ਗੂਗਲ ਨੇ ਆਪਣੇ ਮੋਬਾਈਲ ਆਪ੍ਰੇਟਿੰਗ ਸਿਸਟਮ Android ਦਾ ਲੋਗੋ ਬਦਲ ਦਿੱਤਾ ਹੈ। Android ਦਾ ਲੋਗੋ Android 14 ਦੀ ਲਾਂਚਿੰਗ ਤੋਂ ਠੀਕ ਪਹਿਲਾਂ ਬਦਲਿਆ ਗਿਆ ਹੈ। ਪੁਰਾਮੇ ਗ੍ਰੀਨ ਕਲਰ ਵਿਚ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ। Android ਦੇ ਨਵੇਂ ਲੋਗੋ ਤੋਂ ਇਲਾਵਾ ਐਂਡ੍ਰਾਇਡ ਫੋਨ ਲਈ ਕਈ ਸਾਰੇ ਨਵੇਂਫੀਚਰਸ ਵੀ ਜਾਰੀ ਕੀਤੇ ਗਏ ਹਨ।
ਐਂਡ੍ਰਾਇਡ ਦੇ ਨਵੇਂ ਲੋਗੋ ‘ਚ ‘A’ ਕੈਪੀਟਲ ‘ਚ ਹੈ। ਨਵਾਂਲੋਗੋ ਪਹਿਲਾ ਦੇ ਮੁਕਾਬਲੇ ਜ਼ਿਆਦਾ ਕਰਵ ਹੈ। ਇਸ ਤੋਂ ਇਲਾਵਾ ਹੁਣ ਐਂਡ੍ਰਾਇਡ ਦੇ ਲੋਗੋ ਵਾਲਾ ਰੋਬੋਟ 3ਡੀ ਪੇਸ਼ ਕੀਤਾ ਗਿਆ ਹੈ। ਪਹਿਲਾਂ ਐਂਡ੍ਰਾਇਡ ਦੇ ਲੋਗੋ ਵਿਚ ਰੋਬੋਟ ਦਾ ਸਿਰਫ ਸਿਰ ਹੀ ਦਿਖ ਰਿਹਾ ਸੀ ਪਰ ਹੁਣ ਪੂਰਾ ਸਰੀਰ ਨਜ਼ਰ ਆ ਰਿਹਾ ਹੈ।
ਗੂਗਲ ਨੇ Android ਦੇ ਲੋਗੋ ਨੂੰ ਲਗਭਗ 4 ਸਾਲ ਬਾਅਦ ਬਦਲਿਆ ਹੈ। ਇਸ ਤੋਂ ਪਹਿਲਾਂ 2019 ਵਿਚ ਗੂਗਲ ਨੇ Android ਦਾ ਲੋਗੋ ਬਦਲਿਆ ਸੀ ਤੇ ਨਾ ਵੀ ਬਦਲੇ ਸਨ। 2019 ਤੱਕ Android ਦੇ ਵਰਜਨ ਮਠਿਆਈਆਂ ਦੇ ਨਾਂ ‘ਤੇ ਸਨ ਪਰ ਉਸ ਦੇ ਬਾਅਦ ਇਸ ਨੂੰ ਅੰਕਾਂ ਵਿਚ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅਬੋਹਰ ‘ਚ ਨਸ਼ਾ ਤਸਕਰੀ ਦੇ ਦੋਸ਼ ‘ਚ 2 ਗ੍ਰਿਫਤਾਰ, 35 ਕਿਲੋ ਨਸ਼ੀਲਾ ਪਦਾਰਥ ਬਰਾਮਦ
ਨਵੇਂ ਲੋਗੋ ਤੋਂ ਇਲਾਵਾ Google ਨੇ ਐਂਡ੍ਰਾਇਡ ਵਿਚ ‘At a Glance Widget’ ਵੀ ਜੋੜਿਆ ਹੈ ਜਿਸ ਵਿਚ ਟ੍ਰੈਵਲ ਅਪਡੇਟ ਦੇ ਇਲਾਵਾ ਮੌਸਮ ਦੀ ਜਾਣਕਾਰੀ ਹੋਵੇਗੀ। ਇਸ ਤੋਂ ਇਲਾਵਾ ਕੰਪਨੀ ਨੇ ਵਾਲੇਟ ਐਪ ਨੂੰ ਵੀ ਅਪਡੇਟ ਕੀਤਾ ਹੈ। ਨਾਲ ਹੀ ਗੂਗਲ ਨੇ ਐਂਡ੍ਰਾਇਡ ਆਟੋ ਦੇ ਨਾਲ Zoom ਦੇ ਸਪੋਰਟ ਦਾ ਐਲਾਨ ਕੀਤਾ ਹੈ।