ਚੰਡੀਗੜ੍ਹ ਵਿਚ ਦੋਸਤ ਦੇ ਘਰ ਸੈਕਟਰ-63 ਗਈ ਇਕ ਲੜਕੀ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਉਹ ਛੱਤ ਤੋਂ ਡਿੱਗ ਗਈ ਸੀ। ਰਾਤ ਨੂੰ ਲਗਭਗ 10 ਵਜੇ ਉਸ ਦੀ ਪਰਿਵਾਰ ਨਾਲ ਗੱਲਬਾਤ ਹੋਈ ਸੀ ਤੇ 12.10 ਦੇ ਕਰੀਬ ਉਸ ਦੇ ਤੀਜੀ ਮੰਜ਼ਿਲ ਤੋਂ ਡਿਗਣ ਦੀ ਸੂਚਨਾ ਮਿਲੀ। ਮ੍ਰਿਤਕ ਦੀ ਪਛਾਣ ਸੈਕਟਰ-49 ਵਾਸੀ ਕਾਜਲ ਵਜੋਂ ਹੋਈ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਘਟਨਾ ਦੇ ਬਾਅਦ ਤੋਂ ਗਾਇਬ ਹੈ। ਉਸ ਦੇ ਸਾਰੇ ਫੋਨ ਬੰਦ ਆ ਰਹੇ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਦੋਸਤ ਜਾਂ ਉਸ ਦੇ ਕਿਸੇ ਸਾਥੀ ਨੇ ਹੀ ਕਾਜਲ ਨੂੰ ਧੱਕਾ ਦਿੱਤਾ ਹੈ।
ਪਰਿਵਾਰ ਨੇ ਦੱਸਿਆ ਕਿ ਕਾਜਲ ਇਮੀਗ੍ਰੇਸ਼ਨ ਕੰਪਨੀ ਵਿਚ ਕੰਮ ਕਰਦੀ ਸੀ। ਉਸ ਨੇ ਆਪਣੀ ਨੌਕਰੀ 2 ਮਹੀਨੇ ਪਹਿਲਾਂ ਹੀ ਛੱਚੀ ਸੀ। ਰਾਤ ਨੂੰ ਉਸ ਨੂੰ ਫੋਰਟਿਸ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ ਪਰ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਦੇ ਪੀਜੀਆੀ ਵਿਚ ਰੈਫਰ ਕਰ ਦਿੱਤਾ ਸੀ। ਇਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: