ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਹਨ। ਇਸ ਮੌਕੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸਾਲ 2030 ਤੱਕ 30 ਹਜ਼ਾਰ ਭਾਰਤੀ ਵਿਦਿਆਰਥੀ ਫਰਾਂਸ ‘ਚ ਪੜ੍ਹਾਈ ਕਰ ਸਕਣਗੇ। ਮੈਕਰੋਂ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਕਿ ਇਹ ਬਹੁਤ ਹੀ ਉਤਸ਼ਾਹੀ ਟੀਚਾ ਹੈ, ਪਰ ਮੈਂ ਇਸ ਨੂੰ ਹਾਸਲ ਕਰਨ ਲਈ ਵਚਨਬੱਧ ਹਾਂ। ਫਰਾਂਸ ਦੇ ਰਾਸ਼ਟਰਪਤੀ ਦੇ ਇਸ ਐਲਾਨ ਨੂੰ ਗਣਤੰਤਰ ਦਿਵਸ ਮੌਕੇ ਭਾਰਤ ਨੂੰ ਦਿੱਤੇ ਤੋਹਫ਼ੇ ਵਜੋਂ ਦੇਖਿਆ ਜਾ ਰਿਹਾ ਹੈ।
ਰਾਸ਼ਟਰਪਤੀ ਮੈਕਰੋਂ ਨੇ ਪੋਸਟ ‘ਤੇ ਕਿਹਾ, ‘ਅਸੀਂ ਪਬਲਿਕ ਸਕੂਲਾਂ ਵਿਚ ਫ੍ਰੈਂਚ ਸਿੱਖਣ ਦਾ ਨਵਾਂ ਰਾਹ ਖੋਲ੍ਹ ਰਹੇ ਹਾਂ। ਇਸ ਨੂੰ ‘ਫਰੈਂਚ ਫਾਰ ਆਲ, ਫਰੈਂਚ ਫਾਰ ਏ ਬੈਟਰ ਫਿਊਚਰ’ ਦਾ ਨਾਂ ਦਿੱਤਾ ਗਿਆ ਹੈ। ਫਰੈਂਚ ਸਿਖਾਉਣ ਦੇ ਮਕਸਦ ਨਾਲ ਨਵੇਂ ਕੇਂਦਰ ਖੋਲ੍ਹੇ ਜਾ ਰਹੇ ਹਨ। ਅਸੀਂ ਅੰਤਰਰਾਸ਼ਟਰੀ ਕਲਾਸਾਂ ਬਣਾ ਰਹੇ ਹਾਂ। ਇਸ ਰਾਹੀਂ ਉਹ ਵਿਦਿਆਰਥੀ ਜੋ ਫ੍ਰੈਂਚ ਨਹੀਂ ਬੋਲਦੇ ਹਨ, ਸਾਡੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋ ਸਕਣਗੇ। ਉਨ੍ਹਾਂ ਨੇ ਇਸ ਪੋਸਟ ਵਿੱਚ ਅੱਗੇ ਕਿਹਾ, “ਇੰਨਾ ਹੀ ਨਹੀਂ, ਅਸੀਂ ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਪ੍ਰਕਿਰਿਆ ਵੀ ਪ੍ਰਦਾਨ ਕਰਾਂਗੇ, ਜੋ ਫਰਾਂਸ ਵਿੱਚ ਪੜ੍ਹ ਚੁੱਕੇ ਹਨ। ਇਸ ਨਾਲ ਉਨ੍ਹਾਂ ਨੂੰ ਵਾਪਸ ਆਉਣ ਵਿੱਚ ਮਦਦ ਮਿਲੇਗੀ।”
ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਚਰਚਾ ਕੀਤੀ ਸੀ। ਦੋਵਾਂ ਨੇਤਾਵਾਂ ਵਿਚਾਲੇ ਇਹ ਗੱਲਬਾਤ ਜੈਪੁਰ ਦੇ ਆਲੀਸ਼ਾਨ ਹੋਟਲ ‘ਤਾਜ ਰਾਮਬਾਗ ਪੈਲੇਸ’ ‘ਚ ਹੋਈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਗੱਲਬਾਤ ਦੌਰਾਨ ਰੱਖਿਆ ਅਤੇ ਸੁਰੱਖਿਆ, ਵਪਾਰ, ਜਲਵਾਯੂ ਪਰਿਵਰਤਨ ਅਤੇ ਪ੍ਰਮਾਣੂ ਊਰਜਾ ਸਮੇਤ ਹੋਰ ਖੇਤਰਾਂ ‘ਚ ਸਹਿਯੋਗ ਵਧਾਉਣ ‘ਤੇ ਧਿਆਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : 26 ਜਨਵਰੀ ‘ਤੇ ਫਿਰੋਜ਼ਪੁਰ ਦੇ ਖਿਡਾਰੀਆਂ ਲਈ ਤੋਹਫ਼ਾ, ਮੰਤਰੀ ਮੀਤ ਹੇਅਰ ਨੇ ਕੀਤੀ ਸੁਪਰ-100 ਸਕੀਮ ਦੀ ਸ਼ੁਰੂਆਤ
ਪੀਐਮ ਮੋਦੀ ਅਤੇ ਮੈਕਰੋਂ ਨੇ ਪਾਰਕ ਸਥਿਤ ਜੰਤਰ-ਮੰਤਰ ਤੋਂ ਸੰਗਨੇਰੀ ਗੇਟ ਤੱਕ ਰੋਡ ਸ਼ੋਅ ਕੀਤਾ। ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਦੋਵਾਂ ਨੇਤਾਵਾਂ ਨੇ ਬਾਅਦ ਵਿਚ ਸਥਾਨਕ ਕਲਾ ਅਤੇ ਦਸਤਕਾਰੀ ਉਤਪਾਦ ਵੇਚਣ ਵਾਲੀ ਦੁਕਾਨ ਦਾ ਦੌਰਾ ਕੀਤਾ। ਮੋਦੀ ਨੇ ਰਾਸ਼ਟਰਪਤੀ ਮੈਕਰੌਨ ਨੂੰ ਅਯੁੱਧਿਆ ‘ਚ ਨਵੇਂ ਬਣੇ ਰਾਮ ਮੰਦਰ ਦੀ ਪ੍ਰਤੀਕ੍ਰਿਤੀ ਗਿਫਟ ਕੀਤੀ।
ਵੀਡੀਓ ਲਈ ਕਲਿੱਕ ਕਰੋ –