ, ਤੁਸੀਂ ਇਸ ਘਰ ਜਾ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਇੱਕ ਵਿਅਕਤੀ ਨੇ ਆਪਣੇ ਘਰ ਵਿੱਚ ਸਟੈਚੂ ਆਫ਼ ਲਿਬਰਟੀ ਲਗਾਇਆ ਸੀ। ਮਾਰਚ ਮਹੀਨੇ ਕੈਨੇਡਾ ਵਿੱਚ ਰਹਿ ਰਹੇ ਦਲਬੀਰ ਸਿੰਘ ਨੇ ਜਲੰਧਰ ਵਿੱਚ ਆਪਣੇ ਘਰ ਦੀ ਛੱਤ ’ਤੇ ਸਟੈਚੂ ਆਫ਼ ਲਿਬਰਟੀ ਲਾ ਦਿੱਤਾ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ 45 ਡਿਗਰੀ ਪਾਰਾ, ਇਸ ਦਿਨ ਪਏਗਾ ਮੀਂਹ, ਡਿੱਗੇਗਾ ਪਾਰਾ
ਜਦੋਂਕਿ ਜਲੰਧਰ ਵਿੱਚ ਪੀਆਰਟੀਸੀ ਦੇ ਇੱਕ ਸੇਵਾਮੁਕਤ ਮੁਲਾਜ਼ਮ ਨੇ ਆਪਣੇ ਘਰ ਦੀ ਛੱਤ ’ਤੇ ਪੀ.ਆਰ.ਟੀ.ਸੀ ਦੀ ਬੱਸ ਖੜ੍ਹੀ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਘਰ ਬੱਸ ਵਾਲੀ ਕੋਠੀ ਦੇ ਨਾਮ ਨਾਲ ਮਸ਼ਹੂਰ ਹੋ ਗਿਆ। ਰੇਸ਼ਮ ਸਿੰਘ ਨੇ ਪੀ.ਆਰ.ਟੀ.ਸੀ. ਵਿੱਚ ਨੌਕਰੀ ਕਰਨ ਵਾਲੇ ਇਸ ਪਿੰਡ ਦੇ ਹੋਰ ਲੋਕਾਂ ਲਈ ਵੀ ਇਸ ਬੱਸ ਵਿੱਚ ਸੀਟਾਂ ਬਣਵਾਈਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਅਤੇ ਪੀ.ਆਰ.ਟੀ.ਸੀ. ਵਿੱਚ ਕੰਮ ਕਰਦੇ ਸਾਰੇ ਲੋਕਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਉਨ੍ਹਾਂ ਨੇ ਘਰ ਦੀ ਛੱਤ ‘ਤੇ ਹੀ ਬੱਸ ਬਣਵਾਈ ਹੈ।
ਵੀਡੀਓ ਲਈ ਕਲਿੱਕ ਕਰੋ -: