CM ਮਾਨ ਨੇ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਯਕੀਨੀ ਬਣਾਉਣ ਲਈ ਅਗਵਾਈ ਕੀਤੀ ਹੈ। ਖਰਾਬ ਮੌਸਮ, ਹਨੇਰੀ ਤੇ ਝੱਖੜ ਦੇ ਬਾਵਜੂਦ CM ਭਗਵੰਤ ਮਾਨ ਫਤਿਹਗੜ੍ਹ ਸਾਹਿਬ ਪਹੁੰਚੇ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਇਸ ਮੀਂਹ ਕਾਰਨ ਫ਼ਸਲਾਂ ਦਾ ਜੋ ਵੀ ਨੁਕਸਾਨ ਹੋਇਆ, ਉਹ ਇਸ ਬਾਰੇ ਪਤਾ ਲਗਾ ਰਹੇ ਹਨ। ਉਹ ਚੰਡੀਗੜ੍ਹ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਸਰਕਾਰ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਵੇਗੀ। CM ਮਾਨ ਨੇ ਕਿਹਾ ਕਿ “ਇੱਕ-ਇੱਕ ਦਾਣੇ ਦੀ ਕਰਾਂਗੇ ਭਰਪਾਈ, ਮੈਂ ਹਮੇਸ਼ਾ ਲੋਕਾਂ ਦੇ ਨਾਲ ਖੜ੍ਹਾ ਹਾਂ।”
ਸੀਐਮ ਮਾਨ ਨੇ ਭਾਜਪਾ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਫਿਲਮਾਂ ਵਿੱਚ ਉਹ ਸਰਹੱਦ ਪਾਰ ਜਾ ਕੇ ਹੈਂਡ ਪੰਪ ਉਖਾੜਦੇ ਰਹਿੰਦੇ ਹਨ ਪਰ ਉਨ੍ਹਾਂ ਨੇ 5 ਸਾਲਾਂ ਵਿੱਚ ਗੁਰਦਾਸਪੁਰ ਵਿੱਚ ਇੱਕ ਟੂਟੀ ਵੀ ਨਹੀਂ ਲਗਾਈ। ਇਸ ਵਾਰ ਲੋਕ ਭਾਜਪਾ ਨੂੰ ਪੂਰਾ ਜਵਾਬ ਦੇਣਗੇ।
ਇਹ ਵੀ ਪੜ੍ਹੋ : ਭਾਰੀ ਮੀਂਹ ਨਾਲ ਦੁਬਈ ਦੀਆਂ ਸੜਕਾਂ ‘ਤੇ ਤਲਾਅ, ਦੂਤਘਰ ਨੇ ਭਾਰਤੀਆਂ ਨੂੰ ਦਿੱਤੀ ਇਹ ਸਲਾਹ
ਸੀਐਮ ਮਾਨ ਨੇ ਕਿਹਾ ਕਿ ਮੈਂ ਖੁਦ ਪੈਸੇ ਨਹੀਂ ਖਾਂਦਾ ਅਤੇ ਜਿਸ ਨੇ ਵੀ ਸਰਕਾਰੀ ਪੈਸਾ ਖਾਧਾ ਹੈ ਉਹ ਵਿਆਜ ਸਮੇਤ ਵਸੂਲ ਕਰ ਲਵਾਂਗਾ। ਭਾਵੇਂ ਕਿਸੇ ਨੇ ਇਹ ਪੈਸਾ ਪਹਾੜਾਂ ਵਿੱਚ ਦੱਬ ਦਿੱਤਾ ਹੋਵੇ ਜਾਂ ਕਿਤੇ ਹੋਰ ਨਿਵੇਸ਼ ਕੀਤਾ ਹੋਵੇ। ਉਸ ਪੈਸੇ ਦੀ ਵਸੂਲੀ ਕਰਕੇ ਪਹਿਲਾਂ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾ ਕਰਵਾਈ ਜਾਵੇਗੀ। ਉਸ ਤੋਂ ਬਾਅਦ ਇਸ ਨੂੰ ਰਾਜ ਦੀ ਭਲਾਈ ‘ਤੇ ਖਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਪਿੰਡ ਵਾਲੇ ਮੁੱਖ ਮੰਤਰੀ ਹਨ। ਉਨ੍ਹਾਂ ਲੋਕਾਂ ਨੂੰ ਆਪ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।
ਵੀਡੀਓ ਲਈ ਕਲਿੱਕ ਕਰੋ -: