ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਦਾ ਖਤਰਾ ਭਾਰਤ ਵਿੱਚ ਵਧਦਾ ਜਾ ਰਿਹਾ ਹੈ। ‘ਓਮੀਕ੍ਰੋਨ’ ਦੇ ਦੁਨੀਆ ਭਰ ਵਿੱਚ ਵੱਧ ਰਹੇ ਖ਼ੌਫ ਵਿਚਕਾਰ ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਵਿੱਚ ਇਸ ਦੇ 26 ਮਾਮਲੇ ਸਾਹਮਣੇ ਆ ਚੁੱਕੇ ਹਨ। ਸਰਕਾਰ ਨੇ ਇਸ ਵਿਚਾਲੇ ਮਾਸਕ ਤੇ ਸੁਰੱਖਿਆ ਮਾਪਦੰਡਾਂ ਨੂੰ ਘੱਟ ਕਰਨ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਕੁੱਲ 25 ‘ਓਮੀਕ੍ਰੋਨ’ ਦੇ ਮਾਮਲਿਆਂ ਦਾ ਪਤਾ ਲਗਾਇਆ ਗਿਆ ਹੈ। ਹਾਲਾਂਕਿ ਕਿਸੇ ਵੀ ਮਰੀਜ਼ ਵਿੱਚ ਗੰਭੀਰ ਲੱਛਣ ਨਹੀਂ ਪਾਏ ਗਏ ਹਨ, ਸਾਰੇ ਕੇਸਾਂ ਵਿੱਚ ਹਲਕੇ ਲੱਛਣ ਹੀ ਪਾਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਅਗਰਵਾਲ ਦੇ ਬਿਆਨ ਦੇ ਕੁਝ ਪਲਾਂ ਬਾਅਦ ਹੀ ਮਹਾਰਾਸ਼ਟਰ ਸਰਕਾਰ ਵੱਲੋਂ ਮੁੰਬਈ ਦੇ ਧਾਰਾਵੀ ਇਲਾਕੇ ਵਿੱਚ ਇੱਕ ਹੋਰ ਮਾਮਲੇ ਦੀ ਪੁਸ਼ਟੀ ਕੀਤੀ ਗਈ। ਮਰੀਜ਼ ਇੱਕ 49 ਸਾਲਾ ਵਿਅਕਤੀ ਹੈ ਜੋ 4 ਦਸੰਬਰ ਨੂੰ ਤਨਜ਼ਾਨੀਆ ਤੋਂ ਵਾਪਸ ਆਇਆ ਸੀ। ਸਰਕਾਰ ਨੇ ਕਿਹਾ ਕਿ ਉਸਨੇ ਕੋਈ ਵੀ ਵੈਕਸੀਨ ਨਹੀਂ ਲਈ ਸੀ, ਪਰ ਉਸ ਵਿੱਚ ਕੋਰੋਨਾ ਦੇ ਕੋਈ ਲੱਛਣ ਨਹੀਂ ਪਾਏ ਗਏ।
ਇਹ ਵੀ ਪੜ੍ਹੋ : ਸਿੱਖਿਆ ਮਾਡਲ ‘ਤੇ ਅਲਕਾ ਲਾਂਬਾ ਦਾ ਕੇਜਰੀਵਾਲ ਸਰਕਾਰ ਨੂੰ Live ਚਰਚਾ ਦਾ ਚੈਲੰਜ, ਦਿਖਾਏ RTI ਦੇ ਅੰਕੜੇ
ਸਰਕਾਰ ਨੇ ਮਾਸਕ ਦੀ ਵਰਤੋਂ ਅਤੇ ਸੁਰੱਖਿਆ ਮਾਪਦੰਡਾਂ ਨੂੰ ਘਟਾਉਣ ਬਾਰੇ ਚੇਤਾਵਨੀ ਵੀ ਜਾਰੀ ਕੀਤੀ ਹੈ। ਨੀਤੀ ਆਯੋਗ (ਸਿਹਤ) ਦੇ ਮੈਂਬਰ ਡਾਰ ਵੀਕੇ ਪਾਲ ਨੇ ਕਿਹਾ ਕਿ ਡਬਲਯੂਐਚਓ ਮਾਸਕ ਦੀ ਵਰਤੋਂ ਘਟਾਉਣ ਖਿਲਾਫ ਚਿਤਾਵਨੀ ਦੇ ਰਿਹਾ ਹੈ। ਸਾਨੂੰ ਯਾਦ ਰੱਖਣਾ ਹੋਵੇਗਾ ਕਿ ਟੀਕਾ ਤੇ ਮਾਸਕ ਦੋਵੇਂ ਬਹੁਤ ਜ਼ਰੂਰੀ ਹੈ। ਸਰਕਾਰ ਨੇ ਕਿਹਾ ਕਿ ‘ਓਮਿਕ੍ਰੋਨ’ ਵੇਰੀਐਂਟ ਲਈ ਇਲਾਜ ਪ੍ਰੋਟੋਕੋਲ ਪਹਿਲਾਂ ਵਾਲਾ ਹੀ ਦਿੱਤਾ ਜਾ ਰਿਹਾ ਹੈ।