ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ‘ਸਿੱਖ ਗੁਰਦੁਆਰਾ ਸੋਧ ਬਿੱਲ-2023’ ਪਾਸ ਕਰ ਦਿੱਤਾ ਹੈ। ਇਹ ਬਿੱਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਦਨ ਵਿੱਚ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਸੰਵਿਧਾਨ ਦੀ ਸਹੁੰ ਪੂਰੀ ਵਿਧਾਨ ਸਭਾ ਵਿੱਚ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਸਭ ਦੀ ਸਾਂਝੀ ਹੈ ਅਤੇ ਕਿਸੇ ਵੀ ਚੈਨਲ ਨੇ ਇਸ ਦਾ ਠੇਕਾ ਨਹੀਂ ਲਿਆ ਹੈ। 11 ਸਾਲ ਹੋ ਗਏ ਹਨ, ਇਹ ਚੈਨਲ ਗੁਰਬਾਣੀ ਚਲਾ ਰਿਹਾ ਹੈ ਅਤੇ ਇਹਨਾਂ ਦਾ ਸਮਝੌਤਾ ਹੁਣ 21 ਜੁਲਾਈ ਨੂੰ ਖਤਮ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਨੂੰ 11 ਸਾਲ ਹੋ ਗਏ ਹਨ ਅਤੇ ਨਿਯਮ ਹੈ ਕਿ ਜਦੋਂ ਕੋਈ ਸੰਸਥਾ 5 ਸਾਲ ਤੱਕ ਚੋਣਾਂ ਨਹੀਂ ਕਰਵਾਉਂਦੀ ਤਾਂ ਉਸ ਨੂੰ ਗੈਰ-ਜਮਹੂਰੀ ਮੰਨਿਆ ਜਾਂਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਐੱਸ.ਜੀ.ਪੀ.ਸੀ. ਸੀ.ਬੀ.ਆਈ. ਨੂੰ ਹੁਕਮ ਜਾਰੀ ਕੀਤੇ ਗਏ ਸਨ ਕਿ ਉਹ ਆਪਣਾ ਚੈਨਲ ਸਥਾਪਤ ਕਰੇ ਜਿਸ ‘ਤੇ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ।
ਸੀ.ਐਮ. ਮਾਨ ਨੇ ਕਿਹਾ ਕਿ ਉਹ ਇਹ ਬਿੱਲ ਲਿਆ ਰਹੇ ਹਨ ਕਿ ਗੁਰਬਾਣੀ ਦਾ ਪ੍ਰਸਾਰਣ ਹੋਣ ਸਮੇਂ ਕੋਈ ਵੀ ਇਸ਼ਤਿਹਾਰ 30 ਮਿੰਟ ਤੋਂ ਪਹਿਲਾਂ ਅਤੇ 30 ਮਿੰਟ ਬਾਅਦ ਨਾ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਗੁਰਬਾਣੀ ਮੁਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਨੂੰ ਦੁਨੀਆ ਭਰ ਵਿੱਚ ਫੈਲਾਉਣ ਦਿੱਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਲੋਕ ਚਾਹੇ ਕਿਸੇ ਵੀ ਚੈਨਲ ‘ਤੇ ਗੁਰਬਾਣੀ ਸੁਣਨ। ਸਾਰੀ ਦੁਨੀਆਂ ਵਿੱਚ ਗੁਰਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : CM ਮਾਨ ਨੂੰ ਮਿਲੀ ਯੂਨੀਵਰਸਿਟੀ ਦੇ ਚਾਂਸਲਰ ਨੂੰ ਨਿਯੁਕਤ ਕਰਨ ਦੀ ਪਾਵਰ, ਵਿਧਾਨ ਸਭਾ ‘ਚ ਬਿੱਲ ਪਾਸ
ਵੀਡੀਓ ਲਈ ਕਲਿੱਕ ਕਰੋ -: