ਜੇ ਘਰ ਵਿਚ ਵਿਆਹ ਹੁੰਦਾ ਹੈ ਤਾਂ ਸਭ ਤੋਂ ਵੱਧ ਜ਼ਿੰਮੇਵਾਰੀ ਮਾਪਿਆਂ ‘ਤੇ ਆਉਂਦੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਅਨੋਖੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਪੂਰਾ ਪਿੰਡ ਮਾਂ-ਪਿਆਂ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ‘ਤੇ ਲੈਂਦਾ ਹੈ ਅਤੇ ਧੀ ਦਾ ਵਿਆਹ ਬੜੀ ਧੂਮਧਾਮ ਨਾਲ ਕਰਦਾ ਹੈ। ਇਹ ਪੂਰਬੀ ਸਿੰਘਭੂਮ ਜ਼ਿਲ੍ਹੇ ਦਾ ਡੋਭਾਪਾਨੀ ਪਿੰਡ ਹੈ। ਜਿੱਥੇ ਵਿਆਹ ਵੇਲੇ ਪਿੰਡ ਵਾਲੇ ਰਿਸ਼ਤੇਦਾਰਾਂ ਵਾਂਗ ਮਦਦ ਕਰਦੇ ਹਨ।
ਦਰਅਸਲ ਅਸੀਂ ਗੱਲ ਕਰ ਰਹੇ ਹਾਂ, “ਪੂਰਬੀ ਸਿੰਘਭੂਮ ਜ਼ਿਲੇ ਦੇ ਡੋਭਾਪਾਨੀ ਪਿੰਡ ‘ਚ ਲੜਕੀ ਦਾ ਵਿਆਹ ਹੋਣ ‘ਤੇ ਉਸ ਦੇ ਮਾਤਾ-ਪਿਤਾ ‘ਤੇ ਕੋਈ ਆਰਥਿਕ ਬੋਝ ਨਹੀਂ ਪੈਂਦਾ। ਸਗੋਂ ਉਸ ਸਮੇਂ ਸਾਰੇ ਪਿੰਡ ਵਾਲੇ ਰਿਸ਼ਤੇਦਾਰ ਬਣ ਜਾਂਦੇ ਹਨ। ਕੋਈ ਕੁੜੀ ਦਾ ਭਰਾ ਬਣ ਜਾਂਦਾ ਹੈ ਤਾਂ ਕੋਈ ਕੁੜੀ ਦੀ ਮਾਂ ਅਤੇ ਸਾਰੇ ਮਿਲ ਕੇ ਜ਼ਿੰਮੇਵਾਰੀ ਲੈਂਦੇ ਹਨ।
ਪਿੰਡ ਦੇ ਸੀਨੀਅਰ ਮੈਂਬਰ ਚੰਦਰਸ਼ੇਖਰ ਦਾ ਕਹਿਣਾ ਹੈ ਕਿ ਅਸੀਂ ਸੰਥਾਲੀ ਆਦਿਵਾਸੀ ਹਾਂ। ਇੱਥੇ ਬਹੁਤ ਗਰੀਬੀ ਹੈ। ਅਜਿਹੇ ‘ਚ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਤਾਂ ਬੰਦਾ ਘਬਰਾ ਜਾਂਦਾ ਹੈ ਕਿ ਖਰਚੇ ਕਿਵੇਂ ਪੂਰੇ ਹੋਣਗੇ। ਪੂਰੇ ਪਿੰਡ ਨੂੰ ਕੌਣ ਪਾਲੇਗਾ? ਕਿਉਂਕਿ ਸਾਡੇ ਇੱਥੇ ਵਿਆਹਾਂ ‘ਤੇ ਪੂਰੇ ਪਿੰਡ ਨੂੰ ਰੋਟੀ ਖੁਆਉਣ ਦੀ ਪਰੰਪਰਾ ਹੈ।
ਉਸ ਨੇ ਦੱਸਿਆ ਕਿ ਕੁੜੀ ਦੇ ਮਾਪਿਆਂ ‘ਤੇ ਕੋਈ ਬੋਝ ਨਾ ਪਵੇ, ਇਸ ਲਈ ਅਸੀਂ ਇਕੱਠੇ ਹੋ ਕੇ ਇਹ ਹੱਲ ਕੱਢਿਆ ਕਿ ਕਿਉਂ ਨਾ ਸਾਰਿਆਂ ਦੇ ਘਰੋਂ ਚੌਲ ਅਤੇ ਪੈਸੇ ਇਕੱਠੇ ਕਰਕੇ ਵਿਆਹ ‘ਚ ਵਰਤੇ ਜਾਣ। ਇਸ ਤੋਂ ਇਲਾਵਾ ਸਾਡੇ ਕੋਲ ਕਮਿਊਨਿਟੀ ਫੰਡ ਹੈ, ਜਿਸ ਵਿੱਚ ਚਿਕਨ ਅਤੇ ਮੱਛੀ ਵਰਗੀਆਂ ਚੀਜ਼ਾਂ ਹੁੰਦੀਆਂ ਹਨ। ਇਸ ਦੇ ਨਾਲ ਹੀ 25 ਕਿਲੋ ਮੁਰਗਾ ਅਤੇ 10 ਕਿਲੋ ਮੱਛੀ ਦਾਨ ਕੀਤੀ ਜਾਂਦੀ ਹੈ ਅਤੇ ਪੂਰੇ ਪਿੰਡ ਨੂੰ ਵਿਆਹ ਵਿੱਚ ਢਿੱਡ ਭਰ ਕੇ ਖੁਆਇਆ ਜਾਂਦਾ ਹੈ।
ਇਸ ਪਿੰਡ ਵਿੱਚ ਸੰਥਾਲੀ ਆਦਿਵਾਸੀਆਂ ਦੇ ਕੁੱਲ 40 ਘਰ ਹਨ। ਹਰ ਘਰ ਤੋਂ 200 ਰੁਪਏ ਨਕਦ ਅਤੇ ਪੰਜ ਪੋਇਲਾ (ਪੰਜ ਕਿਲੋ) ਚੌਲ ਅਤੇ ਹੋਰ ਸਮੱਗਰੀ ਇਕੱਠੀ ਕੀਤੀ ਜਾਂਦੀ ਹੈ ਅਤੇ ਸਾਰਾ ਪਿੰਡ ਮਿਲ ਕੇ ਧੀ ਦੇ ਵਿਆਹ ਅਤੇ ਵਿਦਾਈ ਦਾ ਜਸ਼ਨ ਬੜੀ ਧੂਮਧਾਮ ਨਾਲ ਮਨਾਉਂਦਾ ਹੈ।
ਇਹ ਵੀ ਪੜ੍ਹੋ : WhatsApp ਵੀਡੀਓ ਕਾਲਿੰਗ ਲਈ ਆਏ ਸ਼ਾਨਦਾਰ ਫੀਚਰਸ, Google Meet ਤੇ Zoom ਨੂੰ ਮਿਲੇਗੀ ਟੱਕਰ!
ਹੁਣ ਇਸ ਪਿੰਡ ਵਿੱਚ ਕਿਸੇ ਵੀ ਪਰਿਵਾਰ ਨੂੰ ਕਿਸੇ ਲੜਕੀ ਦੇ ਵਿਆਹ ਲਈ ਬਾਹਰੋਂ ਕਰਜ਼ਾ ਨਹੀਂ ਲੈਣਾ ਪੈਂਦਾ। ਸਗੋਂ ਪਿੰਡ ਵਾਸੀ ਇੱਕ ਦੂਜੇ ਦੀ ਮਦਦ ਕਰਕੇ ਇੱਕ ਮਿਸਾਲ ਕਾਇਮ ਕਰ ਰਹੇ ਹਨ। ਚੰਗੀ ਗੱਲ ਇਹ ਹੈ ਕਿ ਇਸ ਚੰਗੇ ਕੰਮ ਨੂੰ ਦੇਖ ਕੇ ਪਿੰਡ ਦੇ ਹੋਰ ਲੋਕ ਵੀ ਇਸ ਤਰ੍ਹਾਂ ਦੇ ਕੰਮ ਕਰਨ ਲਈ ਪ੍ਰੇਰਿਤ ਹੋ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: