ਰੇਲਵੇ ਟ੍ਰੈਕ ‘ਤੇ ਕਿਸਾਨਾਂ ਦਾ ਧਰਨਾ ਅਜੇ ਵੀ ਜਾਰੀ ਹੈ। ਪਟਿਆਲਾ ਦੇ ਸ਼ੰਭੂ ਸਟੇਸ਼ਨ ‘ਤੇ ਕਿਸਾਨਾਂ ਦੇ ਧਰਨੇ ਕਾਰਨ ਰੇਲਵੇ ਨੇ 3 ਤੋਂ 5 ਮਈ ਤੱਕ 46 ਟਰੇਨਾਂ ਰੱਦ ਕਰ ਦਿੱਤੀਆਂ ਹਨ। ਜਦੋਂ ਕਿ 90 ਰੂਟ ਬਦਲੇ ਗਏ ਹਨ ਅਤੇ ਚਾਰ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਪੁਰਾਣੀ ਦਿੱਲੀ ਤੋਂ ਕਟੜਾ ਆਉਣ ਵਾਲੀ ਟਰੇਨ ਨੰਬਰ 14033, 14034 ਅਤੇ ਦਿੱਲੀ ਤੋਂ ਸਰਾਏ ਰੋਹਿਲਾ, ਮੁੰਬਈ ਸੈਂਟਰਲ ਆਉਣ ਵਾਲੀ ਟਰੇਨ ਨੰਬਰ 22401, 22402 ਰੱਦ ਰਹਿਣਗੀਆਂ।
ਨਵੀਂ ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਆਉਣ-ਜਾਣ ਵਾਲੀ ਰੇਲਗੱਡੀ ਨੰਬਰ 12497 ਅਤੇ 12498, ਪੁਰਾਣੀ ਦਿੱਲੀ ਤੋਂ ਪਠਾਨਕੋਟ ਆਉਣ ਵਾਲੀ 22429, 22430 ਅਤੇ ਨਵੀਂ ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਆਉਣ-ਜਾਣ ਵਾਲੀ ਗੱਡੀ ਨੰਬਰ 12459, 12460 ਅਤੇ ਹਰਿਦੁਆਰ ਅਤੇ ਅੰਮ੍ਰਿਤਸਰ ਵਿਚਕਾਰ ਆਉਣ-ਜਾਣ ਵਾਲੀ ਗੱਡੀ ਨੰਬਰ 1205, 1205, ਨਵੀਂ ਦਿੱਲੀ ਤੋਂ ਜਲੰਧਰ ਸ਼ਹਿਰ ਜਾਣ ਵਾਲੀ ਰੇਲ ਗੱਡੀ ਨੰਬਰ 14681, 14682, ਹਿਸਾਰ ਅਤੇ ਅੰਮ੍ਰਿਤਸਰ ਵਿਚਕਾਰ ਯਾਤਰਾ ਕਰਨ ਵਾਲੀਆਂ ਗੱਡੀਆਂ ਨੰਬਰ 14653, 14654 ਰੱਦ ਰਹਿਣਗੀਆਂ।
ਅੰਬਾਲਾ ਤੋਂ ਲੁਧਿਆਣਾ ਟਰੇਨ ਰੱਦ
ਚੰਡੀਗੜ੍ਹ ਤੋਂ ਫ਼ਿਰੋਜ਼ਪੁਰ ਵਿਚਕਾਰ ਸਫ਼ਰ ਕਰਨ ਵਾਲੀ ਰੇਲਗੱਡੀ ਨੰ. 14629, 14630, ਚੰਡੀਗੜ੍ਹ ਤੋਂ ਅੰਮ੍ਰਿਤਸਰ ਵਿਚਕਾਰ ਆਉਣ-ਜਾਣ ਵਾਲੀ ਰੇਲ ਨੰ. 12411, 12412, ਨੰਗਲ ਤੋਂ ਅੰਮ੍ਰਿਤਸਰ ਵਿਚਕਾਰ ਆਉਣ-ਜਾਣ ਵਾਲੀ ਗੱਡੀ ਨੰ. 14506, 14505, ਚੰਡੀਗੜ੍ਹ ਤੋਂ ਅੰਮ੍ਰਿਤਸਰ ਵਿਚਕਾਰ ਚੱਲਣ ਵਾਲੀ ਗੱਡੀ ਨੰ. 12241, 12242, ਐਸ.ਏ.ਐਸ.ਨਗਰ ਮੁਹਾਲੀ ਤੋਂ ਫ਼ਿਰੋਜ਼ਪੁਰ ਵਿਚਾਲੇ ਰੇਲ ਗੱਡੀ ਨੰਬਰ 14614, 14613, ਅੰਬਾਲਾ ਤੋਂ ਲੁਧਿਆਣਾ ਰੇਲ ਗੱਡੀ ਨੰਬਰ 04503, 04504, ਜਾਖਲ ਤੋਂ ਲੁਧਿਆਣਾ ਰੇਲ ਗੱਡੀ ਨੰਬਰ 04509, 04510 ਰੱਦ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਲਈ ਮਿਲ ਸਕਦੀ ਏ ਜ਼ਮਾਨਤ! ਸੁਪਰੀਮ ਕੋਰਟ ਨੇ ਕਹੀ ਇਹ ਵੱਡੀ ਗੱਲ
ਲੁਧਿਆਣਾ ਤੋਂ ਭਿਵਾਨੀ ਤੱਕ ਚੱਲਣ ਵਾਲੀ ਟਰੇਨ ਨੰਬਰ 04574, ਹਿਸਾਰ ਤੋਂ ਲੁਧਿਆਣਾ ਤੱਕ ਚੱਲਣ ਵਾਲੀ ਟਰੇਨ ਨੰਬਰ 04575, 04576, ਅੰਬਾਲਾ ਤੋਂ ਲੁਧਿਆਣਾ ਜਾਣ ਵਾਲੀ 04579, ਲੁਧਿਆਣਾ ਤੋਂ ਅੰਬਾਲਾ ਜਾਣ ਵਾਲੀ 04582, ਅੰਬਾਲਾ ਤੋਂ ਜਲੰਧਰ ਸਿਟੀ ਚੱਲਣ ਵਾਲੀ 04689 04690, ਹਿਸਾਰ ਤੋਂ ਲੁਧਿਆਣਾ ਵਿਚਾਲੇ ਚੱਲਣ ਵਾਲੀ ਗੱਡੀ 04743, 04744, ਲੁਧਿਆਣਾ ਤੋਂ ਚੁਰੂ ਵਿਚਾਲੇ ਚੱਲਣ ਵਾਲੀ ਗੱਡੀ 04746, 04745, ਸਿਰਸਾ ਤੋਂ ਲੁਧਿਆਣਾ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 04573 ਨੂੰ ਤਿੰਨ ਮਈ ਤੋਂ ਪੰਜ ਮਈ ਤੱਕ ਰੱਦ ਕਰ ਦਿੱਤਾ ਹੈ। ਬਾਡਮੇਰ ਤੋਂ ਜੰਮੂ ਤਵੀ ਤੱਕ ਚੱਲਣ ਵਾਲੀ 14661 ਗੱਡੀ ਪੁਰਾਣੀ ਦਿੱਲੀ ਬਾਡਮੇਰ ਤੱਕ ਚੱਲੇਗੀ। ਗੱਡੀ ਨੰ. 15211 ਦਰਭੰਗਾ ਤੋਂ ਅੰਮ੍ਰਿਤਸਰ ਚੱਲਣ ਵਾਲੀ ਗੱਡੀ ਅੰਬਾਲਾ ਕੈਂਟ ਤੋਂ ਵਾਪਸ ਦਰਭੰਗਾ ਚਲੀ ਜਾਏਗੀ।
ਵੀਡੀਓ ਲਈ ਕਲਿੱਕ ਕਰੋ -: