ਮਾਮਾ-ਭਾਣਜੀ ਨੂੰ ਗ੍ਰੰਥੀ ਸਿੰਘ ਵੱਲੋਂ ਮੈਰਿਜ ਸਰਟੀਫਿਕੇਟ ਜਾਰੀ ਕੀਤਾ ਗਿਆ, ਜਿਸ ਮਗਰੋਂ ਪਰਿਵਾਰ ਵਾਲਿਆਂ ਨੇ ਗ੍ਰੰਥੀ ਸਿੰਘ ਦੇ ਘਰ ਪਹੁੰਚ ਕੇ ਖੂਬ ਹੰਗਾਮਾ ਕੀਤਾ। ਇਲਜ਼ਾਮ ਲਾਏ ਗਏ ਹਨ ਕਿ ਗ੍ਰੰਥੀ ਸਿੰਘ ਨੇ ਪੈਸੇ ਲੈ ਕੇ ਮਾਮਾ-ਭਾਣਜੀ ਨੂੰ ਫਰਜ਼ੀ ਸਰਟੀਫਿਕੇਟ ਜਾਰੀ ਕੀਤਾ ਹੈ। ਨਿਹੰਗ ਜਥੇਬੰਦੀਆਂ ਨੇ ਇਸ ਦਾ ਪਰਦਾਫਾਸ਼ ਕੀਤਾ ਤੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵੀ ਦੂਜੇ ਗੁਰੂਘਰ ਲਿਆਂਦੇ ਗਏੇ।
ਮਾਮਲਾ ਦੱਸਿਆ ਜਾ ਰਿਹਾ ਹੈ ਕਿ ਕੁੜੀ ਮਹੀਨੇ ਤੋਂ ਘਰੋਂ ਲਾਪਤਾ ਸੀ, ਪਰ ਹੁਣ ਪਤਾ ਲੱਗਾ ਹੈ ਕਿ ਕੁੜੀ ਦਾ ਉਸ ਦੇ ਮਾਮੇ ਦੇ ਨਾਲ ਹੀ ਨਕਲੀ ਸਰਟੀਫਿਕੇਟ ਤਿਆਰ ਕੀਤਾ ਗਿਆ ਹੈ। ਇਸ ਗੱਲ ਨੂੰ ਲੈ ਕੇ ਪਰਿਵਾਰ ਨੇ ਗ੍ਰੰਥੀ ਸਿੰਘ ਦੇ ਘਰ ਪਹੁੰਚ ਕੇ ਹੰਗਾਮਾ ਕਰ ਦਿੱਤਾ। ਇਹ ਗੁਰੂਘਰ ਮੋਗਾ ਦੇ ਲਾਲ ਸਿੰਘ ਰੋਡ ‘ਤੇ ਸਥਿਤ ਹੈ।
ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਇੱਕ ਮਹੀਨਾ ਪਹਿਲਾਂ ਘਰੋਂ ਭੱਜ ਗਈ ਸੀ, ਜਿਸ ਦਾ ਮੁੰਡੇ ਨਾਲ ਜੋ ਕਿ ਰਿਸ਼ਤੇ ਵਿਚ ਕੁੜੀ ਦਾ ਮਾਮਾ ਲੱਗਦਾ ਹੈ, ਨਾਲ ਨਕਲੀ ਸਰਟੀਫਿਕੇਟ ਸਾਹਮਣੇ ਆਇਆ ਹੈ, ਜੋਕਿ ਪਰਿਵਾਰ ਦੇ ਹੱਥ ਲੱਗਾ ਤੇ ਪਰਿਵਾਰ ਨੇ ਨਿਹੰਗ ਸਿੰਘ ਜਥੇਬੰਦੀਆਂ ਨਾਲ ਸੰਪਰਕ ਕੀਤਾ, ਜਿਸ ਮਗਰੋਂ ਜਥੇਬੰਦੀਆਂ ਨਾਲ ਪਰਿਵਾਰ ਗ੍ਰੰਥੀ ਸਿੰਘ ਦੇ ਘਰ ਪਹੁੰਚਿਆ, ਜਿਥੇ ਗ੍ਰੰਥੀ ਸਿੰਘ ਨੇ ਆਪਣੀ ਗਲਤੀ ਮੰਨ ਲਈ।
ਇਹ ਵੀ ਪੜ੍ਹੋ : ਨਿੱਕੀ ਉਮਰੇ ਨੀਹਾਂ ‘ਚ ਚਿਣੀਆਂ ਗਈਆਂ ਮਾਸੂਮ ਜਿੰਦਾਂ, ਜਾਣੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ
ਗ੍ਰੰਥੀ ਸਿੰਘ ਨੇ ਗਲਤੀ ਮੰਨਦਿਆਂ ਕਿਹਾ ਕਿ ਮੈਂ 2000 ਰੁਪਏ ਲੈ ਕੇ ਮੈਰਿਜ ਸਰਟੀਫਿਕੇਟ ਜਾਰੀ ਕਰ ਦਿੱਤਾ ਸੀ ਤੇ ਅੱਗੇ ਤੋਂ ਮੈਂ ਇਹ ਗਲਤੀ ਨਹੀਂ ਕਰਦਾ। ਇਸ ਮਗਰੋਂ ਨਿਹੰਗ ਸਿੰਘ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ ਤੋਂ ਪਾਵਨ ਸਰੂਪ ਚੁੱਕ ਕੇ ਸਤਿਕਾਰ ਸਹਿਤ ਦੂਜੇ ਗੁਰੂਘਰ ਸਥਾਪਤ ਕੀਤੇ। ਗ੍ਰੰਥੀ ਸਿੰਘ ‘ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰੰਥੀ ਸਿੰਘ ‘ਤੇ ਪਹਿਲਾਂ ਵੀ ਅਜਿਹੇ ਦੋਸ਼ ਲੱਗ ਚੁੱਕੇ ਹਨ ਕਿ ਉਸ ਨੇ ਪਹਿਲਾਂ ਵੀ ਪੈਸੇ ਲੈ ਕੇ ਇਸ ਤਰ੍ਹਾਂ ਦੇ ਨਕਲੀ ਸਰਟੀਫਿਕੇਟ ਜਾਰੀ ਕੀਤੇ ਹਨ। ਇਸ ਨੂੰ ਲੈ ਕੇ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: