fever coconut water drinking: ਜਦੋਂ ਤੁਸੀਂ ਬੁਖਾਰ ਜਾਂ ਸਿਰਦਰਦ ਵਰਗੀਆਂ ਬਿਮਾਰੀਆਂ ‘ਚੋਂ ਲੰਘ ਰਹੇ ਹੁੰਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ। ਜਿਸ ਕਾਰਨ ਤੁਹਾਨੂੰ ਬੈਠਣ-ਚੱਲਣ ਜਾਂ ਖੜੇ ਹੋਣ ‘ਚ ਵੀ ਦਿੱਕਤ ਮਹਿਸੂਸ ਹੁੰਦੀ ਹੈ। ਸਿਹਤ ਖ਼ਰਾਬ ਹੋਣ ‘ਤੇ ਅਸੀਂ ਡਾਕਟਰ ਦੀ ਸਲਾਹ ‘ਤੇ ਕਈ ਤਰ੍ਹਾਂ ਦੀਆਂ ਦਵਾਈਆਂ ਖਾਣ ਅਤੇ ਪਰਹੇਜ਼ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਅਸੀਂ ਜਲਦੀ ਠੀਕ ਹੋ ਸਕੀਏ। ਪਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬੁਖਾਰ ਦੌਰਾਨ ਪੀੜਤ ਵਿਅਕਤੀ ਨੂੰ ਕੁਝ ਵੀ ਖਾਣ ਦਾ ਮਨ ਨਹੀਂ ਹੁੰਦਾ ਅਤੇ ਸਰੀਰ ਦਾ ਤਾਪਮਾਨ ਵਧਣ ਨਾਲ ਮੂੰਹ ਦਾ ਟੇਸਟ ਵੀ ਖਰਾਬ ਹੋ ਜਾਂਦਾ ਹੈ। ਤਾਪਮਾਨ ਵਧਣ ਨਾਲ ਸਰੀਰ ‘ਚ ਡੀਹਾਈਡ੍ਰੇਸ਼ਨ ਦਾ ਡਰ ਵੀ ਰਹਿੰਦਾ ਹੈ ਅਤੇ ਨਾਲ ਹੀ ਤੁਹਾਡੀ ਭੁੱਖ ‘ਚ ਕਮੀ ਆ ਸਕਦੀ ਹੈ। ਇਸ ਤੋਂ ਬਚਣ ਲਈ ਤੁਹਾਨੂੰ ਭਰਪੂਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਸਰੀਰ ਅੰਦਰੋਂ ਹਾਈਡ੍ਰੇਟ ਰਹੇ। ਪਰ ਜੇਕਰ ਤੁਹਾਨੂੰ ਮੂੰਹ ਦਾ ਸੁਆਦ ਖ਼ਰਾਬ ਹੋਣ ਕਾਰਨ ਸਾਦਾ ਪਾਣੀ ਪੀਣ ‘ਚ ਪਰੇਸ਼ਾਨੀ ਹੋ ਰਹੀ ਹੈ ਤਾਂ ਤੁਸੀਂ ਨਾਰੀਅਲ ਪਾਣੀ ਪੀ ਸਕਦੇ ਹੋ। ਤੁਹਾਨੂੰ ਹਾਈਡਰੇਟ ਰੱਖਣ ਦੇ ਨਾਲ ਇਹ ਬਹੁਤ ਸਾਰੇ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦਾ ਹੈ।
ਬੁਖਾਰ ‘ਚ ਨਾਰੀਅਲ ਪਾਣੀ ਪੀਣ ਦੇ ਫਾਇਦੇ
- ਬੁਖਾਰ ਨੂੰ ਠੀਕ ਕਰਨ ‘ਚ ਮਦਦ ਮਿਲਦੀ ਹੈ। ਅਸਲ ‘ਚ ਨਾਰੀਅਲ ਪਾਣੀ ‘ਚ ਪਾਏ ਜਾਣ ਵਾਲੇ ਵਿਟਾਮਿਨ ਅਤੇ ਮਿਨਰਲਸ ਦੀ ਵਜ੍ਹਾ ਨਾਲ ਇਹ ਸਰੀਰ ਨੂੰ ਬੁਖਾਰ ਤੋਂ ਜਲਦੀ ਠੀਕ ਹੋਣ ‘ਚ ਮਦਦ ਕਰਦਾ ਹੈ।
- ਇਸ ‘ਚ ਮੌਜੂਦ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਤੁਹਾਡੇ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਹਨ ਜਿਸ ਨਾਲ ਤੁਹਾਡੀ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦੀ ਹੈ।
- ਨਾਰੀਅਲ ਪਾਣੀ ‘ਚ ਮੌਜੂਦ ਪੋਟਾਸ਼ੀਅਮ ਸਰੀਰ ‘ਚ ਬਲੱਡ ਸਰਕੂਲੇਸ਼ਨ ਨੂੰ ਵਧੀਆ ਬਣਾਉਂਦਾ ਹੈ ਅਤੇ ਸਰੀਰ ‘ਚ ਆਕਸੀਜਨ ਦਾ ਸੰਚਾਰ ਚੰਗੀ ਤਰ੍ਹਾਂ ਹੁੰਦਾ ਹੈ।
- ਗਰਮੀਆਂ ‘ਚ ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਬੁਖਾਰ ਤੋਂ ਇਲਾਵਾ ਕਈ ਸਮੱਸਿਆਵਾਂ ਨਾਲ ਨਜਿੱਠਣ ‘ਚ ਮਦਦ ਮਿਲਦੀ ਹੈ ਅਤੇ ਨਾਲ ਹੀ ਸਰੀਰ ਨੂੰ ਅੰਦਰੋਂ ਐਨਰਜ਼ੀ ਮਿਲਦੀ ਹੈ।
- ਇਸ ਤੋਂ ਇਲਾਵਾ ਕਿਡਨੀ ਦੀਆਂ ਬੀਮਾਰੀਆਂ ਲਈ ਨਾਰੀਅਲ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ।
- ਇਸ ਨਾਲ ਸਰੀਰ ਦਾ ਤਾਪਮਾਨ ਵੀ ਨਾਰਮਲ ਰਹਿ ਸਕਦਾ ਹੈ ਅਤੇ ਤੁਸੀਂ ਬੁਖਾਰ ਤੋਂ ਜਲਦੀ ਠੀਕ ਹੋ ਸਕਦੇ ਹੋ।
- ਇਹ ਤੁਹਾਡੀ ਸਕਿਨ ਅਤੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੈ। ਕਈ ਵਾਰ ਬੁਖਾਰ ਦੌਰਾਨ ਤੁਹਾਡੀ ਸਕਿਨ ਦਾ ਰੰਗ ਫਿੱਕਾ ਹੋ ਜਾਂਦਾ ਹੈ।
- ਨਾਰੀਅਲ ਪਾਣੀ ਵੀ ਤੁਹਾਨੂੰ ਸੌਣ ‘ਚ ਮਦਦ ਕਰ ਸਕਦਾ ਹੈ। ਇਸ ਨਾਲ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ।
ਵਰਤਣ ਦਾ ਤਰੀਕਾ
- ਬੁਖਾਰ ਹੋਣ ‘ਤੇ ਤੁਸੀਂ ਸਵੇਰੇ ਜਾਂ ਸ਼ਾਮ ਨੂੰ ਨਾਰੀਅਲ ਪਾਣੀ ਵੀ ਪੀ ਸਕਦੇ ਹੋ। ਇਸ ਨਾਲ ਸਰੀਰ ਨੂੰ ਬਹੁਤ ਰਾਹਤ ਮਿਲ ਸਕਦੀ ਹੈ।
- ਇਸ ਤੋਂ ਇਲਾਵਾ ਤੁਸੀਂ ਇਸ ਨੂੰ ਹੋਰ ਫਲਾਂ ਦੇ ਜੂਸ ਦੇ ਨਾਲ ਵੀ ਪੀ ਸਕਦੇ ਹੋ।
- ਕਈ ਲੋਕ ਇਸਨੂੰ ਐਨਰਜੀ ਡਰਿੰਕ ਦੇ ਰੂਪ ‘ਚ ਵੀ ਪੀਣਾ ਪਸੰਦ ਕਰਦੇ ਹਨ। ਇਸ ਨਾਲ ਤੁਹਾਨੂੰ ਤੁਰੰਤ ਐਨਰਜ਼ੀ ਮਿਲਦੀ ਹੈ।
ਸਾਵਧਾਨੀਆਂ: ਬੁਖਾਰ ‘ਚ ਨਾਰੀਅਲ ਪਾਣੀ ਪੀਣ ਦੇ ਕਈ ਫਾਇਦੇ ਹਨ ਪਰ ਜੇਕਰ ਤੁਹਾਨੂੰ ਬੁਖਾਰ ਨਾਲ ਕਿਸੇ ਹੋਰ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਨਾਰੀਅਲ ਪਾਣੀ ਦਾ ਜ਼ਿਆਦਾ ਸੇਵਨ ਕਰਨਾ ਵੀ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ।