ਦਿੱਲੀ ਦਾ ਇੱਕ ਰਿਕਸ਼ੇ ਵਾਲਾ ਫਰਾਟੇਦਾਰ ਇੰਗਲਿਸ਼ ਬੋਲਣ ਕਰਕੇ ਅੱਜਗਲ੍ਹ ਸੁਰਖੀਆਂ ਵਿੱਚ ਹੈ। ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਰਿਕਸ਼ੇ ਵਾਲਾ ਕਮਾਲ ਦੀ ਅੰਗਰੇਜ਼ੀ ਬੋਲਦਾ ਨਜ਼ਰ ਆ ਰਿਹਾ ਹੈ। ਇਹ ਸੁਣ ਕੇ ਰਿਕਸ਼ੇ ਵਿੱਚ ਬੈਠੇ ਵਿਦੇਸ਼ੀ ਵੀ ਹੱਕੇ-ਬੱਕੇ ਰਹਿ ਗਏ। ਹੁਣ ਇਸ ਬੰਦੇ ਦੀ ਫਰਾਟੇਦਾਰ ਅੰਗਰੇਜ਼ੀ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਿਰਲ ਹੋ ਰਿਹਾ ਹੈ।
ਕੁਝ ਸਕਿੰਟਾਂ ਦੀ ਇਹ ਵੀਡੀਓ ਕਲਿੱਪ ਹੁਣ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਰਿਕਸ਼ੇ ਵਾਲਾ ਵਿਦੇਸ਼ੀ ਸੈਲਾਨੀਆਂ ਨੂੰ ਦਿੱਲੀ ਦੇ ਮਸ਼ਹੂਰ ਇਲਾਕਿਆਂ ਬਾਰੇ ਜਾਣਕਾਰੀ ਦਿੰਦਾ ਨਜ਼ਰ ਆ ਰਿਹਾ ਹੈ। ਪਰ ਜਿਸ ਤਰ੍ਹਾਂ ਉਹ ਇਹ ਸਭ ਕੁਝ ਸੈਲਾਨੀਆਂ ਨੂੰ ਅੰਗਰੇਜ਼ੀ ਵਿੱਚ ਦੱਸਦਾ ਹੈ ਉਹ ਹੈਰਾਨੀਜਨਕ ਅਤੇ ਸ਼ਲਾਘਾਯੋਗ ਹੈ। ਉਂਜ, ਇਸ ਤੋਂ ਵੀ ਦਿਲਚਸਪ ਗੱਲ ਇਹ ਹੈ ਕਿ ਵੀਡੀਓ ਵਿੱਚ ਵਿਦੇਸ਼ੀਆਂ ਦੇ ਹਾਵ-ਭਾਵ ਵੀ ਹੈਰਾਨ ਹੋਣ ਵਾਲੇ ਸਨ।
ਵੀਡੀਓ ‘ਚ ਦਿਖਾਈ ਦੇ ਰਿਹਾ ਹੈ ਕਿ ਟੁੱਟੀ-ਫੁੱਟੀ ਅੰਗਰੇਜ਼ੀ ਹੀ ਸਹੀ, ਪਰ ਰਿਕਸ਼ੇਵਾਲੇ ਦਾ ਆਤਮ-ਵਿਸ਼ਵਾਸ ਵੇਖ ਕੇ ਵਿਦੇਸ਼ੀ ਸੈਲਾਨੀ ਹੈਰਾਨ ਰਹਿ ਗਏ। ਇਸ ਦੇ ਬਾਵਜੂਦ ਉਸ ਨੇ ਆਪਣੀ ਸਾਰੀ ਗੱਲ ਉਨ੍ਹਾਂ ਨੂੰ ਸਮਝਾ ਦਿੱਤੀ। ਉਹ ਉਨ੍ਹਾਂ ਨੂੰ ਜਾਮਾ ਮਸਜਿਦ ਲਿਜਾ ਰਿਹਾ ਸੀ ਅਤੇ ਇਸ ਬਾਰੇ ਦੱਸ ਰਿਹਾ ਸੀ। ਇਸ ਦੌਰਾਨ ਰਿਕਸ਼ਾ ਚਾਲਕ ਸੈਲਾਨੀਆਂ ਨੂੰ ਸਵਾਲ ਵੀ ਕਰਦਾ ਹੈ ਕਿ ਕੀ ਉਹ ਉਸ ਨੂੰ ਸਮਝ ਸਕੇ ਹਨ। ਇਸ ‘ਤੇ ਵਿਦੇਸ਼ੀ ਜੋੜਾ ਹੈਰਾਨ ਹੁੰਦਾ ਹੋਇਆ ਹਾਂ ‘ਚ ਜਵਾਬ ਦਿੰਦਾ ਹੈ। ਇਸ ਤੋਂ ਬਾਅਦ ਵੀਡੀਓ ਬਣਾਉਣ ਵਾਲਾ ਵਿਅਕਤੀ ਰਿਕਸ਼ੇ ਵਾਲੇ ਦਾ ਧੰਨਵਾਦ ਕਰਦਾ ਹੈ ਅਤੇ ਸੈਲਾਨੀਆਂ ਨੂੰ ਪੁੱਛਦਾ ਹੈ ਕਿ ਇਹ ਦੋਵੇਂ ਕਿੱਥੋਂ ਦੇ ਹਨ? ਜਿਸ ‘ਤੇ ਜੋੜੇ ਦਾ ਕਹਿਣਾ ਹੈ ਕਿ ਉਹ ਬ੍ਰਿਟੇਨ ਦੇ ਹਨ।
ਇਹ ਵੀ ਪੜ੍ਹੋ : ਮਥੁਰਾ ‘ਚ ਦਰ.ਦਨਾ.ਕ ਹਾਦਸਾ, ਆਪਸ ‘ਚ ਟਕਰਾਉਣ ਨਾਲ ਬੱਸ-ਕਾਰ ਨੂੰ ਲੱਗੀ ਅੱ.ਗ, 5 ਲੋਕਾਂ ਦੀ ਮੌ.ਤ
ਟਵਿੱਟਰ ‘ਤੇ ਇੱਕ ਯੂਜ਼ਰ ਨੇ ਇਸ ਦੀ ਵੀਡੀਓ ਸ਼ੇਅਰ ਕੀਤੀ ਹੈ। ਕੁਝ ਘੰਟੇ ਪਹਿਲਾਂ ਅਪਲੋਡ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ, ਉਥੇ ਹੀ ਕਮੈਂਟ ਸੈਕਸ਼ਨ ‘ਚ ਪ੍ਰਤੀਕਿਰਿਆਵਾਂ ਦੀ ਭਰਮਾਰ ਹੈ। ਇੱਕ ਯੂਜ਼ਰ ਨੇ ਕਮੈਂਟ ਕੀਤਾ ਹੈ, ਭਰਾ ਇੰਨੇ ਤਾੰ ਅੱਗ ਲਾ ਦਿੱਤੀ। ਇਕ ਹੋਰ ਯੂਜ਼ਰ ਨੇ ਲਿਖਿਆ, ਭਰਾ ਨੂੰ ਸਲਿਊਟ ਏ।
ਵੀਡੀਓ ਲਈ ਕਲਿੱਕ ਕਰੋ –