Aloe vera Juice effects: ਐਲੋਵੇਰਾ ਇਕ ਅਜਿਹੀ ਚੀਜ਼ ਹੈ ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਇਹ ਤੁਹਾਡੀ ਸਕਿਨ ਅਤੇ ਸਿਹਤ ਦੋਵਾਂ ਲਈ ਬਹੁਤ ਗੁਣਕਾਰੀ ਹੈ। ਪਰ ਉੱਥੇ ਹੀ ਜੇ ਤੁਸੀਂ ਜ਼ਿਆਦਾ ਐਲੋਵੇਰਾ ਜੂਸ ਦੇ ਪੀ ਲੈਂਦੇ ਹੋ ਤਾਂ ਸਰੀਰ ‘ਚ ਪੋਟਾਸ਼ੀਅਮ ਦੀ ਮਾਤਰਾ ਘੱਟ ਸਕਦੀ ਹੈ। ਜਿਸ ਕਾਰਨ ਪੇਟ ਦਰਦ, ਡਾਇਰੀਆ ਆਦਿ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਐਲੋਵੇਰਾ ਜੂਸ ਦਾ ਜ਼ਿਆਦਾ ਸੇਵਨ ਕਰਨ ਦੇ ਨੁਕਸਾਨਾਂ ਬਾਰੇ…
ਡੀਹਾਈਡ੍ਰੇਸ਼ਨ: ਐਲੋਵੇਰਾ ਜੂਸ ਦਾ ਸੇਵਨ ਕਰਨ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਐਲੋਵੇਰਾ ਸਰੀਰ ‘ਚ ਇਲੈਕਟ੍ਰੋਲਾਈਟਸ ਦੇ ਬੈਲੇਂਸ ਨੂੰ ਵਿਗਾੜਨ ਦਾ ਕੰਮ ਕਰ ਸਕਦਾ ਹੈ, ਜਿਸ ਕਾਰਨ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੁੰਦੀ ਹੈ ਅਤੇ ਯੂਰਿਨ ਦਾ ਰੰਗ ਵੀ ਬਦਲ ਜਾਂਦਾ ਹੈ। ਜੇਕਰ ਤੁਸੀਂ ਐਲੋਵੇਰਾ ਜੂਸ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਸ਼ੂਗਰ ਲੈਵਲ ਵਧ ਸਕਦਾ ਹੈ। ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਦਿਨ ‘ਚ 100 ਮਿਲੀਲੀਟਰ ਤੋਂ ਜ਼ਿਆਦਾ ਐਲੋਵੇਰਾ ਜੂਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਬਲੱਡ ਸ਼ੂਗਰ ਲੈਵਲ ਘੱਟ: ਜੇਕਰ ਤੁਹਾਡਾ ਬਲੱਡ ਸ਼ੂਗਰ ਲੈਵਲ ਘੱਟ ਰਹਿੰਦਾ ਹੈ ਤਾਂ ਐਲੋਵੇਰਾ ਜੂਸ ਦਾ ਜ਼ਿਆਦਾ ਸੇਵਨ ਨਾ ਕਰੋ, ਇਸ ਦੇ ਸੇਵਨ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਘੱਟ ਜਾਂਦਾ ਹੈ ਖਾਸ ਕਰਕੇ ਜੇਕਰ ਤੁਹਾਨੂੰ ਡਾਇਬਟੀਜ਼ ਜਾਂ ਇਨਸੁਲਿਨ ਸੰਬੰਧੀ ਕੋਈ ਸਮੱਸਿਆ ਹੈ। ਜੇਕਰ ਜੂਸ ਦਾ ਸੇਵਨ ਕਰਨ ਤੋਂ ਬਾਅਦ ਬਲੱਡ ਸ਼ੂਗਰ ਲੈਵਲ ਘੱਟਦਾ ਮਹਿਸੂਸ ਹੋ ਰਿਹਾ ਹੈ ਤਾਂ ਜੂਸ ਦਾ ਸੇਵਨ ਤੁਰੰਤ ਬੰਦ ਕਰ ਦਿਓ।
ਸਿਰ ਦਰਦ ਦੀ ਸਮੱਸਿਆ: ਐਲੋਵੇਰਾ ਜੂਸ ਦਾ ਸੇਵਨ ਕਰਨ ਨਾਲ ਸਰੀਰ ‘ਚ ਪੋਟਾਸ਼ੀਅਮ ਦੀ ਮਾਤਰਾ ਘੱਟ ਜਾਂਦੀ ਹੈ ਜਿਸ ਕਾਰਨ ਅਚਾਨਕ ਸਿਰ ਦਰਦ ਮਹਿਸੂਸ ਹੋ ਸਕਦਾ ਹੈ ਜਾਂ ਹਾਰਟ ਬੀਟ ਅਸਧਾਰਨ ਹੋ ਸਕਦੀ ਹੈ ਇਸ ਤੋਂ ਇਲਾਵਾ ਮਸਲਜ਼ Cramps ਜਾਂ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਐਲੋਵੇਰਾ ਦਾ ਜੂਸ ਪੀਣ ਤੋਂ ਬਾਅਦ ਵੀ ਕਈ ਲੋਕ ਥਕਾਵਟ ਮਹਿਸੂਸ ਕਰਦੇ ਹਨ। ਜੇਕਰ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ ਤਾਂ ਕੁਝ ਦਿਨਾਂ ਲਈ ਐਲੋਵੇਰਾ ਦਾ ਸੇਵਨ ਕਰਨ ਤੋਂ ਬਚੋ।
ਡਾਇਰੀਆ ਦੀ ਸਮੱਸਿਆ: ਜੇਕਰ ਤੁਸੀਂ ਐਲੋਵੇਰਾ ਜੂਸ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਡਾਇਰੀਆ ਦੀ ਸਮੱਸਿਆ ਹੋ ਸਕਦੀ ਹੈ। ਇਰੀਟੇਬਲ ਬੋਅਲ ਸਿੰਡਰੋਮ ਦਾ ਕਾਰਨ ਐਲੋਵੇਰਾ ਦਾ ਸੇਵਨ ਵੀ ਹੋ ਸਕਦਾ ਹੈ। ਜੇਕਰ ਤੁਸੀਂ ਡਾਇਰੀਆ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਐਲੋਵੇਰਾ ਦੇ ਜੂਸ ਦਾ ਸੇਵਨ ਨਾ ਕਰੋ ਜੇਕਰ ਤੁਹਾਨੂੰ ਡਾਇਰੀਆ ਹੋ ਰਿਹਾ ਹੈ ਤਾਂ ਇਸਦਾ ਮਤਲਬ ਹੈ ਕਿ ਤੁਹਾਡਾ ਪੇਟ ਐਲੋਵੇਰਾ ਨੂੰ ਹਜ਼ਮ ਨਹੀਂ ਕਰ ਪਾ ਰਿਹਾ ਹੈ ਇਸ ਲਈ ਜ਼ਬਰਦਸਤੀ ਇਸ ਦਾ ਸੇਵਨ ਕਰਨ ਤੋਂ ਬਚੋ।
ਪ੍ਰੇਗਨੈਂਟ ਔਰਤਾਂ Avoid ਕਰੋ ਐਲੋਵੇਰਾ ਜੂਸ: ਤੁਹਾਨੂੰ ਪ੍ਰੈਗਨੈਂਸੀ ਦੌਰਾਨ ਐਲੋਵੇਰਾ ਦੇ ਜੂਸ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ। ਪ੍ਰੈਗਨੈਂਸੀ ਦੌਰਾਨ Uterine contraction ਦੀ ਸਮੱਸਿਆ ਹੁੰਦੀ ਹੈ ਉੱਥੇ ਹੀ ਬ੍ਰੈਸਟਫੀਡਿੰਗ ਵਾਲੀਆਂ ਮਾਵਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੁੰਦੀਆਂ ਹਨ ਇਸ ਲਈ ਇਸ ਦਾ ਸੇਵਨ Avoid ਕਰੋ। ਐਲੋਵੇਰਾ ਦੇ ਜੂਸ ਦਾ ਸੇਵਨ ਕਰਨ ਲਈ ਇਸ ਨੂੰ ਹੋਰ ਸਮੱਗਰੀਆਂ ਦੇ ਨਾਲ ਮਿਲਾ ਕੇ ਪੀਓ ਜਿਵੇਂ ਕਿ ਤੁਸੀਂ ਐਲੋਵੇਰਾ ਦੇ ਜੂਸ ਦੇ ਇੱਕ ਗਲਾਸ ‘ਚ 60 ਪ੍ਰਤੀਸ਼ਤ ਪਾਣੀ ਅਤੇ 40 ਪ੍ਰਤੀਸ਼ਤ ਐਲੋਵੇਰਾ ਪਲਪ ਦੀ ਵਰਤੋਂ ਕਰੋ ਇਸ ਨਾਲ ਸਰੀਰ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਐਲੋਵੇਰਾ ਦੇ ਜੂਸ ਦਾ ਸੇਵਨ ਕਰਨ ਦੇ ਅੱਧੇ ਘੰਟੇ ਬਾਅਦ ਅਤੇ ਅੱਧੇ ਘੰਟੇ ਤੱਕ ਕਿਸੇ ਹੋਰ ਚੀਜ਼ ਦਾ ਸੇਵਨ ਨਾ ਕਰੋ। ਐਲੋਵੇਰਾ ਦਾ ਜੂਸ ਹਰ ਰੋਜ਼ ਪੀਣ ਦੀ ਬਜਾਏ ਹਫ਼ਤੇ ‘ਚ ਦੋ ਵਾਰ ਪੀਓ ਇਸ ਨਾਲ ਤੁਹਾਡੀ ਸਿਹਤ ਵੀ ਠੀਕ ਰਹੇਗੀ ਅਤੇ ਤੁਹਾਨੂੰ ਐਲੋਵੇਰਾ ਦੇ ਨੁਕਸਾਨ ਦਾ ਸਾਹਮਣਾ ਨਹੀਂ ਕਰਨਾ ਪਵੇਗਾ।