ਰਸੋਈ ਵਿਚ ਮਸਾਲਿਆਂ ਦੇ ਵਿਚ ਰੱਖੀ ਛੋਟੀ ਜਿਹੀ ਲੌਂਗ ਦੇ ਬਹੁਤ ਫਾਇਦੇ ਹਨ।ਆਯੁਰਵੇਦ ਵਿਚ ਇਸ ਨੂੰ ਔਸ਼ਧੀਆਂ ਦੀ ਖਾਣ ਕਿਹਾ ਜਾਂਦਾ ਹੈ। ਲੌਂਗ ਦਾ ਫੁੱਲ, ਲੌਂਗ ਦਾ ਤੇਲ, ਲੌਂਗ ਦਾ ਪਾਊਡਰ ਸਰੀਰ ਦੀਆਂ ਕਈ ਦਿੱਕਤਾਂ ਨੂੰ ਚੁਟਕੀ ਵਿਚ ਦੂਰ ਕਰਨ ਵਿਚ ਸਮਰੱਥ ਹੈ।
ਜੇਕਰ ਤੁਸੀਂ ਗੈਸ, ਕਬਜ਼ ਜਾਂ ਐਸੀਡਿਟੀ ਤੋਂ ਪ੍ਰੇਸ਼ਾਨ ਹੋ ਤਾਂ ਲੌਂਗ ਤੁਹਾਡੇ ਲਈ ਕਾਫੀ ਫਾਇਦੇਮੰਦ ਹੋ ਸਕਦੀ ਹੈ। ਸਵੇਰੇ ਖਾਲੀ ਪੇਟ ਇਕ ਗਲਾਸ ਪਾਣੀ ਵਿਚ ਕੁਝ ਬੂੰਦਾਂ ਲੌਂਗ ਦੇ ਤੇਲ ਦੀਆਂ ਪਾ ਕੇ ਪੀਓ। ਇਸ ਨਾਲ ਆਰਾਮ ਮਿਲੇਗਾ। ਰੈਗੂਲਰ ਪੀਣ ਨਾਲ ਸਮੱਸਿਆ ਖਤਮ ਹੋ ਜਾਵੇਗੀ।
ਚਿਹਰੇ ਦੇ ਦਾਗ-ਧੱਬੇ ਹੋਣਗੇ ਦੂਰ
ਚਿਹਰੇ ਦੇ ਦਾਗ-ਧੱਬਿਆਂ ਨੂੰ ਦੂਰ ਕਰਨ ਵਿਚ ਲੌਂਗ ਕਾਫੀ ਸਹਾਇਕ ਹੈ। ਇਸ ਲਈ ਲੌਂਗ ਦੇ ਪਾਊਡਰ ਨੂੰ ਕਿਸੇ ਫੇਸ ਪੈਕ ਜਾਂ ਫਿਰ ਬੇਸਣ ਤੇ ਸ਼ਹਿਦ ਨਾਲ ਮਿਲਾ ਕੇ ਚਿਹਰੇ ‘ਤੇ ਲਗਾਓ ਤਾਂ ਦਿੱਕਤ ਦੂਰ ਹੋਵੇਗੀ। ਇਹ ਚਿਹਰੇ ਦੀ ਮੈਲ ਨੂੰ ਕੱਟ ਦਿੰਦਾ ਹੈ। ਹਾਲਾਂਕਿ ਲੌਂਗ ਦੇ ਪਾਊਡਰ ਦਾ ਸਿੱਧੇ ਚਿਹਰੇ ‘ਤੇ ਇਸਤੇਮਾਲ ਨਾ ਕਰੋ।
ਵਾਲ ਬਣਾ ਦੇਵੇਗਾ ਸਿਲਕੀ
ਜੇਕਰ ਤੁਹਾਡੇ ਵਾਲ ਖੁਸ਼ਕ ਹਨ ਤਾਂ ਲੌਂਗ ਨੂੰ ਥੋੜ੍ਹੇ ਜਿਹੇ ਪਾਣੀ ਵਿਚ ਗਰਮ ਕਰਕੇ ਉਸ ਨਾਲ ਵਾਲ ਧੋ ਲਵੋ। ਇਸ ਨਾਲ ਵਾਲ ਸੰਘਣ ਤੇ ਮਜ਼ਬੂਤ ਹੋਣਗੇ। ਤੁਸੀਂ ਚਾਹੋ ਤਾਂ ਲੌਂਗ ਦੇ ਤੇਲ ਨੂੰ ਨਾਰੀਅਲ ਦੇ ਤੇਲ ਵਿਚ ਮਿਕਸ ਕਰਕੇ ਮਾਲਿਸ਼ ਵੀ ਕਰ ਸਕਦੇ ਹੋ।
ਸਰਦੀ-ਜ਼ੁਕਾਮ ਲਈ ਰਾਮਬਾਣ
ਸਰਦੀ-ਜ਼ੁਕਾਮ ਦੀ ਸਮੱਸਿਆ ਸਮੇਂ ਮੂੰਹ ਵਿਚ ਸਾਬੁਤ ਲੌਂਗ ਰੱਖਣ ਨਾਲ ਜ਼ੁਕਾਮ ਦੇ ਨਾਲ ਹੀ ਗਲੇ ਵਿਚ ਹੋਣ ਵਾਲੇ ਦਰਦ ਤੋਂ ਆਰਾਮ ਮਿਲਦਾ ਹੈ। ਇੰਨਾ ਹੀ ਨਹੀਂ ਜੇਕਰ ਤੁਸੀਂ ਗਰਮ ਪਾਣੀ ਵਿਚ ਇਕ ਬੂੰਦ ਲੌਂਗ ਦਾ ਤੇਲ ਦਾਲ ਕਰਕੇ ਭਾਪ ਲਓ ਤਾਂਰਾਹਤ ਮਿਲੇਗ।
ਮੂੰਹ ਵਿਚ ਨਹੀਂ ਆਏਗੀ ਬਦਬੂ
ਮੂੰਹ ਵਿਚੋਂ ਬਦਬੂ ਆਉਂਦੀ ਹੈ ਤਾਂ ਲੌਂਗ ਖਾਣਾ ਸ਼ੁਰੂ ਕਰੋ। ਲਗਭਗ 40 ਤੋਂ 45 ਦਿਨਾਂ ਤੱਕ ਰੋਜ਼ ਸਵੇਰੇ ਮੂੰਹ ਵਿਚ 1 ਜਾਂ 2 ਲੌਂਗ ਦਾ ਸੇਵਨ ਕਨ ਨਾਲ ਇਸ ਸਮੱਸਿਆ ਨਾਲ ਜੜ੍ਹ ਤੋਂ ਮੁਕਤੀ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ : –