ਕ੍ਰਿਕਟ ਦਾ ਸਭ ਤੋਂ ਵੱਡਾ ਮਹਾਕੁੰਭ ਯਾਨੀ ਵਨਡੇ ਵਰਲਡ ਕੱਪ ਇਸ ਸਾਲ 5 ਅਕਤੂਬਰ ਤੋਂ ਭਾਰਤ ਵਿਚ ਖੇਡਿਆ ਜਾਵੇਗਾ। ਬੀਸੀਸੀਆਈ ਨੇ ਹੁਣ ਤੱਕ 2023 ਵਨਡੇ ਵਰਲਡ ਕੱਪ ਲਈ ਆਪਣੀ ਟੀਮ ਦਾ ਐਲਾਨ ਨਹੀਂ ਕੀਤਾ ਹੈ। ਇਸ ਵਿਚ ਭਾਰਤ ਦੇ ਸਰਹੱਦ ਪਾਰ ਯਾਨੀ ਪਾਕਿਸਤਾਨ ਤੋਂ ਇਕ ਖਾਸ ਸਲਾਹ ਮਿਲੀ ਹੈ। ਪਾਕਿਸਤਾਨ ਦੇ ਸਾਬਕਾ ਓਪਨਰ ਸਲਮਾਨ ਬੱਟ ਨੇ ਕਿਹਾ ਕਿ ਭਾਰਤ ਨੂੰ ਵਰਲਡ ਕੱਪ ਜਿੱਤਣਾ ਹੈ ਤਾਂ ਉਨ੍ਹਾਂ ਨੂੰ ਸ਼ਿਖਰ ਧਵਨ ਨੂੰ ਟੀਮ ਵਿਚ ਸ਼ਾਮਲ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸ਼ਿਖਰ ਧਵਨ ਦਾ ਬੱਲਾ ਆਈਸੀਸੀ ਈਵੈਂਟਸ ਵਿਚ ਜੰਮ ਕੇ ਬੋਲਦਾ ਹੈ। ਪਿਛਲੇ ਚਾਰ ਆਈਸੀਸੀ ਵਨਡੇ ਈਵੈਂਟਸ ਦੇ 20 ਮੈਚਾਂ ਵਿਚ ਧਵਨ ਨੇ 6 ਛੱਕੇ ਲਗਾਏ ਹਨ। ਇਸ ਦੌਰਾਨ ਉਨ੍ਹਾਂ ਦਾ ਬੈਟਿੰਗ ਔਸਤ 65 ਦਾ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਕਪਤਾਨ ਸਲਮਾਨ ਬੱਟ ਨੇ ਆਗਾਮੀ ਵਨਡੇ ਵਿਸ਼ਵ ਕੱਪ 2023 ਲਈ ਤਜਰਬੇਕਾਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦਾ ਸਮਰਥਨ ਕੀਤਾ ਹੈ। ਆਪਣੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤੇ ਗਏ ਇਕ ਵੀਡੀਓ ਵਿਚ ਬਟ ਨੇ ਕਿਹਾ ਕਿ ਭਾਰਤ ਨੂੰ ਧਵਨ ਵਰਗੇ ਤਜਰਬੇਕਾਰ ਓਪਨਰ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ : ਮੁਕਤਸਰ ‘ਚ ਮਕਾਨ ਦੀ ਛੱਤ ਡਿੱਗੀ, ਮਲਬੇ ਹੇਠ ਦੱਬੇ 7 ਬੱਚੇ, 3 ਦੀ ਹਾਲਤ ਗੰਭੀਰ
ਸਲਮਾਨ ਬੱਟ, ਜੋ ਖੁਦ ਇਕ ਸਲਾਮੀ ਬੱਲੇਬਾਜ਼ ਸਨ, ਉਨ੍ਹਾਂ ਕਿਹਾ ਕਿ ਦਿੱਲੀ ਦੇ ਕ੍ਰਿਕਟਰ ਨੂੰ ਇੰਨੇ ਮਹੱਤਵਪੂਰਨ ਆਈਸੀਸੀਆਯੋਜਨ ਵਿਚ ਭਾਰਤ ਲਈ ਓਪਨਿੰਗ ਕਰਨੀ ਚਾਹੀਦੀ ਹੈ। ਦੱਸ ਦੇਈਏ ਕਿ 2013 ਤੇ 2017 ਆਈਸੀਸੀ ਚੈਂਪੀਅਨ ਟਰਾਫੀ ਵਿਚ ਧਵਨ ਭਾਰਤ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਇਸ ਤੋਂ ਇਲਾਵਾ 2015 ਵਰਲਡ ਕੱਪ ਵਿਚ ਵੀ ਧਵਨ ਨੇ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ।
ਵੀਡੀਓ ਲਈ ਕਲਿੱਕ ਕਰੋ -: