ਗੈਂਗਸਟਰ ਅਰਸ਼ ਡੱਲਾ ਨੇ ਆਪਣੇ ਚਾਰ ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਫੇਸਬੁੱਕ ‘ਤੇ ਪੋਸਟ ਪਾ ਕੇ ਪੁਲਿਸ ਨੂੰ ਸ਼ਰੇਆਮ ਧਮਕੀ ਦਿੱਤੀ। ਉਸ ਨੇ ਪੋਸਟ ਵਿੱਚ ਕਿਹਾ ਕਿ ਪੁਲਿਸ ਸਾਡੇ ਸਾਥੀਆਂ ‘ਤੇ ਨਾਜਾਇਜ਼ ਕਬਜ਼ੇ ਪਾ ਰਹੀ ਹੈ, ਹੁਣ ਪੁਲਿਸ ਦੇ ਸਟਾਈਲ ‘ਚ ਹੀ ਪੁਲਿਸ ਨੂੰ ਜਵਾਬ ਦਿਆਂਗੇ। ਉਸ ਨੇ ਨਾਲ ਹੀ ਕਿਹਾ ਕਿ ਤਿੰਨ ਥਾਵਾਂ ‘ਤੇ ਮਿਲੇ ਬੰਬਾਂ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ। ਦਿੱਲੀ ਤੋਂ ਫੜੇ ਗਏ ਸਾਥੀਆਂ ਕੋਲ ਕੋਈ ਗ੍ਰੇਨੇਡ ਨਹੀਂ ਹੈ, ਪੁਲਿਸ ਨੇ ਗ੍ਰੇਨੇਡ ਦੀ ਨਾਜਾਇਜ਼ ਬਰਾਮਦਗੀ ਦਿਖਾਈ ਹੈ।
ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਹੀ ਪੁਲਿਸ ਨੇ ਅਰਸ਼ ਡੱਲਾ ਦੇ ਚਾਰ ਸਾਥੀਆਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ 3 ਗ੍ਰੇਨੇਡ ਤੇ 9mm ਪਿਸਤੌਲਾਂ ਤੇ ਕਾਰਤੂਸ ਇਨ੍ਹਾਂ ਤੋਂ ਬਰਾਮਦ ਕੀਤੇ ਸਨ।
ਅਰਸ਼ ਡੱਲਾ ਨੇ ਪੋਸਟ ਵਿੱਚ ਲਿਖਿਆ ਕਿ ਪਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੀਪਕ ਮੋਗਾ ਤੇ ਸੰਨੀ ਈਸਾਪੁਰ ਕੋਲ ਦੋ 9mm ਪਿਸਟਲ ਤੇ 100 ਦੇ ਕਰੀਬ ਕਾਰਤੂਸ ਸੀ ਪਰ ਕੋਈ ਬੰਬ ਜਾਂ ਗ੍ਰੇਨੇਡ ਨਹੀਂ ਸੀ। ਪੁਲਿਸ ਆਪਣੇ ਨੰਬਰ ਤੇ ਤਾਰਿਆਂ ਲਈ ਇੱਕ ਵਾਰ ਵੀ ਕਿਸੇ ਬੇਕਸੂਰ ‘ਤੇ ਪਰਚਾ ਪਾਉਣ ਲੱਗੀ ਨਹੀਂ ਸੋਚਦੀ। ਉਸ ਨੇ ਕਿਹਾ ਕਿ ਜਿਨ੍ਹਾਂ ਨੇ ਇਹ ਪਰਚਾ ਪਾਇਆ ਜੇ ਉਹ ਸੱਚੇ ਨੇ ਤਾਂ ਸਾਰੀ ਟੀਮ ਆਪਣੇ ਬੱਚਿਆਂ ਨਾਲ ਮੀਡੀਆ ਸਾਹਮਣੇ ਆ ਕੇ ਗੁਰੂ ਘਰ ਜਾ ਕੇ ਸਹੁੰ ਚੁੱਕਣ।
ਡੱਲਾ ਨੇ ਕਿਹਾ ਕਿ ਪੁਲਿਸ ਬਿਨਾਂ ਵਜ੍ਹਾ ਤੋਂ ਮੈਨੂੰ ਤੇ ਮੇਰੇ ਵੀਰਾਂ ਨੂੰ ਅੱਤਵਾਦੀ ਬਣਾਈ ਜਾ ਰਹੇ ਹਨ, ਇਹ ਲੋਕ ਦੱਸਣ ਜੇ ਮੈਂ ਅੱਜ ਤੱਕ ਕਿਤੇ ਕੋਈ ਧਮਾਕਾ ਕੀਤਾ ਹੋਇਆ ਹੋਵੇ। ਉਸ ਨੇ ਕਿਹਾ ਕਿ ਮੇਰੇ ਨਾਲ ਇਹ ਤੀਜੀ ਵਾਰ ਹੈ। ਪਹਿਲਾਂ ਫਾਜ਼ਿਲਕਾ ਫਿਰ ਗੁਰਦਾਸਪੁਰ ਸਾਈਡ ਹੁਣ ਮੋਹਾਲੀ ਤਿੰਨੋਂ ਥਾਵਾਂ ‘ਤੇ ਇਨ੍ਹਾਂ ਬੰਬਾਂ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਸੀ।
ਗੈਂਗਸਟਰ ਨੇ ਪੁਲਿਸ ਨੂੰ ਧਮਕਾ ਦਿੰਦਿਆਂ ਕਿਹਾ ਕਿ ਜੇ ਇਹ ਲੋਕ ਨਹੀਂ ਹੱਟ ਸਕਦੇ ਤਾਂ ਸਿੱਧਾ ਕੋਈ ਅਫਸਰ ਮੈਨੂੰ ਫੋਨ ਕਰਕੇ ਕਹਿ ਦੇਵੇ ਕਿ ਅਸੀਂ ਨਾਜਾਇਜ਼ ਕਰਨੋਂ ਨਹੀਂ ਹੱਟਣਾ ਫਿਰ ਮੈਂ ਵੀ ਉਸੇ ਸਟਾਈਲ ਵਿੱਚ ਜਵਾਬ ਦਿਆਂ ਕਿਉਂਕਿ ਇਹ ਮਜਬੂਰ ਕਰੀ ਜਾ ਰਹੇ ਨੇ ਬਿਨਾਂ ਗਈਲ ਤੋਂ ਪਰਚੇ ਪਾ ਕੇ।
ਵੀਡੀਓ ਲਈ ਕਲਿੱਕ ਕਰੋ -: