ਐਲਨ ਮਸਕ ਵੱਲੋਂ ਟਵਿੱਟਰ ਨੂੰ ਟੇਕਓਵਰ ਕਰਨ ਤੋੰ ਬਾਅਦ ਪਲੇਟਫਾਰਮ ‘ਤੇ ਕਈ ਵੱਡੇ ਬਦਲਾਅ ਦੇਖੇ ਗਏ ਹਨ, ਮਸਕ ਨੇ ਇਸ ਦਾ ਨਾਂ ਬਦਲ ਕੇ X ਕਰ ਦਿੱਤਾ, ਨਾਲ ਹੀ UI ਅਤੇ ਬਲੂ ਟਿਕ ਨੂੰ ਲੈ ਕੇ ਵੀ ਕਈ ਚੇਂਜ ਦੇਖਿਆ ਗਿਆ ਹੈ। ਹੁਣ ਮਸਕ ਨੇ ਹੁਣ X ਨੂੰ ਲੈ ਕੇ ਇੱਕ ਵੱਜਾ ਐਲਾਨ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਐਕਸ ਜਲਦੀ ਆਪਣੇ ਨਵੇਂ ਯੂਜ਼ਰਸ ਤੋਂ ਪੈਸਾ ਲੈਣਾ ਸ਼ੁਰੂ ਕਰ ਦੇਵੇਗਾ। ਐਲਨ ਮਸਕ ਦੇ ਮੁਤਾਬਕ ਐਕਸ ਨਾਲ ਜੁੜਨ ਵਾਲੇ ਨਵੇਂ ਯੂਜ਼ਰਸ ਨੂੰ ਟਵੀਟ ਨੂੰ ਲਾਈਕ ਕਰਨ, ਪੋਸਟ ਕਰਨ, ਰਿਪਲਾਈ ਕਰਨ ਅਤੇ ਇਥੋਂ ਤੱਕ ਕਿ ਬੁਕਮਾਰਕ ਕਰਨ ਲਈ ਇੱਕ ‘ਛੋਟੀ’ ਫੀਸ ਦੇਣੀ ਹੋਵੇਗੀ। ਦੱਸ ਦੇਈਏ ਕਿ ਸ਼ੁਰੂ ਤੋਂ ਹੁਣ ਤੱਕ X ਪਲੇਟਫਾਰਮ ਮੁਫਤ ਹੁੰਦਾ ਹੈ।
ਰਿਪੋਰਟ ਤੋਂ ਪਤਾ ਚੱਲ ਰਿਹਾ ਹੈ ਕਿ ਮਸਕ ਨੇ ਇਹ ਫੈਸਲਾ ਬੋਟਸ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਲਿਆ ਹੈ। ਐਕਸ ਦੀ ਵੈੱਬਸਾੀਟ ‘ਤੇ ਬਦਲਾਅ ਬਾਰੇ ਪੋਸਟ ਕਰਨ ਵਾਲੇ ਇੱਕ X ਅਕਾਊਂਟ ਯੂਜ਼ਰ ਦੇ ਜਵਾਬ ਵਿਚ, ਮਸਕ ਨੇ ਕਿਹਾ ਕਿ ਨਵੇਂ ਅਕਾਊਂਟ ‘ਤੇ ਇੱਕ ਛੋਟੀ ਜਿਹੀ ਫੀਸ ਵਸੂਲਣਾ ‘ਬਾਟਸ ਦੇ ਹਮਲੇ’ ਨੂੰ ਰੋਕਣ ਦਾ ਇੱਕੋ-ਇੱਕ ਤਰੀਕਾ ਸੀ।
ਕੈਪਚਾ ਵਰਗੇ ਟੂਲਸ ਦਾ ਹਵਾਲਾ ਦਿੰਦੇ ਹੋਏ, ਮਸਕ ਨੇ ਕਿਹਾ, ‘ਮੌਜੂਦਾ ਏਆਈ (ਅਤੇ ਟ੍ਰੋਲ ਫਾਰਮ) ‘ਕੀ ਤੁਸੀਂ ਇੱਕ ਬੋਟ ਹੋ’ ਨੂੰ ਆਸਾਨੀ ਨਾਲ ਪਾਸ ਕਰ ਸਕਦੇ ਹਨ’। ਮਸਕ ਨੇ ਬਾਅਦ ਵਿੱਚ ਕਿਹਾ ਕਿ ਨਵਾਂ ਅਕਾਊਂਟ ਕ੍ਰਿਏਟ ਕਰਨ ਦੇ ਤਿੰਨ ਮਹੀਨੇ ਬਾਅਦ ਬਿਨਾਂ ਫੀਸ ਚੁਕਾਏ ਪੋਸਟ ਕੀਤੇ ਜਾ ਸਕਣਗੇ।
ਜਿਵੇਂ ਕਿ ਸੋਸ਼ਲ ਪਲੇਟਫਾਰਮਾਂ ਨਾਲ ਸਬੰਧਤ ਕਈ ਐਲਾਨਾਂ ਦੇ ਮਾਮਲੇ ਵਿੱਚ, ਫਿਲਹਾਲ ਇਸ ਬਾਰੇ ਕੋਈ ਵੇਰਵੇ ਪ੍ਰਾਪਤ ਨਹੀਂ ਹੋਏ ਹਨ ਕਿ ਇਹ ਨੀਤੀ ਕਦੋਂ ਲਾਗੂ ਹੋਵੇਗੀ ਅਤੇ ਨਵੇਂ ਯੂਡਰ ਨੂੰ ਕਿੰਨੀ ਫੀਸ ਅਦਾ ਕਰਨੀ ਪੈ ਸਕਦੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਤੇ ਮੋਹਾਲੀ ਦੇ ਹਸਪਤਾਲਾਂ ‘ਚ ਅੱਜ ਤੋਂ ਬਦਲਿਆ ਸਮਾਂ, OPD ਸਵੇਰੇ 8 ਵਜੇ ਤੋਂ ਹੋਵੇਗੀ ਸ਼ੁਰੂ
ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਐਕਸ ਕਾਰਪੋਰੇਸ਼ਨ ਨੇ 26 ਫਰਵਰੀ ਤੋਂ 25 ਮਾਰਚ ਦੇ ਵਿਚਕਾਰ ਭਾਰਤ ਵਿੱਚ ਰਿਕਾਰਡ 2,12,627 ਐਕਸ ਖਾਤਿਆਂ ਨੂੰ ਬੈਨ ਕੀਤਾ ਸੀ, ਜੋ ਜ਼ਿਆਦਾਤਰ ਬਾਲ ਜਿਨਸੀ ਸ਼ੋਸ਼ਣ ਅਤੇ ਗੈਰ-ਸਹਿਮਤ ਨਗਨਤਾ ਨੂੰ ਉਤਸ਼ਾਹਿਤ ਕਰਨ ਲਈ ਸਨ। ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਨੇ ਦੇਸ਼ ਵਿਚ ਆਪਣੇ ਪਲੇਟਫਾਰਮ ‘ਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਲਈ 1,235 ਖਾਤਿਆਂ ਨੂੰ ਵੀ ਹਟਾ ਦਿੱਤਾ ਹੈ। ਕੁੱਲ ਮਿਲਾ ਕੇ X ਨੇ ਸਮੀਖਿਆ ਅਧੀਨ ਮਿਆਦ ਦੇ ਦੌਰਾਨ ਦੇਸ਼ ਵਿੱਚ 213,862 ਖਾਤਿਆਂ ‘ਤੇ ਪਾਬੰਦੀ ਲਗਾਈ ਹੈ।
X ਨੇ ਨਵੇਂ ਆਈਟੀ ਨਿਯਮਾਂ, 2021 ਦੀ ਪਾਲਣਾ ਵਿੱਚ ਆਪਣੀ ਮਾਸਿਕ ਰਿਪੋਰਟ ਵਿੱਚ ਕਿਹਾ ਹੈ ਕਿ ਉਸ ਨੂੰ ਸ਼ਿਕਾਇਤ ਨਿਵਾਰਣ ਵਿਧੀ ਰਾਹੀਂ ਉਸੇ ਸਮੇਂ ਵਿੱਚ ਭਾਰਤ ਵਿੱਚ ਯੂਜ਼ਰਸ ਤੋਂ 5,158 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: