ਨਮਕ ਹਰ ਘਰ ਦੀ ਰਸੋਈ ਵਿਚ ਜ਼ਰੂਰੀ ਚੀਜ਼ਾਂ ਵਿਚੋਂ ਇਕ ਹੈ। ਇਸ ਦੀ ਵਰਤੋਂ ਘੱਟ ਜਾਂ ਜ਼ਿਆਦਾ ਕੀਤੀ ਜਾਂਦੀ ਹੈ ਪਰ ਇਸ ਦੀ ਵਰਤੋਂ ਹਰ ਘਰ ਵਿਚ ਕੀਤੀ ਜਾਂਦੀ ਹੈ। ਇਸ ਤੋਂ ਬਿਨਾਂ ਕਿਸੇ ਵੀ ਸਬਜ਼ੀ ਦਾ ਸਵਾਦ ਅਧੂਰਾ ਰਹਿ ਜਾਂਦਾ ਹੈ। ਇਹੀ ਕਾਰਨ ਹੈ ਕਿ ਮੁੱਖ ਤੌਰ ‘ਤੇ ਨਮਕ ਦਾ ਸੇਵਨ ਕੀਤਾ ਜਾਂਦਾ ਹੈ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੀ ਵਰਤੋਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਉਹ ਵੀ ਇਸ ਨੂੰ ਖਾ ਕੇ ਨਹੀਂ, ਸਗੋਂ ਪਾਣੀ ਵਿੱਚ ਪਾ ਕੇ ਨਹਾਉਣ ਨਾਲ।
ਜੀ ਹਾਂ, ਦਰਅਸਲ ਨਮਕ ‘ਚ ਸੋਡੀਅਮ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵਰਗੇ ਕਈ ਖਣਿਜ ਮੌਜੂਦ ਹੁੰਦੇ ਹਨ, ਜੋ ਸਿਹਤ ਸੰਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਪਾਣੀ ‘ਚ ਨਮਕ ਮਿਲਾ ਕੇ ਨਹਾਉਣ ਨਾਲ ਸਿਹਤ ਨੂੰ ਹੀ ਨਹੀਂ ਸਗੋਂ ਚਮੜੀ ਅਤੇ ਵਾਲਾਂ ਨੂੰ ਵੀ ਕਈ ਫਾਇਦੇ ਮਿਲ ਸਕਦੇ ਹਨ। ਆਓ ਜਾਣਦੇ ਹਾਂ ਨਮਕ ਵਾਲੇ ਪਾਣੀ ਨਾਲ ਨਹਾਉਣ ਦੇ ਫਾਇਦਿਆਂ ਬਾਰੇ-
ਪਾਣੀ ਵਿਚ ਨਮਕ ਮਿਲਾ ਕੇ ਨਹਾਉਣ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ। ਅਸਲ ‘ਚ ਇਸ ‘ਚ ਐਂਟੀ-ਫੰਗਲ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਸਰੀਰ ਨੂੰ ਇਨਫੈਕਸ਼ਨ ਅਤੇ ਬੀਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦੇ ਹਨ।
ਪਾਣੀ ਵਿੱਚ ਨਮਕ ਮਿਲਾ ਕੇ ਨਹਾਉਣ ਨਾਲ ਸਰੀਰ ਦੇ ਦਰਦ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਨਾਲ ਹੀ ਜੇਕਰ ਖਾਰਿਸ਼ ਦੀ ਸਮੱਸਿਆ ਹੈ ਤਾਂ ਨਮਕ ਵਾਲੇ ਪਾਣੀ ਨਾਲ ਨਹਾਉਣ ਨਾਲ ਕਾਫੀ ਰਾਹਤ ਮਿਲਦੀ ਹੈ।
ਜੇਕਰ ਤੁਸੀਂ ਬਹੁਤ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਕੋਸੇ ਪਾਣੀ ਵਿੱਚ ਨਮਕ ਮਿਲਾ ਕੇ ਨਹਾਓ। ਤੁਹਾਡੀ ਥਕਾਵਟ ਤੁਰੰਤ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਤਣਾਅ ਦੀ ਸਮੱਸਿਆ ਦੂਰ ਹੋਵੇਗੀ ਅਤੇ ਸਰੀਰ ਤਰੋਤਾਜ਼ਾ ਮਹਿਸੂਸ ਕਰੇਗਾ।
ਇਹ ਵੀ ਪੜ੍ਹੋ : ਕੀ ਹੈ DeepFake, ਜਿਸ ਤੋਂ ਪੂਰੀ ਦੁਨੀਆ ਹੈ ਪ੍ਰੇਸ਼ਾਨ, ਜਾਣੋ ਕਿਵੇਂ ਪਛਾਣੀਏ ਅਸਲੀ-ਨਕਲੀ ਦਾ ਫਰਕ
ਕੋਸੇ ਪਾਣੀ ਵਿੱਚ ਨਮਕ ਪਾ ਕੇ ਨਹਾਉਣ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਇਸ ਦੇ ਨਾਲ ਹੀ ਨਮਕ ਵਾਲਾ ਕੋਸਾ ਪਾਣੀ ਪੀਣ ਨਾਲ ਮਾਸਪੇਸ਼ੀਆਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
ਜਿਨ੍ਹਾਂ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਕੁਝ ਦਿਨ ਲਗਾਤਾਰ ਗਰਮ ਪਾਣੀ ‘ਚ ਨਮਕ ਮਿਲਾ ਕੇ ਨਹਾਉਣਾ ਚਾਹੀਦਾ ਹੈ, ਇਸ ਨਾਲ ਕਾਫੀ ਰਾਹਤ ਮਿਲੇਗੀ। ਨਾਲ ਹੀ ਨਮਕੀਨ ਪਾਣੀ ਨਹੁੰਆਂ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ –