ਪੰਜਾਬ ਦੇ ਹਰ ਜ਼ਿਲ੍ਹੇ ਵਿੱਚ 74ਵੇਂ ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਹੈ। ਅੰਮ੍ਰਿਤਸਰ ਵਿੱਚ ਰਣਜੀਤ ਐਵੇਨਿਊ ਸਥਿਤ ਐਗਜ਼ੀਬਿਸ਼ਨ ਗ੍ਰਾਊਂਡ ‘ਤੇ ਮਹਿਲਾ ਕਿਸਾਨ ਵੀ ਪਹੁੰਚੀ, ਜਿਸ ਵਿੱਚ ਸਾਰਿਆਂ ਨੇ ਇੱਕ ਹੋਕੇ ਚੌਗਿਰਦਾ ਬਚਾਉਣ, ਕਿਸਾਨਾਂ ਦੇ ਐੱਮ.ਐੱਸ.ਪੀ. ਗਾਰੰਟੀ ਕਾਨੂੰਨ ਅਤੇ ਬੇਰੋਜ਼ਗਾਰੀ ਵਰਗੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਿਆ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੇਤਾ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੱਤੀ ਕਿ ਦੇਸ਼ ਦੇ ਰਾਜਨੇਤਾਵਾਂ ਨੇ ਬੀਤੇ 75 ਸਾਲਾਂ ਵੱਚ ਲੋਕਤੰਤਰ ਦੇ ਪਰਦੇ ਪਿੱਛੇ ਲੋਕਾਂ ਦੇ ਅਧਿਕਾਰਾਂ ਦਾ ਕਤਲ ਕੀਤਾ। ਕਿਸੇ ਵੀ ਤਰੀਕੇ ਤੋਂ ਦੇਸ਼ ਵਿੱਚ ਸੰਵਿਧਾਨ ਦਾ ਰਾਜ਼ ਮਹਿਸੂਸ ਨਹੀਂ ਹੁੰਦਾ। ਅੱਜ ਡਾ. ਅੰਬੇਡਕਰ ਦੀ ਤਸਵੀਰ ਆਫਿਸਾਂ ਵੱਚ ਲਾ ਕੇ ਫੁੱਲਾਂ ਦੇ ਹਾਰ ਪਾਏ ਜਾਂਦੇ ਹਨ, ਪਰ ਸੰਵਿਧਾਨ ਦੀਆਂ ਧੱਜੀਆਂ ਵੀ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ। ਇਸ ਦੌਰਾਨ ਕਿਸਾਨਾਂ ਨੇ ਲਖੀਮਪੁਰ ਖੀਰੀ ਕਤਲਕਾਂਡ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲਣ ਦਾ ਵਿਰੋਧ ਪ੍ਰਗਟਾਇਆ।
ਇਹ ਵੀ ਪੜ੍ਹੋ : ਭਾਰਤ ਨੂੰ ਟੀ20 ਸੀਰੀਜ਼ ਤੋਂ ਪਹਿਲਾਂ ਵੱਡਾ ਝਟਕਾ, ਸੱਟ ਕਰਕੇ ਰਿਤੂਰਾਜ ਗਾਇਕਵਾੜ ਬਾਹਰ!
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਭਾਰਤ ਦੇ ਲੋਕਾਂ ਦੇ ਹਾਲਾਤ ਵਿਗੜੇ ਹੋਏ ਹਨ। ਸਿਰਫ ਕਾਰਪੋਰੇਟ ਦੇ ਵਿਕਾਸ ਨੂੰ ਦੇਸ਼ ਦਾ ਵਿਕਾਸ ਦੱਸ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਪਰ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਹੁਣ ਸਰਕਾਰ ਨੂੰ ਜਨਤਾ ਦੇ ਪੱਖ ਵਿੱਚ ਫੈਸਲੇ ਲੈਣੇ ਹੀ ਹੋਣਗੇ।
ਸਰਵਣ ਸਿੰਗ ਪੰਧੇਰ ਨੇ ਸਰਾਕਰ ਤੋਂ ਬੇਰੋਜ਼ਗਾਰੀ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਐੱਮ.ਐੱਸ.ਪੀ. ਗਾਰੰਟੀ ਕਾਨੂੰਨ ਬਣਾਉਣ, ਮਜ਼ਦੂਰਾਂ ਨੂੰ ਮਨਰੇਗਾ ਦੇ ਤਹਿਤ ਸਾਲ ਵਿੱਚ 365 ਦਿਨ ਕੰਮ ਦੇਣ ਅਤੇ ਦਿਹਾੜੀ ਦੁੱਗਣੀ ਕਰਨ ਦੀ ਮੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -: