ਤਕਨੀਕੀ ਦਿੱਗਜ ਗੂਗਲ ਫਿਲਹਾਲ ਆਪਣੇ ਪਲੇਟਫਾਰਮ ‘ਚ ਲਗਾਤਾਰ ਬਦਲਾਅ ਕਰ ਰਿਹਾ ਹੈ। ਕੰਪਨੀ ਜਿੱਥੇ ਆਪਣੇ ਯੂਜ਼ਰਸ ਲਈ ਨਵੇਂ ਅਪਡੇਟ ਲੈ ਕੇ ਆ ਰਹੀ ਹੈ, ਉੱਥੇ ਹੀ ਕਈ ਸੇਵਾਵਾਂ ਨੂੰ ਵੀ ਬੰਦ ਕਰ ਰਹੀ ਹੈ। ਹਾਲ ਹੀ ‘ਚ ਗੂਗਲ ਨੇ ਆਡੀਓ ਸਟ੍ਰੀਮਿੰਗ ਪਲੇਟਫਾਰਮ ਗੂਗਲ ਪੋਡਕਾਸਟ ਨੂੰ ਬੰਦ ਕਰ ਦਿੱਤਾ ਸੀ, ਹੁਣ ਕੰਪਨੀ ਨੇ ਇਕ ਹੋਰ ਸਰਵਿਸ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਹੈ।
Google Podcast ਤੋਂ ਬਾਅਦ, ਹੁਣ Google ਨੇ Google One ਨਾਲ ਮੁਹੱਈਆ ਕਰਵਾਈ ਗਈ VPN ਸੇਵਾ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ। ਬਹੁਤ ਸਾਰੇ ਲੋਕ ਗੂਗਲ ਦੀ ਇਸ ਸੇਵਾ ਦੀ ਵਰਤੋਂ ਕਰਦੇ ਹਨ ਜਿਸ ਨੂੰ ਵਰਚੁਅਲ ਪ੍ਰਾਈਵੇਟ ਨੈੱਟਵਰਕ ਵਜੋਂ ਜਾਣਿਆ ਜਾਂਦਾ ਹੈ। ਜੇਕਰ ਤੁਸੀਂ ਵੀ ਇਸਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ।
ਜ਼ਿਆਦਾਤਰ ਕੰਪਨੀਆਂ ਅਤੇ ਯੂਜ਼ਰਸ ਆਪਣੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ VPN ਦੀ ਵਰਤੋਂ ਕਰਦੇ ਹਨ। ਗੂਗਲ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਫਿਲਹਾਲ ਕੰਪਨੀ ਨੇ ਇਸ ਦੇ ਲਈ ਕੋਈ ਤਰੀਕ ਦਾ ਐਲਾਨ ਨਹੀਂ ਕੀਤਾ ਹੈ ਪਰ ਯੂਜ਼ਰਸ ਨੂੰ ਈਮੇਲ ਰਾਹੀਂ ਨੋਟੀਫਿਕੇਸ਼ਨ ਭੇਜ ਦਿੱਤਾ ਗਿਆ ਹੈ। ਕੁਝ ਰਿਪੋਰਟਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਕੰਪਨੀ ਇਸ ਸਾਲ ਦੇ ਅਖੀਰ ਤੱਕ VPN ਸੇਵਾ ਬੰਦ ਕਰ ਸਕਦੀ ਹੈ।
ਗੂਗਲ ਵਨ ਦੀ ਵੀਪੀਐਨ ਸੇਵਾ ਦੇ ਬੰਦ ਹੋਣ ਬਾਰੇ ਗੂਗਲ ਨੇ ਕਿਹਾ ਹੈ ਕਿ ਬਹੁਤ ਘੱਟ ਲੋਕ ਇਸ ਦੀ ਵਰਤੋਂ ਕਰ ਰਹੇ ਹਨ। ਮਤਲਬ ਭਾਵੇਂ ਇਸ ਨੂੰ ਵਰਤਣ ਵਾਲੇ ਲੋਕਾਂ ਦੀ ਗਿਣਤੀ ਲੱਖਾਂ ‘ਚ ਹੋਵੇ ਪਰ ਇਹ ਕੰਪਨੀ ਦੀਆਂ ਉਮੀਦਾਂ ਤੋਂ ਘੱਟ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੂੰ ਕਾਂਗਰਸ ਨੇ ਬਣਾਇਆ ਉਮੀਦਵਾਰ, ਪਵਨ ਬੰਸਲ ਦੀ ਕੱਟੀ ਟਿਕਟ
ਤੁਹਾਨੂੰ ਦੱਸ ਦੇਈਏ ਕਿ ਗੂਗਲ ਦੇ ਇਸ ਕਦਮ ਦਾ ਕੁਝ ਲੋਕਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਅਸੀਂ ਗੂਗਲ ਪਿਕਸਲ ਸਮਾਰਟਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਬਾਰੇ ਗੱਲ ਕਰ ਰਹੇ ਹਾਂ। ਗੂਗਲ ਆਪਣੇ Pixel ਯੂਜ਼ਰਸ ਨੂੰ ਮੁਫਤ VPN ਸੇਵਾ ਦੀ ਪੇਸ਼ਕਸ਼ ਕਰਦਾ ਹੈ। ਗੂਗਲ ਨੇ 2022 ਤੋਂ ਪਿਕਸਲ ਯੂਜ਼ਰਸ ਲਈ VPN ਸੇਵਾ ਮੁਫਤ ਕਰ ਦਿੱਤੀ ਹੈ। Google Pixel ਦੀ ਇਹ ਸੇਵਾ Pixel 8, Pixel 8 Pro ਦੇ ਨਾਲ-ਨਾਲ Pixel 7 ਸੀਰੀਜ਼ ਅਤੇ Pixel Fold ਸਮਾਰਟਫੋਨ ਲਈ ਉਪਲਬਧ ਹੈ।
ਵੀਡੀਓ ਲਈ ਕਲਿੱਕ ਕਰੋ -: