ਅੰਮ੍ਰਿਤਸਰ ਵਿੱਚ ਇੱਕ ਮਸ਼ਹੂਰ ਡਾਕਟਰ ਨੂੰ 5 ਸਾਲ ਪੁਰਾਣੇ ਮਾਮਲੇ ਵਿਚ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਡਾਕਟਰ ਨੇ 2018 ‘ਚ ਮਹਿਲਾ ਵਕੀਲ ਦਾ ਆਪਰੇਸ਼ਨ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਅੱਜ ਪੁਲਿਸ ਨੇ ਇਸੇ ਮਾਮਲੇ ਵਿੱਚ ਡਾਕਟਰ ਪ੍ਰਵੀਨ ਦੇਵਗਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡਾਕਟਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਨੇ ਡਾਕਟਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।
ਸ਼ਿਕਾਇਤਕਰਤਾ ਗੋਕੁਲ ਚੰਦ ਨੇਗੀ ਮੁਤਾਬਕ ਡਾਕਟਰ ਨੇ ਉਸ ਦੀ ਪਤਨੀ ਨੂੰ 1 ਅਕਤੂਬਰ 2018 ਨੂੰ ਐਲਟੈਕ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰ ਪ੍ਰਵੀਨ ਨੇ ਉਸ ਦੀ ਬੱਚੇਦਾਨੀ ਦਾ ਆਪਰੇਸ਼ਨ ਕੀਤਾ। ਉਸ ਤੋਂ ਬਾਅਦ 2 ਤਰੀਕ ਨੂੰ ਉਸ ਦੀ ਪਤਨੀ ਦੀ ਮੌਤ ਹੋ ਗਈ ਜਦਕਿ ਉਸ ਨੂੰ ਕੋਈ ਰਿਸਕ ਨਾ ਹੋਣ ਦੀ ਗੱਲ ਕਹੀ ਗਈ ਸੀ।
ਇਸ ਤੋਂ ਬਾਅਦ ਡਾਕਟਰ ਨੇ ਜਾਅਲੀ ਦਸਤਖਤ ਕਰਕੇ ਰਿਪੋਰਟ ਵੀ ਦੇ ਦਿੱਤੀ, ਜਿਸ ਤੋਂ ਬਾਅਦ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਅਤੇ ਪਤਾ ਲੱਗਾ ਕਿ ਮੌਤ ਦਾ ਕਾਰਨ ਲਾਪਰਵਾਹੀ ਹੈ। ਡਾਕਟਰ ਦੇ ਖਿਲਾਫ 7 ਮਾਰਚ 2021 ਨੂੰ ਕੇਸ ਦਰਜ ਕੀਤਾ ਗਿਆ ਸੀ ਅਤੇ 5 ਸਾਲਾਂ ਬਾਅਦ ਡਾਕਟਰ ਪ੍ਰਵੀਨ ਦੇਵਗਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਡਾਕਟਰ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ।
ਇਸ ਮੌਕੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਡਾਕਟਰ ਪ੍ਰਵੀਨ ਦੇਵਗਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਣਯੋਗ ਅਦਾਲਤ ਨੇ ਉਸ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਸਾਬਤ ਕਰਦੇ ਹੋਏ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਰਣਦੀਪ ਸੁਰਜੇਵਾਲਾ ਦੀ ਹੇਮਾ ਮਾਲਿਨੀ ‘ਤੇ ਵਿਵਾਦਿਤ ਟਿੱਪਣੀ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
ਮੈਨੂੰ ਅਦਾਲਤ ਦੇ ਕਾਨੂੰਨ ‘ਤੇ ਪੂਰਾ ਭਰੋਸਾ ਸੀ ਜਿਸ ਨੇ ਮੈਨੂੰ ਜ਼ਮਾਨਤ ਦਿੱਤੀ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਾ: ਪ੍ਰਵੀਨ ਦੇਵਗਨ ਨੂੰ ਅਜੇ ਤੱਕ ਜ਼ਮਾਨਤ ਨਹੀਂ ਮਿਲੀ ਹੈ ਅਤੇ ਉਸ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: