ਸਰਦੀਆਂ ਆਉਂਦੇ ਹੀ ਜ਼ਿਆਦਾਤਰ ਲੋਕ ਗਰਮੀ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਗਰਮ ਪਾਣੀ ਨਾਲ ਨਹਾ ਕੇ ਤੁਸੀਂ ਠੰਡ ਤੋਂ ਤਾਂ ਬਚ ਜਾਂਦੇ ਪਰ ਇਸ ਦੇ ਕਈ ਸਾਈਡ ਇਫੈਕਟਸ ਬਹੁਤ ਪ੍ਰੇਸ਼ਾਨੀ ਖੜ੍ਹੀ ਕਰ ਸਕਦੇ ਹਨ। ਇਸ ਦੇ ਕਈ ਗੰਭੀਰ ਨਤੀਜੇ ਹੋ ਸਕਦੇ ਹਨ।
ਚਮੜੀ ਨੂੰ ਨੁਕਸਾਨ : ਸਰਦੀਆਂ ਵਿਚ ਗਰਮੀ ਪਾਣੀ ਨਾਲ ਨਹਾਉਣ ‘ਤੇ ਚਮੜੀ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਗਰਮ ਪਾਣੀ ਨਾਲ ਨਹਾਉਣ ਨਾਲ ਚਮੜੀ ਦੀ ਨਮੀ ਘੱਟ ਹੋ ਜਾਂਦੀ ਹੈ ਤੇ ਮੁਹਾਸੇ, ਖਾਰਿਸ਼ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਨਾਲ ਚਮੜੀ ਦੀ ਚਮਕ ਵਿਚ ਵੀ ਕਮੀ ਆਉਂਦੀ ਹੈ। ਇਸ ਲਈ ਗਰਮ ਪਾਣੀ ਨਾਲ ਨਹਾਉਣ ਤੋਂ ਬਚਣਾ ਚਾਹੀਦਾ ਹੈ।
ਦਿਨ ਭਰ ਛਾਈ ਰਹਿੰਦੀ ਹੈ ਸੁਸਤੀ : ਜੇਕਰ ਠੰਡ ਦੇ ਦਿਨਾਂ ਵਿਚ ਤੁਸੀਂ ਰੋਜ਼ ਗਰਮ ਪਾਣੀ ਨਾਲ ਨਹਾ ਰਹੇ ਹੋ ਤਾਂ ਤੁਹਾਡੇ ਸਰੀਰ ਵਿਚ ਸੁਸਤੀ ਛਾ ਸਕਦੀ ਹੈ। ਗਰਮ ਪਾਣੀ ਨਾਲ ਨਹਾਉਣ ਦੇ ਬਾਅਦ ਸਰੀਰ ਰਿਲੈਕਸ ਮੋਡ ਵਿਚ ਚਲਾ ਜਾਂਦਾ ਹੈ ਤੇ ਨੀਂਦ ਆਉਣ ਲੱਗਦੀ ਹੈ। ਇਸ ਨਾਲ ਦਿਨ ਭਰ ਊਰਜਾ ਦੀ ਕਮੀ ਰਹਿੰਦੀ ਹੈ।
ਵਾਲਾਂ ਲਈ ਹਾਨੀਕਾਰਕ : ਗਰਮ ਪਾਣੀ ਨਾਲ ਨਹਾਉਣ ਨਾਲ ਵਾਲਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਗਰਮ ਪਾਣੀ ਨਾਲ ਨਹਾਉਣ ਦੇ ਬਾਅਦ ਵਾਲਾਂ ਦੀ ਨਮੀ ਘੱਟ ਹੋ ਜਾਂਦੀ ਹੈ। ਇਸ ਨਾਲ ਵਾਲ ਡਰਾਈ ਤੇ ਖੁਸ਼ਕ ਹੋ ਜਾਂਦੇ ਹਨ। ਲਗਾਤਾਰ ਗਰਮ ਪਾਣੀ ਦੇ ਇਸਤੇਮਾਲ ਨਾਲ ਸਕੈਲਪ ਵਿਚ ਵੀ ਖੁਸ਼ਕੀ ਵਧ ਸਕਦੀ ਹੈ। ਇਸੇ ਕਾਰਨ ਡੈਂਡ੍ਰਫ ਤੇ ਹੇਅਰ ਫਾਲ ਦੀ ਸਮੱਸਿਆ ਹੋ ਸਕਦੀ ਹੈ।
ਅੱਖਾਂ ਕਮਜ਼ੋਰ ਹੋ ਸਕਦੀਆਂ ਹਨ : ਸਰਦੀਆਂ ਵਿਚ ਗਰਮ ਪਾਣੀ ਨਾਲ ਨਹਾਉਣ ਨਾਲ ਅੱਖਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਗਰ ਪਾਣੀ ਨਾਲ ਨਹਾਉਣ ਕਾਰਨ ਅਖਾਂ ਦੀ ਨਮੀ ਘੱਟ ਹੋ ਜਾਂਦੀ ਹੈ। ਇਸ ਨਾਲ ਅੱਖਾਂ ਲਾਲ ਹੋ ਜਾਂਦੀਆਂ ਹਨ ਇਨ੍ਹਾਂ ਵਿਚ ਖਾਰਿਸ਼ ਹੁੰਦੀ ਹੈ। ਅੱਖਾਂ ਵਿਚ ਵਾਰ-ਵਾਰ ਪਾਣੀ ਵਿਚ ਆਉਣ ਲੱਗਦਾ ਹੈ। ਤੇ ਅੱਖਾਂ ਦੇ ਕੋਲ ਚਮੜੀ ‘ਤੇ ਝੁਰੜੀਆਂ ਆ ਸਕਦੀਆਂ ਹਨ।
ਨਹੁੰਆਂ ਲਈ ਨੁਕਸਾਨਦਾਇਕ : ਹਰ ਦਿਨ ਗਰਮ ਪਾਣੀ ਨਾਲ ਨਹਾਉਣ ਨਾਲ ਨਹੁੰਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਗਰਮ ਪਾਣੀ ਨਹੁੰਆਂ ਨੂੰ ਮੁਲਾਇਮ ਬਣਾ ਦਿੰਦਾ ਹੈ ਜਿਸ ਦੀ ਵਜ੍ਹਾ ਨਾਲ ਉਹ ਟੁੱਟਣ ਲੱਗਦੇ ਹਨ। ਗਰਮ ਪਾਣੀ ਨਹੁੰਆਂ ਦਾ ਨੈਚੁਰਲ ਆਇਲ ਵੀ ਕੱਢ ਦਿੰਦਾਹੈ ਜਿਸ ਨਾਲ ਖੁਸ਼ਕੀ ਤੇ ਕਮਜ਼ੋਰੀ ਆਉਂਦੀ ਹੈ।
ਵੀਡੀਓ ਲਈ ਕਲਿੱਕ ਕਰੋ : –