ਸਕੂਟ ਏਅਰਲਾਈਨਜ਼ ਦੀ ਇੱਕ ਉਡਾਣ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੀ ਰਵਾਨਗੀ ਦੇ ਤੈਅ ਸਮੇਂ ਤੋਂ ਪੰਜ ਘੰਟੇ ਪਹਿਲਾਂ ਰਵਾਨਾ ਹੋਈ। ਇਸ ਕਾਰਨ 35 ਯਾਤਰੀ ਏਅਕਪੋਰਟ ‘ਤੇ ਹੀ ਰਹਿ ਗਏ। ਸਿੰਗਾਪੁਰ ਅਤੇ ਆਸਟ੍ਰੇਲੀਆ ਜਾਣ ਲਈ ਏਅਰਪੋਰਟ ਪਹੁੰਚੇ 35 ਯਾਤਰੀਆਂ ਨੇ ਹੰਗਾਮਾ ਮਚਾ ਦਿੱਤਾ।
ਸਕੂਟ ਏਅਰਲਾਈਨ ਦੀ ਉਡਾਣ ਅੰਮ੍ਰਿਤਸਰ ਤੋਂ ਸ਼ਾਮ 7.55 ਵਜੇ ਸਿੰਗਾਪੁਰ ਲਈ ਉਡਾਣ ਭਰਦੀ ਹੈ। ਬੁੱਧਵਾਰ ਸ਼ਾਮ ਨੂੰ ਜਦੋਂ 35 ਯਾਤਰੀ ਏਅਰਪੋਰਟ ਪਹੁੰਚੇ ਤਾਂ ਪਤਾ ਲੱਗਾ ਕਿ ਫਲਾਈਟ ਕਰੀਬ 3 ਵਜੇ ਰਵਾਨਾ ਹੋ ਗਈ ਸੀ। ਇਸ ਤੋਂ ਬਾਅਦ ਇਨ੍ਹਾਂ ਯਾਤਰੀਆਂ ਨੇ ਏਅਰਪੋਰਟ ‘ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਸਾਰੇ ਯਾਤਰੀ ਦੇਰ ਰਾਤ ਤੱਕ ਏਅਰਪੋਰਟ ‘ਤੇ ਬੈਠੇ ਪਰੇਸ਼ਾਨ ਹੁੰਦੇ ਰਹੇ। ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਏਅਰਲਾਈਨ ਨੇ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ।
ਚੰਡੀਗੜ੍ਹ ਤੋਂ ਆਏ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਏਅਰਲਾਈਨ ਵੱਲੋਂ ਮੈਸੇਜ ਮਿਲਿਆ ਸੀ। ਇਹ ਲਿਖਿਆ ਗਿਆ ਸੀ ਕਿ ਜਹਾਜ਼ ਆਪਣੇ ਤੈਅ ਸਮੇਂ ਸ਼ਾਮ 7.55 ‘ਤੇ ਉਡਾਣ ਭਰੇਗਾ। ਪਰ ਇੱਥੇ ਆ ਕੇ ਪਤਾ ਲੱਗਾ ਕਿ ਜਹਾਜ਼ ਰਵਾਨਾ ਹੋ ਗਿਆ ਹੈ। ਹੁਣ ਏਅਰਲਾਈਨਜ਼ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ। ਕਿਹਾ ਜਾ ਰਿਹਾ ਹੈ ਕਿ ਕਾਲ ਸੈਂਟਰ ‘ਤੇ ਕਾਲ ਕਰੋ ਅਤੇ ਆਪਣੀ ਫਲਾਈਟ ਰੀਬੁਕ ਕਰਵਾਓ। ਉਸ ਦਾ ਕਹਿਣਾ ਹੈ ਕਿ ਉਸ ਦੀ ਆਸਟ੍ਰੇਲੀਆ ਵਿਚ ਕਨੈਕਟਿਡ ਫਲਾਈਟ ਸੀ।
ਇਹ ਵੀ ਪੜ੍ਹੋ : ਐਲਨ ਮਸਕ ਨਹੀਂ ਦੇ ਸਕੇ ਕਿਰਾਇਆ! ਕੁਰਸੀ-ਟੇਬਲ, ਕੌਫੀ ਮਸ਼ੀਨ ਸਣੇ ਟਵਿੱਟਰ ‘ਚ ਨੀਲਾਮੀ ਸ਼ੁਰੂ
ਸਕੂਟ ਏਅਰਲਾਈਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਈ-ਮੇਲ ਭੇਜ ਕੇ ਸਾਰੇ ਯਾਤਰੀਆਂ ਨੂੰ ਫਲਾਈਟ ਦੇ ਰੀ-ਸ਼ਿਊਲਿੰਗ ਬਾਰੇ ਸੂਚਿਤ ਕੀਤਾ ਸੀ। ਅਜਿਹੇ ‘ਚ ਕਈ ਯਾਤਰੀ ਸਮੇਂ ‘ਤੇ ਹਵਾਈ ਅੱਡੇ ‘ਤੇ ਪਹੁੰਚ ਗਏ ਸਨ। ਨਾ ਆਉਣ ਵਾਲੇ ਯਾਤਰੀਆਂ ਦੇ ਨਾਵਾਂ ਦਾ ਵੀ ਵਾਰ-ਵਾਰ ਐਲਾਨ ਕੀਤਾ ਗਿਆ ਪਰ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਈ-ਮੇਲ ਨਹੀਂ ਆਈ।
ਵੀਡੀਓ ਲਈ ਕਲਿੱਕ ਕਰੋ -: