ਅਮੁਲ ਦੁੱਧ ਪੀਤਾ ਹੈ ਇੰਡੀਆ… ਨਹੀਂ-ਨਹੀਂ, ਹੁਣ ਭਾਰਤ ਦੇ ਲੋਕ ਹੀ ਨਹੀਂ ਸਗੋਂ ਅਮਰੀਕਾ ਦੇ ਲੋਕ ਵੀ ਇਹ ਗੀਤ ਗਾਉਣਗੇ, ਕਿਉਂਕਿ ਹੁਣ ਅਮਰੀਕਾ ਵੀ ਅਮੂਲ ਬ੍ਰਾਂਡ ਦਾ ਦੁੱਧ ਮਸਤੀ ਨਾਲ ਪੀਵੇਗਾ। ਇਸ ਦੇ ਨਾਲ ਹੀ ਅਮੂਲ ਬ੍ਰਾਂਡ ਦੇ ਮਾਲਕ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਵੀ ਨਵਾਂ ਇਤਿਹਾਸ ਰਚ ਦਿੱਤਾ ਹੈ। ਅਮਰੀਕਾ ਵਿੱਚ ਕਿਸੇ ਭਾਰਤੀ ਡੇਅਰੀ ਬ੍ਰਾਂਡ ਦੀ ਇਹ ਪਹਿਲੀ ਐਂਟਰੀ ਹੈ।
ਅਮੂਲ ਬ੍ਰਾਂਡ, ਜੋ ਭਾਰਤ ਵਿੱਚ ਰੋਜ਼ਾਨਾ ਲੱਖਾਂ ਲੀਟਰ ਤਾਜ਼ੇ ਦੁੱਧ ਦੀ ਸਪਲਾਈ ਕਰਦਾ ਹੈ, ਹੁਣ ਅਮਰੀਕਾ ਵਿੱਚ ਵੀ ਆਪਣੀ ਤਾਕਤ ਦਾ ਪ੍ਰਦਰਸ਼ਨ ਕਰੇਗਾ। ਅਮੂਲ ਬ੍ਰਾਂਡ ਇੱਥੇ ਤਾਜ਼ੇ ਦੁੱਧ ਦੇ ਹਿੱਸੇ ਵਿੱਚ ਕੰਮ ਕਰੇਗਾ।
#WATCH | Anand, Gujarat: Month after Prime Minister Narendra Modi asked Amul to emerge as the world's largest dairy. Now, Amul plans to launch fresh milk products in the United States.
Gujarat Co-operative Milk Marketing Federation's Managing Director Jayen Mehta says, "I am… pic.twitter.com/jJYViW7Ane
— ANI (@ANI) March 23, 2024
ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਅਮਰੀਕਾ ਵਿਚ ਅਮੂਲ ਬ੍ਰਾਂਡ ਦਾ ਦੁੱਧ ਵੇਚਣ ਲਈ ਅਮਰੀਕਾ ਦੀ 108 ਸਾਲ ਪੁਰਾਣੀ ਡੇਅਰੀ ‘ਮਿਸ਼ੀਗਨ ਮਿਲਕ ਪ੍ਰੋਡਿਊਸਰਜ਼ ਐਸੋਸੀਏਸ਼ਨ’ ਨਾਲ ਇਕ ਸਮਝੌਤਾ ਕੀਤਾ ਹੈ। ਜੀਸੀਐਮਐਮਐਫ ਦੇ ਮੈਨੇਜਿੰਗ ਡਾਇਰੈਕਟਰ ਜੈਨ ਮਹਿਤਾ ਨੇ ਸਹਿਕਾਰੀ ਸਭਾ ਦੀ ਸਾਲਾਨਾ ਮੀਟਿੰਗ ਵਿੱਚ ਇਹ ਐਲਾਨ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਅਮੂਲ ਬ੍ਰਾਂਡ ਦੀ ਤਾਜ਼ਾ ਦੁੱਧ ਦੀ ਰੇਂਜ ਭਾਰਤ ਤੋਂ ਬਾਹਰ ਅਮਰੀਕਾ ਵਰਗੇ ਬਾਜ਼ਾਰਾਂ ਵਿੱਚ ਲਾਂਚ ਕੀਤੀ ਜਾ ਰਹੀ ਹੈ। ਅਮਰੀਕਾ ਵਿੱਚ ਭਾਰਤੀ ਮੂਲ ਦੇ ਭਾਈਚਾਰੇ ਦੀ ਵੱਡੀ ਆਬਾਦੀ ਹੈ।
ਅਮੂਲ ਅਮਰੀਕਾ ਵਿੱਚ ਇੱਕ ਗੈਲਨ (3.8 ਲੀਟਰ) ਅਤੇ ਅੱਧਾ ਗੈਲਨ (1.9 ਲੀਟਰ) ਦੀ ਪੈਕੇਜਿੰਗ ਵਿੱਚ ਦੁੱਧ ਵੇਚੇਗਾ। ਅਮਰੀਕਾ ਵਿੱਚ, ਸਿਰਫ 6 ਫੀਸਦੀ ਫੈਟ ਵਾਲਾ ਅਮੂਲ ਗੋਲਡ ਬ੍ਰਾਂਡ, 4.5 ਫੀਸਦੀ ਫੈਟ ਵਾਲਾ ਅਮੂਲ ਸ਼ਕਤੀ ਬ੍ਰਾਂਡ, 3 ਫੀਸਦੀ ਫੈਟ ਵਾਲਾ ਅਮੂਲ ਫ੍ਰੈਸ਼ ਅਤੇ 2 ਫੀਸਦੀ ਫੈਟਵਾਲਾ ਅਮੂਲ ਸਲਿਮ ਬ੍ਰਾਂਡ ਵੇਚਿਆ ਜਾਵੇਗਾ। ਇਹ ਬ੍ਰਾਂਡ ਵਰਤਮਾਨ ਵਿੱਚ ਈਸਟ ਕੋਸਟ ਅਤੇ ਮੱਧ-ਪੱਛਮੀ ਬਾਜ਼ਾਰਾਂ ਵਿੱਚ ਵੇਚੇ ਜਾਣਗੇ।
ਇਹ ਵੀ ਪੜ੍ਹੋ : ਲੋਕਾਂ ਨੂੰ ਚੜ੍ਹਿਆ IPL ਦਾ ਖੁਮਾਰ, ਪੁਲਿਸ ਅੱਗੇ ਹੀ ਲੋਕ ਪਾ ਰਹੇ ਭੰਗੜੇ, ਸਟੇਡੀਅਮ ਹੋ ਗਿਆ ਫੁੱਲ
ਅਮੂਲ ਭਾਰਤ ਵਿੱਚ ਵੀ ਇੱਕ ਘਰੇਲੂ ਨਾਮ ਹੈ। ਇਹ ਭਾਰਤ ਦੇ ਸੁਪਰ ਬ੍ਰਾਂਡਾਂ ਵਿੱਚੋਂ ਇੱਕ ਹੈ। ਇੰਨਾ ਹੀ ਨਹੀਂ ਭਾਰਤ ‘ਚ ‘ਸਫੈਦ ਕ੍ਰਾਂਤੀ’ ਲਿਆਉਣ ‘ਚ ਅਮੂਲ ਦਾ ਵੱਡਾ ਯੋਗਦਾਨ ਹੈ। ਇਸ ਦੀ ਸਫ਼ਲਤਾ ਨੇ ਭਾਰਤ ਵਿੱਚ ਡੇਅਰੀ ਸਹਿਕਾਰਤਾਵਾਂ ਦਾ ਵੱਡੇ ਪੱਧਰ ‘ਤੇ ਫੈਲਾਅ ਕੀਤਾ ਅਤੇ ਇਸ ਕਾਰਨ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੀ ਨੀਂਹ ਵੀ ਰੱਖੀ ਗਈ।
ਵੀਡੀਓ ਲਈ ਕਲਿੱਕ ਕਰੋ -: