ਸਾਊਦੀ ਅਰਬ ਦੀ ਪਵਿੱਤਰ ਮਸਜਿਦ-ਏ-ਨਵਬੀ ਵਿੱਚ ਪੀ.ਐੱਮ. ਸ਼ਹਿਬਾਜ਼ ਸ਼ਰੀਫ ਖਿਲਾਫ ਨਾਅਰੇਬਾਜ਼ੀ ਕਰਵਾਉਣਾ ਇਮਰਾਨ ਖਾਨ ਨੂੰ ਮਹਿੰਗਾ ਪੈ ਗਿਆ। ਫੈਸਲਾਬਾਦ ਵਿੱਚ ਇਮਰਾਨ ਤੇ ਉਨ੍ਹਾਂ ਦੇ ਸਾਥੀਆਂ ‘ਤੇ ਕੇਸ ਦਰਜ ਕਰ ਲਿਆ ਗਿਆ ਹੈ।
ਗ੍ਰਹਿ ਮੰਤਰੀ ਰਾਣਾ ਸਨਾਉੱਲਾਹ ਨੇ ਕਿਹਾ ਕਿ ਮਦੀਨਾ ਵਰਗੀ ਪਵਿੱਤਰ ਇਦਾਬਦਗਾਹ ‘ਤੇ ਸਿਆਸੀ ਨਾਅਰੇਬਾਜ਼ੀ ਕਰਨਾ ਅਜਿਹਾ ਗੁਨਾਹ ਹੈ ਜੋ ਕਦੇ ਮਾਫ ਨਹੀਂ ਕੀਤਾ ਜਾ ਸਕਦਾ। ਹੁਣ ਇਮਰਾਨ ਖਾਨ ਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਸੇ ਵੀ ਵੇਲੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸਾਊਦੀ ਅਰਬ ਵੀ ਉਨ੍ਹਾਂ ਦੇ ਖਿਲਾਫ ਸਖਤ ਕਦਮ ਉਠਾ ਸਕਦਾ ਹੈ।
ਇਮਰਾਨ ਤੋਂ ਇਲਾਵਾ ਫਵਾਦ ਚੌਧਰੀ, ਸ਼ਹਿਬਾਜ਼ ਗਿੱਲ, ਕਾਸਿਮ ਸੂਰੀ, ਸ਼ਾਹਬਾਜ਼ਾਦਾ ਜਹਾਂਗੀਰ ਖਾਨ, ਅਨਿਲ ਮੁਸੱਰਤ ਤੇ ਸ਼ੇਖ ਰਸ਼ੀਦ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਮਦੀਨਾ ਵਿੱਚ ਨਾਅਰੇਬਾਜ਼ੀ ਕਰਨ ਵਾਲੇ ਸ਼ੇਖ ਰਸ਼ੀਦ ਸ਼ਫੀਕ ਨੂੰ ਸਾਊਦੀ ਅਰਬ ਤੋਂ ਇਸਲਾਮਾਬਾਦ ਪਰਤਣ ਵੇਲੇ ਏਅਰਪੋਰਟ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ।
ਸ਼ਫੀਦ ਇਮਰਾਨ ਸਰਕਾਰ ਵਿੱਚ ਗ੍ਰਹਿ ਮੰਤਰੀ ਰਹੇ ਸ਼ੇਖ ਰਸ਼ੀਦ ਦੇ ਭਤੀਜੇ ਹਨ। ਸਾਰੇ ਲੋਕਾਂ ‘ਤੇ ਪਵਿੱਤਰ ਇਬਾਦਤਗਾਹ ‘ਤੇ ਨਾਅਰੇਬਾਜ਼ੀ ਤੇ ਮਜ਼੍ਹਬੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਇਨ੍ਹਾਂ ਦੋਸ਼ਾਂ ਦੇ ਸਾਬਿਤ ਹੋਣ ‘ਤੇ 5 ਤੋਂ 8 ਸਾਲ ਦੀ ਸਜ਼ਾ ਤੇ ਤਗੜਾ ਜੁਰਮਾਨਾ ਹੋ ਸਕਦਾ ਹੈ।
ਦੂਜੇ ਪਾਸੇ ਮਦੀਨਾ ਵਿੱਚ ਨਾਅਰੇਬਾਜ਼ੀ ਕਰਨ ਵਾਲੇ ਇਮਰਾਨ ਦੇ ਸਮਰਥਕਾਂ ਖਿਲਾਫ ਸਾਊਦੀ ਅਰਬ ਨੇ ਵੀ ਸਖਤ ਰੁਖ਼ ਅਪਣਾਇਆ। ਰਿਪੋਰਟਾਂ ਮੁਤਾਬਕ 158 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਨੂੰ 3 ਸਾਲ ਦੀ ਸਜ਼ਾ ਦੇ ਨਾਲ ਸਾਊਦੀ ਮੁਦਰਾ ਰਿਆਲ ਵਿੱਚ ਜੁਰਮਾਨਾ ਵੀ ਭਰਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸਾਊਦੀ ਅਰਬ ਸਰਕਾਰ ਨੇ ਪਾਕਿਸਤਾਨ ਦੀ ਸ਼ਹਿਬਾਜ਼ ਸ਼ਰੀਫ ਹਕੂਮਤ ਤੋਂ ਉਨ੍ਹਾਂ ਲੋਕਾਂ ਦੀ ਜਾਣਕਾਰੀ ਮੰਗੀ ਹੈ, ਜੋ ਪਾਕਿਸਤਾਨ ਜਾਂ ਲੰਦਨ ਤੋਂ ਮਦੀਨਾ ਪਹੁੰਚੇ ਸਨ ਤੇ ਮੰਗਲਵਾਰ ਨੂੰ ਉਸ ਵੇਲੇ ਮਦੀਨਾ ਵਿੱਚ ਮੌਜੂਦ ਸਨ, ਜਦੋਂ ਸ਼ਹਿਬਾਜ਼ ਸ਼ਰੀਫ ਖਿਲਾਫ ਚੋਰ-ਚੋਰ ਦੇ ਨਾਅਰੇ ਲਾਏ ਜਾ ਰਹੇ ਸਨ।