ਪਿਛਲੇ ਸੋਮਵਾਰ ਨੂੰ ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਨਸ਼ੇ ‘ਚ ਟੱਲੀ ਹੋਕੇ ਰਾਤ ਨੂੰ ਸ੍ਰੀ ਦਰਬਾਰ ਸਾਹਿਬ ਵਾਲੀ ਸੜਕ ਜਾਂਦੀ ਹੋਈ ਕੁੜੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਜਿਸ ‘ਤੇ ਪੁਲਿਸ ਨੇ ਹਰਕਤ ਵਿਚ ਆ ਕੇ ਕੁੜੀ ਨੂੰ ਹਿਰਾਸਤ ਵਿਚ ਲੈ ਲਿਆ ਤੇ ਉਸ ਤੋਂ ਪੁੱਛਗਿੱਛ ਕੀਤੀ।
ਦਰਅਸਲ, ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਜੀ.ਟੀ.ਰੋਡ ‘ਤੇ ਨਸ਼ੇ ਦੀ ਹਾਲਤ ‘ਚ ਇਕ ਲੜਕੀ ਦੀ ਝੂਲਦੀ ਹੋਈ ਦਾ ਵੀਡੀਓ ਸਾਹਮਣੇ ਆਇਆ ਸੀ। ਇਹ ਵੀਡੀਓ ਅੱਧੀ ਰਾਤ ਨੂੰ ਬਣਾਈ ਗਈ, ਜਦੋਂ ਕੁਝ ਸ਼ਰਧਾਲੂ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਨੌਜਵਾਨਾਂ ਨੇ ਲੜਕੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ।
ਪੁੱਛਗਿੱਛ ਵਿਚ ਕੁੜੀ ਨੇ ਮੰਨਿਆ ਕਿ ਉਹ ਗਲਤ ਸੰਗਤ ਵਿਚ ਪੈ ਗਈ ਸੀ। ਨੌਜਵਾਨਾਂ ਕਰਕੇ ਉਸ ਨੂੰ ਸ਼ਰਾਬ ਪੀਣ ਦੀ ਲਤ ਲਗ ਗਈ। ਦੋ ਦਿਨ ਪਹਿਲਾਂ ਉਸ ਨੇ ਆਪਣੇ ਦੋਸਤਾਂ ਨਾਲ ਸ਼ਰਾਬ ਪੀਤੀ ਸੀ, ਅੱਧੀ ਰਾਤ ਨੂੰ ਕੁਝ ਨੌਜਵਾਨਾਂ ਨੇ ਨਸ਼ੇ ਵਿਚ ਝੂਲਦੇ ਹੋਏ ਉਸ ਦਾ ਵੀਡੀਓ ਬਣਆ ਲਿਆ। ਉਸ ਨੇ ਮੁੰਡਿਆਂ ਨੂੰ ਵੀਡੀਓ ਡਿਲੀਟ ਕਰਨ ਦੀ ਅਪੀਲ ਕੀਤੀ। ਉਸ ਨੇ ਭਰੋਸਾ ਦਿਵਾਇਆ ਕਿ ਉਹ ਹੁਣ ਸ਼ਰਾਬ ਨਹੀਂ ਪੀਏਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਵੱਡਾ ਹੁਕਮ! ਡਿਊਟੀ ਦੌਰਾਨ ਫੋਨ ‘ਤੇ ਚੈਟ ਕਰਨ ‘ਤੇ ਲਾਈ ਪਾਬੰਦੀ
ਥਾਣਾ ਏ ਡਵੀਜ਼ਨ ਦੇ ਮੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਨੂੰ ਬਰਾਮਦ ਕਰ ਲਿਆ ਗਿਆ ਹੈ। ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਲੜਕੀ ਨੇ ਦੱਸਿਆ ਕਿ ਮਾੜੀ ਸੰਗਤ ਕਾਰਨ ਉਹ ਨਸ਼ੇ ਦੀ ਆਦੀ ਹੋ ਗਈ। ਲੜਕੀ ਨੂੰ ਮੁਆਫੀਨਾਮਾ ਲਿਖਵਾਉਣ ਤੋਂ ਬਾਅਦ ਛੱਡ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: