ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਦੇ ਮਿਲਣ ਨਾਲ ਤੀਜੀ ਲਹਿਰ ਆਉਣ ਦੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ। ਤੀਜੀ ਲਹਿਰ ਵਿੱਚ ਬੱਚਿਆਂ ਨੂੰ ਵਧੇਰੇ ਖਤਰਾ ਹੈ ਕਿਉਂਕਿ ਅਜੇ ਤੱਕ ਬੱਚਿਆਂ ਦਾ ਟੀਕਾਕਰਨ ਨਹੀਂ ਹੋਇਆ ਹੈ। ਸਰਕਾਰ ਵੱਲੋਂ ਪੰਜਾਬ ਸਣੇ ਦੇਸ਼ ਦੇ ਸੱਤ ਸੂਬਿਆਂ ਵਿੱਚ ਬੱਚਿਆਂ ਦਾ ਜਲਦ ਹੀ ਟੀਕਾਕਰਨ ਸ਼ੁਰੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਰ ਜਿਹੜੀ ਵੈਕਸੀਨ ਬੱਚਿਆਂ ਨੂੰ ਲਗਾਈ ਜਾਣੀ ਹੈ, ਉਸ ਨੂੰ ਅਜੇ ਤੱਕ ਦੇਸ਼ ਦੇ ਨੈਸ਼ਨਲ ਟੈਕਨੀਕਲ ਤਕਨੀਕੀ ਸਲਾਹਕਾਰ ਗਰੁੱਪ ਟੀਕਾਕਰਨ ਦੀ ਮਨਜ਼ੂਰੀ ਨਹੀਂ ਮਿਲੀ ਹੈ।
ਕੇਂਦਰੀ ਪੱਧਰ ਦੀ ਮੀਟਿੰਗ ਵਿੱਚ ਟੀਕਾਕਰਨ ਦੇ ਪਹਿਲੇ ਪੜਾਅ ਲਈ ਪੰਜਾਬ, ਬਿਹਾਰ, ਝਾਰਖੰਡ, ਮਹਾਰਾਸ਼ਟਰ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੂੰ ਚੁਣਿਆ ਹੈ। ਦੂਜੇ ਪਾਸੇ ਇਨ੍ਹਾਂ ਸੂਬਿਆਂ ਦੇ ਸਿਹਤ ਵਿਭਾਗ ਨੂੰ ਅਜੇ ਤੱਕ ਕੋਈ ਅਧਿਕਾਰਤ ਸੂਚਨਾ ਨਹੀਂ ਦਿੱਤੀ ਗਈ ਹੈ। ਪੰਜਾਬ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਧਰੋਂ-ਉਧਰੋਂ ਪਤਾ ਲੱਗ ਰਿਹਾ ਹੈ ਕਿ ਬੱਚਿਆਂ ਦੇ ਟੀਕਾਕਰਨ ਲਈ ਪੰਜਾਬ ਦੀ ਵੀ ਚੋਣ ਹੋਈ ਹੈ ਪਰ ਸਾਨੂੰ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ।
ਕੇਂਦਰ ਸਰਕਾਰ ਨੇ ਬੱਚਿਆਂ ਦੇ ਟੀਕਾਕਰਨ ਲਈ ਸਰਕਾਰ ਨੇ ਕੋਰੋਨਾ ਤੋਂ ਬਚਾਅ ਲਈ ਬੱਚਿਆਂ ਲਈ ਵੈਕਸੀਨ ਜ਼ਾਈਕੋਵ-ਡੀ ਦੀਆਂ 1 ਕਰੋੜ ਖੁਰਾਕਾਂ ਦਾ ਆਰਡਰ ਦਿੱਤਾ ਹੈ। ਵੈਕਸੀਨ ਦਾ ਪਹਿਲਾ ਬੈਚ ਦਸੰਬਰ ਦੇ ਪਹਿਲੇ ਅਤੇ ਦੂਜੇ ਹਫਤੇ ਦੇ ਵਿਚਕਾਰ ਆਉਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਭਾਰਤ ਦੇ ਡਰੱਗ ਕੰਟਰੋਲਰ ਨੇ ਬੱਚਿਆਂ ਦੇ ਟੀਕਾਕਰਨ ਨੂੰ ਮਨਜ਼ੂਰੀ ਦੇਣ ਲਈ ਅਕਤੂਬਰ ਵਿੱਚ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਟੀਕਾਕਰਨ (ਐਨਟੀਏਜੀਆਈ) ਨੂੰ ਇੱਕ ਪੱਤਰ ਲਿਖਿਆ ਸੀ। ਕਰੀਬ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ NTAGI ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਪਿਤਾ ਦੇ ਨਾਂ ’ਤੇ ਹੋਵੇਗਾ ਕ੍ਰਿਕਟ ਸਟੇਡੀਅਮ, CM ਚੰਨੀ ਵੱਲੋਂ 15 ਕਰੋੜ ਦੇਣ ਦਾ ਐਲਾਨ
ਡਰੱਗ ਕੰਟਰੋਲ ਨੇ ਜਿਨ੍ਹਾਂ ਵੈਕਸੀਨਾਂ ਦੀ ਮਨਜ਼ੂਰੀ ਬੱਚਿਆਂ ਨੂੰ ਲਾਉਣ ਲਈ ਮੰਗੀ ਸੀ, ਉਨ੍ਹਾਂ ਵਿੱਚ ਭਾਰਤ ਬਾਇਓਟੈਕ ਦੀ ਕੋਵੈਕਸੀਨ ਵੀ ਸ਼ਾਮਲ ਹੈ। ਅਜੇ ਤੱਕ ਕਿਸੇ ਵੀ ਵੈਕਸੀਨ ‘ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਤਰ੍ਹਾਂ ਬੱਚਿਆਂ ਦੇ ਟੀਕਾਕਰਨ ਨੂੰ ਮਨਜ਼ੂਰੀ ਮਿਲਣ ਵਿੱਚ ਉੱਚ ਵਿਗਿਆਨੀ ਸੰਸਥਾ ਦੇ ਪੱਧਰ ਤੋਂ ਦੇਰ ਹੋ ਰਹੀ ਹੈ।