ਪੰਜਾਬ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਬਹੁਮਤ ਹਾਸਲ ਕਰਦੀ ਨਜ਼ਰ ਆ ਰਹੀ ਹੈ। ਦੂਜੇ ਨੰਬਰ ‘ਤੇ ਕਾਂਗਰਸ ਤੇ ਅਕਾਲੀ ਦਲ ‘ਚ ਜ਼ਬਰਦਸਤ ਟੱਕਰ ਹੈ। ਹਾਲਾਂਕਿ ਇਹ ਰੁਝਾਨ ਪੋਸਟਲ ਬੈਲਟ ਦੀ ਗਿਣਤੀ ਦੇ ਹਨ। ਇਸ ਤੋਂ ਬਾਅਦ EVM ਤੋਂ ਵੋਟਾਂ ਦੀ ਕਾਊਂਟਿੰਗ ਸ਼ੁਰੂ ਹੋਵੇਗੀ।
ਪੰਜਾਬ ਦੀਆਂ 117 ਸੀਟਾਂ ‘ਚ ਆਨੰਦਪੁਰ ਸਾਹਿਬ ਸੀਟ ਬੇਹੱਦ ਹੀ ਖਾਸ ਸੀਟਾਂ ‘ਚੋਂ ਇੱਕ ਹੈ। ਇਥੇ ਸਿੱਖ ਧਰਮ ਦੇ ਪੰਜ ਮੁੱਖ ਤਖਤਾਂ ‘ਚੋਂ ਇੱਕ ਸ੍ਰੀ ਆਨੰਦਪੁਰ ਸਾਹਿਬ ਵੀ ਹੈ। ਕਾਂਗਰਸ ਦੇ ਕੰਵਰਪਾਲ ਸਿੰਘ ਦੇ ਕਬਜ਼ੇ ਵਾਲੀ ਇਸ ਸੀਟ ‘ਤੇ ਮੁਕਾਬਲਾ ਬਹੁਤ ਹੀ ਦਿਲਚਸਪ ਹੋ ਰਿਹਾ ਹੈ।ਸੀਟ ‘ਤੇ ਸ਼ੁਰੂਆਤੀ ਰੁਝਾਨ ਆਉਣ ਲੱਗੇ ਹਨ।
ਇਥੇ ਕਾਂਗਰਸ ਦੇ ਵਿਧਾਇਕ ਕੰਵਰਪਾਲ ਸਿੰਘ ਮੈਦਾਨ ਵਿਚ ਹਨ ਤਾਂ ਆਮ ਆਦਮੀ ਪਾਰਟੀ ਦੇ ਹਰਜੋਤ ਸਿੰਘ ਬੈਂਸ, ਸ਼੍ਰੋਮਣੀ ਅਕਾਲੀ ਦਲ ਗਠਜੋੜ ਤਹਿਤ ਬਸਪਾ ਦੇ ਨਿਤਿਨ ਨੰਦਾ ਤੇ ਭਾਜਪਾ ਤੇ ਡਾ. ਪਰਮਿੰਦਰ ਸ਼ਰਮਾ ਵੀ ਚੋਣ ਮੈਦਾ ਨਵਿਚ ਹਨ। ਸ਼ੁਰੂਆਤੀ ਰੁਝਾਨ ਵਿਚ ਆਮ ਆਦਮੀ ਪਾਰੀਟ ਦੇ ਹਰਜੋਤ ਸਿੰਘ ਬੈਂਸ ਅੱਗੇ ਚੱਲ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: