ਅੱਜ ਕੱਲ ਛੋਟੇ ‘ਤੋਂ ਲੈ ਕੇ ਵੱਡੇ ਤੱਕ ਕਈ ਲੋਕਾਂ ਵਿੱਚ ਹੱਡੀਆਂ ਦੀਆਂ ਸਮੱਸਿਆਵਾਂ ਆਮ ਦੇਖ ਨੂੰ ਮਿਲ ਰਹੀਆਂ ਹਨ। ਹੱਡੀਆਂ ਦਾ ਕਮਜ਼ੋਰ ਹੋਣਾ ਸਾਡੀ ਜੀਵਨ ਸ਼ੈਲੀ ‘ਤੇ ਗੰਭੀਰ ਪ੍ਰਭਾਵ ਪਾ ਸਕਦਾ ਹੈ ਅਤੇ ਫ੍ਰੈਕਚਰ ਆਦਿ ਦੇ ਜ਼ੋਖ਼ਮ ਨੂੰ ਵਧਾਉਂਦਾ ਹੈ, ਜੋ ਕਿ ਮੌਤ ਦਾ ਜ਼ੋਖ਼ਮ ਵੀ ਵਧਾਉਂਦਾ ਹੈ। ਜੇਕਰ ਤੁਹਾਡੀਆਂ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਤਾਂ ਤੁਸੀਂ ਸਿਹਤਮੰਦ ਅਤੇ ਕਿਰਿਆਸ਼ੀਲ ਰਹੋਗੇ। ਹੱਡੀਆਂ ਦੀ ਥੋੜ੍ਹੀ ਜਿਹੀ ਅਣਗਹਿਲੀ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ। ਕਿਸੇ ਵੀ ਹੱਡੀ ਦੇ ਦਰਦ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਇਹ ਹਨ ਹੱਡੀਆਂ ਨੂੰ ਮਜ਼ਬੂਤ ਕਰਨ ਦੇ 5 ਨੁਸਖੇ
1. ਆਪਣੀ ਖੁਰਾਕ ‘ਚ ਕੈਲਸ਼ੀਅਮ ਨਾਲ ਭਰਪੂਰ ਭੋਜਨ ਸ਼ਾਮਲ ਕਰੋ
ਆਪਣੀ ਡਾਈਟ ਵਿੱਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਜਿਸ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਚੰਗੀ ਮਾਤਰਾ ਹੋਵੇ। ਇਸ ਦੇ ਲਈ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ, ਦਾਲਾਂ, ਰਾਜਮਾ, ਸੋਇਆਬੀਨ, ਸੁੱਕੇ ਮੇਵੇ, ਹਰੀਆਂ ਪੱਤੇਦਾਰ ਸਬਜ਼ੀਆਂ, ਮੱਖਣ, ਅੰਡੇ ਅਤੇ ਮੱਛੀ ਆਦਿ ਖਾਓ। ਇੱਕ ਬਾਲਗ ਵਿਅਕਤੀ ਨੂੰ ਰੋਜ਼ਾਨਾ 1 ਗ੍ਰਾਮ ਕੈਲਸ਼ੀਅਮ ਦੀ ਲੋੜ ਹੁੰਦੀ ਹੈ। ਇੰਨਾ ਕੈਲਸ਼ੀਅਮ ਇੱਕ ਹਫ਼ਤੇ ਵਿੱਚ ਇੱਕ ਗਲਾਸ ਦੁੱਧ, ਇੱਕ ਕਟੋਰੀ ਦਹੀਂ, ਇੱਕ ਗਲਾਸ ਮੱਖਣ, 250 ਗ੍ਰਾਮ ਪਨੀਰ ਆਦਿ ਦਾ ਸੇਵਨ ਕਰਨ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।
2. ਧੁੱਪ ਵਿਚ ਬੈਠੋ
ਧੁੱਪ ਵਿਚ ਬੈਠਣ ਨਾਲ ਵਿਟਾਮਿਨ ਡੀ ਮਿਲਦਾ ਹੈ ਜੋ ਹੱਡੀਆਂ ਲਈ ਬਹੁਤ ਜ਼ਰੂਰੀ ਹੈ। ਹੋ ਸਕੇ ਤਾਂ ਰੋਜ਼ਾਨਾ 20 ਤੋਂ 30 ਮਿੰਟ ਧੁੱਪ ‘ਚ ਬੈਠੋ। ਗਰਮੀਆਂ ਵਿੱਚ, ਸਵੇਰੇ 8 ਵਜੇ ਤੋਂ 10 ਵਜੇ ਤੱਕ ਧੁੱਪ ਵਿੱਚ ਬੈਠਣਾ ਸਭ ਤੋਂ ਵਧੀਆ ਹੈ। ਧੁੱਪ ‘ਚ ਬੈਠਣ ਸਮੇਂ ਸਰੀਰ ਦਾ 80 ਤੋਂ 85 ਫੀਸਦੀ ਹਿੱਸਾ ਖੁੱਲ੍ਹਾ ਹੋਣਾ ਚਾਹੀਦਾ ਹੈ, ਯਾਨੀ ਉਸ ‘ਤੇ ਕਿਸੇ ਤਰ੍ਹਾਂ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਤਾਂ ਕਿ ਸਿੱਧੀ ਧੁੱਪ ਪਵੇ।
ਇਹ ਵੀ ਪੜ੍ਹੋ : ਅਜੇ ਅਸਤੀਫ਼ਾ ਮਨਜ਼ੂਰ… CM ਮਾਨ ਨੇ IAS ਪਰਮਪਾਲ ਕੌਰ ਦੇ ਅਸਤੀਫ਼ੇ ਨੂੰ ਲੈ ਕੇ ਕੀਤਾ ਟਵੀਟ
3. ਬਾਹਰੀ ਗਤੀਵਿਧੀਆਂ ਕਰੋ
ਹੱਡੀਆਂ ਦੀ ਮਜ਼ਬੂਤੀ ਲਈ ਬਾਹਰੀ ਗਤੀਵਿਧੀਆਂ ਬਹੁਤ ਜ਼ਰੂਰੀ ਹਨ। ਬਿਹਤਰ ਹੋਵੇਗਾ ਕਿ ਤੁਸੀਂ ਮੈਦਾਨ ਵਿੱਚ ਜਾ ਕੇ ਫੁੱਟਬਾਲ, ਵਾਲੀਬਾਲ, ਬੈਡਮਿੰਟਨ ਜਾਂ ਹੋਰ ਖੇਡਾਂ ਖੇਡੋ ਜਿਸ ਵਿੱਚ ਬਹੁਤ ਭੱਜ-ਦੌੜ ਕਰਨੀ ਪੈਂਦੀ ਹੈ। ਰੋਜ਼ਾਨਾ ਘੱਟੋ-ਘੱਟ 1 ਘੰਟਾ ਖੇਡੋ। ਜੇਕਰ ਖੇਡਣਾ ਸੰਭਵ ਨਹੀਂ ਹੈ ਤਾਂ ਰੋਜ਼ਾਨਾ ਘੱਟੋ-ਘੱਟ 30 ਮਿੰਟ ਤੋਂ 45 ਮਿੰਟ ਤੱਕ ਕਸਰਤ ਕਰੋ। ਇਸ ਵਿੱਚ ਇੱਟ ਵਾਕ, ਸਾਈਕਲਿੰਗ, ਡਾਂਸ ਆਦਿ ਸ਼ਾਮਲ ਹੋ ਸਕਦੇ ਹਨ। ਜੇਕਰ ਤੁਸੀਂ ਦਫਤਰ ‘ਚ ਕੰਮ ਕਰਦੇ ਹੋ ਤਾਂ ਕੁਰਸੀ ‘ਤੇ ਲਗਾਤਾਰ ਨਾ ਬੈਠੋ। ਹਰ ਘੰਟੇ ਕੁਰਸੀ ਤੋਂ ਉੱਠੋ ਅਤੇ ਸਟ੍ਰੈਚਿੰਗ ਕਰੋ।
4. ਆਰਾਮ ਕਰਨਾ ਵੀ ਜ਼ਰੂਰੀ ਹੈ
ਅਜਿਹਾ ਨਹੀਂ ਹੈ ਕਿ ਤੁਸੀਂ ਸਿਰਫ਼ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਦੌੜਦੇ ਰਹੋ। ਆਰਾਮ ਵੀ ਜ਼ਰੂਰੀ ਹੈ। ਜੇਕਰ ਕੋਈ ਵੀ ਗਤੀਵਿਧੀ ਕਰਦੇ ਸਮੇਂ ਤੁਹਾਨੂੰ ਸੱਟ ਲੱਗ ਜਾਂਦੀ ਹੈ ਜਾਂ ਤੁਹਾਡੀਆਂ ਬਾਹਾਂ ਜਾਂ ਲੱਤਾਂ ਵਿੱਚ ਮੋਚ ਆ ਜਾਂਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਅਜਿਹਾ ਕੁਝ ਨਾ ਕਰੋ ਜਿਸ ਨਾਲ ਜ਼ਖਮੀ ਥਾਂ ‘ਤੇ ਦਬਾਅ ਪਵੇ। ਚੰਗਾ ਹੋਵੇਗਾ ਜੇਕਰ ਸੱਟ ਵਾਲੀ ਥਾਂ ਲਾਲ ਅਤੇ ਸੁੱਜੀ ਹੋਈ ਹੋਵੇ ਤਾਂ ਉਸ ‘ਤੇ ਬਰਫ਼ ਲਗਾਓ।
ਵੀਡੀਓ ਲਈ ਕਲਿੱਕ ਕਰੋ -: