ਦਿੱਲੀ ਵਿੱਚ ਕੋਰੋਨਾ ਦੀ ਤੀਸਰੀ ਲਹਿਰ ਆਉਣ ਤੋਂ ਬਾਅਦ ਪਹਿਲੀ ਵਾਰ ਕੁਝ ਸੁੱਖ ਦਾ ਸਾਹ ਆਉਣ ਲੱਗਾ ਹੈ। ਤੀਜੀ ਲਹਿਰ ਦੀ ਸ਼ੁਰੂਆਤ ਪਿੱਛੋਂ ਪਹਿਲੀ ਵਾਰ ਦਿੱਲੀ ਵਿੱਚ ਇੱਕ ਦਿਨ ਵਿੱਚ ਇਕ ਹਜ਼ਾਰ ਤੋਂ ਘੱਟ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।
ਪਿਛਲੇ ਸਾਲ 30 ਦਸੰਬਰ 2021 ਤੋਂ ਬਾਅਦ ਸਭ ਤੋਂ ਘੱਟ ਕੇਸ 30 ਦਸੰਬਰ ਨੂੰ ਆਏ ਸਨ। ਇਸ ਦਿਨ ਦਿੱਲੀ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1314 ਸੀ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 977 ਕੇਸ ਆਏ ਦਿੱਲੀ ਵਿੱਚ ਕੋਰੋਨਾ ਇਨਫੈਕਸ਼ਨ ਦਰ 1.73 ਫੀਸਦੀ ਹੋ ਗਈ ਹੈ ਪਰ ਹੁਣ ਵੀ ਐਕਟਿਵ ਕੇਸਾਂ ਦੀ ਗਿਣਤੀ 4812 ਹੈ।
ਹਾਾਲਾਂਕਿ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ 12 ਮਰੀਜ਼ਾਂ ਦੀ ਮੌਤ ਹੋ ਗਈ ਹੈ। ਦਿੱਲੀ ਵਿੱਚ ਕੋਰੋਨਾ ਨਾਲ ਮੌਤ ਦਾ ਕੁਲ ਅੰਕੜਾ 20,047 ਹੋ ਗਿਆ ਹੈ। ਫਿਲਹਾਲ ਹੋਮ ਆਈਸੋਲੇਸ਼ਨ ਵਿੱਚ 3135 ਮਰੀਜ਼ ਹਨ।
ਦਿੱਲੀ ਵਿੱਚ ਐਕਟਿਵ ਕੋਰੋਨਾ ਮਰੀਜ਼ਾਂ ਦੀ ਦਰ 0.26 ਫੀਸਦੀ ਹੋ ਗਈ ਹੈ ਤੇ ਰਿਕਵਰੀ ਰੇਟ 98.33 ਫੀਸਦੀ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ 977 ਕੇਸ ਸਾਹਮਣੇ ਆਏ ਹਨ। ਦਿੱਲੀ ਵਿੱਚ ਕੋਰੋਨਾ ਮਰੀਜ਼ਾਂ ਦਾ ਕੁਲ ਅੰਕੜਾ 18,49,596 ਤੱਕ ਪਹੁੰਚ ਗਿਆ ਹੈ ਪਰ ਦਿੱਲੀ ਦੇ ਹਸਪਤਾਲ ਡਟੇ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ ਹਸਪਤਾਲ ਤੋਂ 1591 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ ਤੇ ਹੁਣ ਤੱਕ 18,18ਤ,737 ਲੋਕ ਹਸਪਤਾਲੋਂ ਡਿਸਚਾਰਜ ਹੋ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: