ਸਰਦੀ ਦਾ ਮੌਸਮ ਹੌਲੀ-ਹੌਲੀ ਸ਼ੁਰੂ ਹੋ ਰਿਹਾ ਹੈ। ਇਸ ਮੌਸਮ ਵਿਚ ਉਨ੍ਹਾਂ ਸਬਜ਼ੀਆਂ ਦੀ ਭਰਮਾਰ ਹੋ ਜਾਂਦੀ ਹੈ ਜੋ ਸਰੀਰ ਲਈ ਬਹੁਤ ਫਾਇਦੇਮੰਦ ਹਨ। ਅਜਿਹੀਆਂ ਹੀ ਸਬਜ਼ੀਆਂ ਵਿਚ ਗਾਜਰ ਵੀ ਹੈ, ਇਹ ਸਬਜੀ ਵਿਟਾਮਿਨਸ ਤੇ ਮਿਨਰਲਸ ਨਾਲ ਭਰਪੂਰ ਹੈ। ਇਸ ਨੂੰ ਅੱਖਾਂ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਸਕਿਨ ਦਾ ਗਲੋਅ ਵੀ ਵਧਾਉਂਦੀ ਹੈ। ਜੇਕਰ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੋ ਤਾਂ ਗਾਜਰ ਖਾ ਕੇ ਉਸ ਨੂੰ ਘੱਟ ਕੀਤਾ ਜਾ ਸਕਦਾ ਹੈ। ਗਾਜਰ ਉਨ੍ਹਾਂ ਸਬਜ਼ੀਆਂ ਵਿਚੋਂ ਇਕ ਹੈ ਜਿਸ ਨੂੰ ਕੱਚਾ ਤੇ ਪਕਾ ਕੇ ਦੋਵੇਂ ਤਰ੍ਹਾਂ ਤੋਂ ਖਾਧਾ ਜਾ ਸਕਦਾ ਹੈ।
ਸਲਾਦ ਵਜੋਂ ਇਹ ਬਹੁਤ ਫਾਇਦੇਮੰਦ ਹੈ ਤਾਂ ਸਬਜ਼ੀ ਤੋਂ ਇਲਾਵਾ ਗਾਜਰ ਦਾ ਹਲਵਾ ਵੀ ਪੂਰੇ ਭਾਰਤ ਵਿਚ ਕਾਫੀ ਨਾਂ ਕਮਾ ਰਿਹਾ ਹੈ। ਇਹ ਆਚਾਰ ਦੇ ਵੀ ਕੰਮ ਆਉਂਦੀ ਹੈ ਤਾਂ ਇਸ ਦੀਆਂ ਮਠਿਆਈਆਂ ਵੀ ਬਣਦੀਆਂ ਹਨ। ਕਾਲੀ ਗਾਜਰ ਤੋਂ ਬਣੀ ਕਾਂਜੀ ਨੂੰ ਤਾਂ ਪੇਟ ਲਈ ਰਾਮਬਾਣ ਮੰਨਿਆ ਜਾਂਦਾ ਹੈ। ਇਸ ਵਿਚ ਫੈਟ ਨਾ ਦੇ ਬਰਾਬਰ ਹੁੰਦਾ ਹੈ ਪਰ ਪੌਸ਼ਟਿਕਤਾ ਭਰਪੂਰ ਹੈ। ਫੂਡ ਮਾਹਿਰ ਮੰਨਦੇ ਹਨ ਕਿ ਇਸ ਦਾ ਰੈਗੂਲਰ ਸੇਵਨ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ਵਿਚ ਕਾਰਗਰ ਹੈ।
ਗਾਜਰ ਵਿਚ ਕੈਲੋਰੀ ਘੱਟ ਹੁੰਦੀ ਹੈ। ਇਸ ਵਿਚ ਮਿਨਰਲ, ਫਾਈਬਰ ਤੋਂ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਆਇਰਨ, ਸੋਡੀਅਮ, ਪੋਟਾਸ਼ੀਅਮ, ਕਾਪਰ ਤੋਂ ਇਲਾਵਾ ਵਿਟਾਮਿਨ ਏ ਤੇ ਵਿਟਾਮਿਨ ਸੀ ਵੀ ਬਹੁਤ ਹੁੰਦਾ ਹੈ। ਇਸ ਵਿਚ ਮੌਜੂਦ ਵਿਟਾਮਿਨ ਏ ਅੱਖਾਂ ਨੂੰ ਡਰਾਈ ਹੋਣ ਤੋਂ ਬਚਾਉਂਦਾ ਹੈ, ਰੈਟਿਨਾ ਤੇ ਲੈਂਸ ਦੀ ਰੱਖਿਆ ਕਰਦਾ ਹੈ। ਗਾਜਰ ਦੇ ਰੈਗੂਲਰ ਸੇਵਨ ਨਾਲ ਲੰਬੀ ਉਮਰ ਤੱਕ ਅੱਖਾਂ ਦੀ ਰੌਸ਼ਨੀ ਬਰਕਰਾਰ ਰਹਿੰਦੀ ਹੈ।
ਗਾਜਰ ਵਿਚ ਕੈਰੋਟੀਨਾਇਡ ਲੋੜੀਂਦੀ ਮਾਤਰਾ ਵਿਚ ਪਾਇਆ ਜਾਂਦਾ ਹੈ ਜਿਸ ਨੂੰ ਸਕਿਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਗਾਜਰ ਵਿਚ ਮੌਜੂਦ ਕੈਰੋਟੀਨ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਵੀ ਫਾਇਦੇਮੰਦ ਹੈ ਜੋ ਸਕਿਨ ਦਾ ਗਲੋਅ ਵੀ ਬਣਾਏ ਰੱਖਦਾ ਹੈ।ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਸਕਿਨ ਵਿਚ ਧੱਬੇ ਜਾਂ ਦਾਗ ਹਨ ਤਾਂ ਗਾਜਰ ਦਾ ਰੈਗੂਲਰ ਸੇਵਨ ਉਸ ਨੂੰ ਘੱਟ ਕਰ ਸਕਦਾ ਹੈ।
ਗਾਜਰ ਦਾ ਰੈਗੂਲਰ ਸੇਵਨ ਭਾਰ ਘਟਾਉਣ ਵਿਚ ਮਦਦਗਾਰ ਹੈ।ਇਸ ਦਾ ਕਾਰਨ ਹੈ ਇਸ ਵਿਚ 80 ਫੀਸਦੀ ਤੋਂ ਵੱਧ ਨਮੀ ਹੁੰਦੀ ਹੈ ਤੇ ਕੈਲੋਰੀ ਕਾਫੀ ਘੱਟ ਹੁੰਦੀ ਹੈ। ਇਸ ਵਿਚ ਫਾਈਬਰ ਵੀ ਕਾਫੀ ਹੁੰਦਾ ਹੈ ਪਰ ਫੈਟ ਨਾ ਦੇ ਬਰਾਬਰ। ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਜਦੋਂ ਗਾਜਰ ਖਾਓਗੇ ਤਾਂ ਸਰੀਰ ਦੇਰ ਤੱਕ ਭਰਿਆ-ਭਰਿਆ ਮਹਿਸੂਸ ਹੋਵੇਗਾ। ਨਤੀਜੇ ਵਜੋਂ ਭੋਜਨ ਦਾ ਘੱਟ ਸੇਵਨ ਕਰੋਗੇ। ਇਹੀ ਸਿਸਟਮ ਭਾਰ ਨੂੰ ਰੋਕਣ ਵਿਚ ਪ੍ਰਭਾਵੀ ਕੰਮ ਕਰਦਾ ਹੈ।
ਗਾਜਰ ਦਾ ਸੇਵਨ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਵੀ ਸਹਾਇਕ ਹੈ ਜਿਹੜੇ ਲੋਕਾਂ ਨੂੰ ਇਸ ਦੀ ਸ਼ਿਕਾਇਤ ਹੁੰਦੀ ਹੈ, ਉਨ੍ਹਾਂ ਦੇ ਸਰੀਰ ਵਿਚ ਵਿਟਾਮਿਨ ਏ ਘੱਟ ਹੁੰਦਾ ਹੈ। ਗਾਜਰ ਉਸਦੀ ਸਪਲਾਈ ਕਰਦੀ ਹੈ। ਰਿਸਰਚ ਇਹ ਵੀ ਦੱਸਦੀ ਹੈ ਕਿ ਗਾਜਰ ਵਿਚ ਕਾਫੀ ਮਾਤਰਾ ਵਿਚ ਫਾਈਬਰ ਹੁੰਦਾ ਹੈ ਅਤੇ ਇਸ ਦੇ ਸੇਵਨ ਬਲੱਡ ਸ਼ੂਗਰ ਵਾਲੇ ਵਿਅਕਤੀਆਂ ਵਿਚ ਗੁਲੂਕੋਜ਼ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ ਤੇ ਕੁਦਰਤੀ ਤੌਰ ‘ਤੇ ਸ਼ੂਗਰ ਦੀ ਮਾਤਰਾ ਵੀ ਘੱਟ ਹੁੰਦੀ ਹੈ ਜੋ ਸ਼ੂਗਰ ਵਾਲੇ ਰੋਗੀਆਂ ਲਈ ਫਾਇਦੇਮੰਦ ਹੈ।
ਇਹ ਵੀ ਪੜ੍ਹੋ : ਕਲਾਨੌਰ ਦੀ ਜੰਮਪਲ ਪ੍ਰਭਦੀਪ ਕੌਰ ਨੇ ਸਿੱਖ ਕੌਮ ਦਾ ਨਾਂ ਕੀਤਾ ਰੌਸ਼ਨ, ਲੰਡਨ ‘ਚ ਫੈਸ਼ਨ ਸ਼ੋਅ ਦੌਰਾਨ ਦਸਤਾਰ ਸਜਾ ਲਿਆ ਹਿੱਸਾ
ਗਾਜਰ ਦੇ ਜੂਸ ਦਾ ਰੈਗੂਲਰ ਸੇਵਨ ਬੀਪੀ ਨੂੰ ਵੀ ਕੰਟਰੋਲ ਕਰਦਾ ਹੈ। ਉਸ ਦਾ ਕਾਰਨ ਹੈ ਕਿ ਇਸ ਵਿਚ ਮੌਜੂਦ ਫਾਈਬਰ, ਪੋਟਾਸ਼ੀਅਮ, ਨਾਈਟ੍ਰੇਟ ਤੇ ਵਿਟਾਮਿਨ ਸੀ ਸਣੇ ਪੋਸ਼ਕ ਤੱਤ ਬੀਪੀ ਕੰਟਰੋਲ ਕਰਨ ਵਿਚ ਮਦਦਗਾਰ ਹਨ ਕਿਉਂਕਿ ਗਾਜਰ ਵਿਚ ਫਾਈਬਰ ਵੀ ਮੌਜੂਦ ਹੈ ਜੋ ਡਾਇਜੈਸ਼ਨ ਵਿਚ ਵੀ ਫਾਇਦੇਮੰਦ ਹੈ।