ਮੂੰਗਫਲੀ ਦਾ ਸੇਵਨ ਸਿਹਤ ਲਈ ਫਾਇਦੇਮੰਦ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸਦਾ ਜ਼ਿਆਦਾ ਸੇਵਨ ਤੁਹਾਡੇ ਸਰੀਰ ਲਈ ਖਤਰਨਾਕ ਹੋ ਸਕਦਾ ਹੈ। ਦੱਸ ਦੇਈਏ ਕਿ ਮੂੰਗਫਲੀ ਵਿਚ ਹਾਈ ਕੈਲੋਰੀ ਹੁੰਦੀ ਹੈ ਜਿਸ ਨਾਲ ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਮੂੰਗਫਲੀ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਸਾਬਤ ਹੋ ਸਕਦਾ ਹੈ। ਦੱਸ ਦੇਈਏ ਕਿ ਜ਼ਿਆਦਾ ਮੂੰਗਫਲੀ ਖਾਣ ਨਾਲ ਨਾ ਸਿਰਫ ਤੁਹਾਡਾ ਭਾਰ ਵਧ ਸਕਦਾ ਹੈ ਸਗੋਂ ਦਿਲ ਦਾ ਦੌਰਾ ਤੇ ਸਟ੍ਰੋਕ ਵਰਗੀਆਂ ਖਤਰਨਾਕ ਬੀਮਾਰੀਆਂ ਵੀ ਹੋ ਸਕਦੀਆਂ ਹਨ।
ਸਹੀ ਮਾਤਰਾ ਵਿਚ ਮੂੰਗਫਲੀ ਤੁਹਾਡੇ ਸਰੀਰ ਲਈ ਇਕ ਸੁਪਰਫੂਡ ਸਾਬਤ ਹੋ ਸਕਦੀ ਹੈ ਪਰ ਤੁਹਾਡੇ ਦਿਲ ਦੇ ਗੁਡ ਕੋਲੈਸਟ੍ਰਾਲ ਨੂੰ ਵਧਾਉਂਦੀ ਹੈ। ਤੁਹਾਡੀਆਂ ਹੱਡੀਆਂ, ਚਮੜੀ, ਦੰਦਾਂ ਤੇ ਅੱਖਾਂ ਨੂੰ ਮਜ਼ਬੂਤੀ ਦਿੰਦੀ ਹੈ। ਮੂੰਗਫਲੀ ਨਾਲ ਤੁਹਾਡਾ ਪਾਚਣ ਤੰਤਰ ਮਜ਼ਬੂਤ ਹੁੰਦਾ ਹੈ। ਦਿਮਾਗ ਦੀ ਸ਼ਕਤੀ ਤੇ ਯਾਦਦਾਸ਼ਤ ਵੀ ਵਧਦੀ ਹੈ। ਇਹ ਇਮਿਊਨਿਟੀ ਵਧਾਉਂਦੀ ਹੈ ਤੇ ਸ਼ੂਗਲ ਲੈਵਲ ਨੂੰ ਕੰਟਰੋਲ ਕਰਨ ਵਿਚ ਮਦਦ ਕਰਦੀ ਹੈ।
ਇਹ ਵੀ ਪੜ੍ਹੋ : ਰੋਜ਼ ਸਵੇਰੇ ਖਾਲੀ ਪੇਟ ਪੀ ਲਓ ਕਿਸ਼ਮਿਸ਼ ਦਾ ਪਾਣੀ, ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਤੋਂ ਮਿਲੇਗਾ ਛੁਟਕਾਰਾ
ਮੂੰਗਫਲੀ ਨਾਲ ਹੋ ਸਕਦਾ ਹੈ ਹਾਈ ਬਲੱਡ ਪ੍ਰੈਸ਼ਰ : ਭੁੰਨੀ ਹੋਈ ਮੂੰਗਫਲੀ ਜਾਂ ਨਮਕੀਨ ਮੂੰਗਫਲੀ ਨਾਲ ਅਚਾਨਕ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਮੂੰਗਫਲੀ ਵਿਚ ਸੋਡੀਅਮ ਘੱਟ ਹੁੰਦਾ ਹੈ ਪਰ ਇਨ੍ਹਾਂ ਵਿਚ ਥੋੜ੍ਹਾ ਜਿਹਾ ਨਮਕ ਮਿਲਾਉਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵਧ ਸਕਦਾ ਹੈ।
ਮੂੰਗਫਲੀ ਨਾਲ ਐਲਰਜੀ ਦੇ ਲੱਛਣ : ਬਹੁਤ ਜ਼ਿਆਦਾ ਮੂੰਗਫਲੀ ਖਾਣ ਨਾਲ ਐਲਰਜੀ ਹੋ ਸਕਦੀ ਹੈਤੇ ਇਸ ਦੇ ਲੱਛਣ ਹੁੰਦੇ ਹਨ ਚਮੜੀ ‘ਤੇ ਖਾਰਿਸ਼, ਸਾਹ ਲੈਣ ਵਿਚ ਦਿੱਕਤ ਤੇ ਦਸਤ। ਜੇਕਰ ਤੁਹਾਨੂੰ ਇਨ੍ਹਾਂ ਵਿਚੋਂ ਕੋਈ ਸਮੱਸਿਆ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਵੀਡੀਓ ਲਈ ਕਲਿੱਕ ਕਰੋ -: