ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਖਿਲਾਫ ਪ੍ਰਦਰਸ਼ਨ ਦੌਰਾਨ ਕਿਸਾਨ ਦੀ ਅਚਾਨਕ ਮੌਤ ਹੋ ਜਾਣ ਦੇ ਮਾਮਲੇ ਵਿਚ ਬੀਜੇਪੀ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਭਾਜਪਾ ਆਗੂ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ।
ਆਪਣੀ ਗ੍ਰਿਫਤਾਰੀ ਖਿਲਾਫ ਹਰਪਾਲਪੁਰ ਨੇ ਜ਼ਮਾਨਤ ਲਈ ਪਹਿਲਾਂ ਪਟਿਆਲਾ ਵਿਖੇ ਅਰਜ਼ੀ ਪਾਈ ਸੀ, ਜੋਕਿ 28 ਮਈ ਨੂੰ ਖਾਰਿਜ ਹੀ ਗਈ ਸੀ, ਇਸ ਮਗਰੋਂ ਉਹਨਾਂ ਨੇ 30 ਮਈ ਨੂੰ ਹਾਈ ਕੋਰਟ ਵਿੱਚ ਜ਼ਮਾਨਤ ਲਈ ਪਟੀਸਨ ਦਾਇਰ ਕੀਤੀ, ਜਿਸ ‘ਤੇ ਹਾਈਕੋਰਟ ਦੇ ਜਸਟਿਸ ਕਰਮਜੀਤ ਸਿੰਘ ਦੀ ਅਗਵਾਈ ਹੇਠਲੀ ਅਦਾਲਤ ਨੇ ਹਰਵਿੰਦਰ ਹਰਪਾਲਪੁਰ ਨੂੰ ਤਫਦੀਸ਼ ਵਿੱਚ ਸ਼ਾਮਿਲ ਹੋਣ ਦੀ ਸ਼ਰਤ ਦੇ ਅਧਾਰ ‘ਤੇ ਅੱਜ ਅਗਾਊ ਜ਼ਮਾਨਤ ਦੇ ਦਿੱਤੀ ਹੈ।
ਦੱਸ ਦੇਈਏ ਕਿ ਇਹ ਮਾਮਲਾ ਬੀਤੀ 4 ਮਈ ਦਾ ਹੈ, ਜਦੋਂ ਬੀਜੇਪੀ ਆਗੂ ਪਰਨੀਤ ਦੌਰ ਦਾ ਵਿਰੋਧ ਕਰਨ ਕਿਸਾਨ ਪਿੰਡ ਸਿਹਰਾ ਵਿਖੇ ਪਹੁੰਚੇ ਸਨ, ਜਿਥੇ ਧੱਕਾ-ਮੁੱਕੀ ਦੌਰਾਨ ਅਚਾਨਕ ਇੱਕ ਕਿਸਾਨ ਬੇਹੋਸ਼ ਹੋ ਕੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਸੁਰਿੰਦਰਪਾਲ ਆਕੜੀ ਵਜੋਂ ਹੋਈ ਸੀ, ਜੋਕਿ ਚੋਣ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਗਏ ਬੀਜੇਪੀ ਆਗੂ ਦਾ ਵਿਰੋਧ ਕਰਨ ਜਥੇਬੰਦੀ ਦੇ ਨਾਲ ਪਹੁੰਚਿਆ ਸੀ।
ਕਿਸਾਨ ਜਥੇਬੰਦੀਆਂ ਨੇ ਸੁਰਿੰਦਰਪਾਲ ਦੀ ਕਿਸਾਨ ਮੌਤ ਲਈ ਉਸ ਮੌਕੇ ਪਰਨੀਤ ਕੌਰ ਦੇ ਨਾਲ ਮੌਜੂਦ ਹਰਵਿੰਦਰ ਹਰਪਾਲਪੁਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਮ੍ਰਿਤਕ ਦੇ ਭਤੀਜੇ ਦੀ ਸ਼ਿਕਾਇਤ ‘ਤੇ ਪੁਲਿਸ ਸਟੇਸ਼ਨ ਖੇੜੀਗੰਡਿਆਂ ਵਿਖੇ ਧਾਰਾ 304 ਤਹਿਤ 5 ਮਈ ਨੂੰ ਕੇਸ ਦਰਜ ਕੀਤਾ ਗਿਆ ਸੀ। ਪਰ ਸ਼ੰਭੂ ਬਾਰਡਰ ‘ਤੇ ਧਰਨਾ ਦੇ ਰਹੇ ਕਿਸਾਨਾਂ ਦਾ ਵੱਲੋਂ ਹਰਪਾਲਪੁਰ ਨੂੰ ਗ੍ਰਿਫਤਾਰੀ ਦੀ ਮੰਗ ਕਰਦੇ ਹੋਏ 8 ਮਈ ਨੂੰ ਪਰਨੀਤ ਕੌਰ ਦੀ ਰਿਹਾਇਸ਼ ਨਿਊ ਮੋਤੀ ਬਾਗ਼ਵ ਪਟਿਆਲਾ ਦਾ ਘਿਰਾਓ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ।
ਇਹ ਵੀ ਪੜ੍ਹੋ : ਪਤਨੀ ਤੋਂ ਦੁਖੀ ਬੰਦੇ ਨੇ ਮੁਕਾਈ ਆਪਣੀ ਜ਼ਿੰਦਗੀ, ਰੋਂਦੀ-ਕੁਰਲਾਉਂਦੀ ਬਜ਼ੁਰਗ ਮਾਂ ਰਹਿ ਗਈ ਇਕੱਲੀ
ਉਸੇ ਹੀ ਦਿਨ ਕਿਸਾਨਾਂ ਅਤੇ ਸਰਕਾਰ ਦਰਮਿਆਨ ਹੋਏ ਸਮਝੌਤੇ ਹੋਇਆ ਜਿਸ ਵਿਚ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਅਤੇ ਇੱਕ ਮਹੀਨੇ ਦੇ ਅੰਦਰ ਹਰਪਾਲਪੁਰ ਦੀ ਗ੍ਰਿਫਤਾਰੀ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। 9 ਮਈ ਨੂੰ ਕਿਸਾਨ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਸੰਸਕਾਰ ਕੀਤਾ ਗਿਆ। ਸਮਝੌਤੇ ਮੁਤਾਬਕ ਹਰਪਾਲਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: