ਫਰੀਦਕੋਟ ਵਿਚ ਥਾਣਾ ਸਾਈਬਰ ਕ੍ਰਾਈਮ ਪੁਲਿਸ ਨੇ 3 ਮਹੀਨਿਆਂ ਦੌਰਾਨ 44 ਲੱਖ 654 ਰੁਪਏੇ ਬਰਾਮਦ ਕੀਤੇ ਅਤੇ 160 ਫੋਨ ਲੱਭ ਕੇ ਅਸਲੀ ਮਾਲਕਾਂ ਨੂੰ ਸੌਂਪੇ। ਡੀਐੱਸਪੀ ਰਾਜ ਕੁਮਾਰ ਨੇ ਦੱਸਿਆ ਕਿ ਥਾਣਾ ਸਾਈਬਰ ਕ੍ਰਾਈਮ ਨੇ ਇੰਚਾਰਜ ਇੰਸਪੈਕਟਰ ਅਮਰਿੰਦਰ ਸਿੰਘ ਦੀ ਨਿਗਰਾਨੀ ਵਿਚ ਹੁਣ ਤੱਕ 28 ਲੱਖ ਦੀ ਵਸੂਲੀ ਕੀਤੀ ਜਾ ਚੁੱਕੀ ਹੈ।
ਇਸ ਦੇ ਨਾਲ ਹੀ ਕੋਰਟ ਦੇ ਹੁਕਮ ਨਾਲ 4 ਮਾਮਲਿਆਂ ਵਿਚ ਕੁਲ 15 ਲੱਖ ਦੀ ਵਾਪਸੀ ਕਰਵਾਈ ਗਈ ਹੈ। ਇਸ ਤੋਂ ਇਲਾਵਾ 46 ਲੱਖ ਦੀ ਵਾਪਸੀ ਦੇ ਕੇਸ ਅਜੇ ਕੋਰਟ ਵਿਚ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਮਾਮਲਿਆਂ ਵਿਚ ਅਨਪੜ੍ਹਤਾ ਅਤੇ ਅਗਿਆਨਤਾ ਕਰਕੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਦਿਲਜੀਤ ਦੋਸਾਂਝ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣਗੇ ਲੁਧਿਆਣਾ ਵਾਲੇ, 31 ਦਸੰਬਰ ਨੂੰ ਲਾਇਵ ਕੰਸਰਟ
ਜਿਵੇਂ ਸੂਰਤ ਸਿੰਘ ਨਾਂ ਦੇ ਅਨਪੜ੍ਹ ਵਿਅਕਤੀ ਤੋਂ ਉਸ ਦੇ ਗੁਆਂਢੀ ਨੇ ਉਸ ਦੇ ਫੋਨ ਦੀ ਵਰਤੋਂ ਕਰਕੇ ਗੂਗਲ ਪੇ ਰਾਹੀਂ ਆਪਣੇ ਖਾਤੇ ਵਿਚ 10 ਲੱਖ ਰੁਪਏ ਜਮ੍ਹਾ ਕਰਾ ਲਏ, ਜਿਸ ‘ਤੇ ਸਾਈਬਰ ਕ੍ਰਾਈਮ ਪੁਲਿਸ ਉਸ ਦੇ ਪੈਸੇ ਵਾਪਸ ਕਰਵਾਏ। ਇਸੇ ਤਰ੍ਹਾਂ ਇੱਕ ਕੁੜੀ ਨੇ ਲਵ ਮੈਰਿਜ ਕਰਵਾਉਣ ਲਈ ਇੱਕ ਤਾਂਤ੍ਰਿਕ ਨੂੰ ਪੈਸੇ ਦਿੱਤੇ ਸਨਸ, ਜਿਸ ‘ਤੇ ਪੁਲਿਸ ਨੇ 1,95,000 ਰੁਪਏ ਵਾਪਸ ਕਰਾ ਦਿੱਤੇ।
ਵੀਡੀਓ ਲਈ ਕਲਿੱਕ ਕਰੋ -: