Kids Hair Care Tips: ਗਰਮੀਆਂ ‘ਚ ਵੱਡਿਆਂ ਦੇ ਨਾਲ-ਨਾਲ ਛੋਟੇ ਬੱਚਿਆਂ ਦੇ ਵੀ ਵਾਲ ਖਰਾਬ ਹੋਣ ਲੱਗਦੇ ਹਨ। ਧੂੜ, ਮਿੱਟੀ ਅਤੇ ਤੇਜ਼ ਧੁੱਪ ਕਾਰਨ ਬੱਚੇ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਖੇਡਦੇ ਸਮੇਂ ਬੱਚੇ ਦੇ ਵਾਲਾਂ ‘ਤੇ ਮਿੱਟੀ ਜੰਮ ਜਾਂਦੀ ਹੈ। ਬੱਚਿਆਂ ਦੇ ਵਾਲ ਬਹੁਤ ਸੌਫਟ ਹੁੰਦੇ ਹਨ। ਉਨ੍ਹਾਂ ਦੇ ਵਾਲਾਂ ਦੀ ਵੀ ਬਹੁਤ ਦੇਖਭਾਲ ਦੀ ਲੋੜ ਹੁੰਦੀ ਹੈ। ਤਾਂ ਆਓ ਅਸੀਂ ਤੁਹਾਨੂੰ ਬੱਚੇ ਦੇ ਵਾਲਾਂ ਦੀ ਦੇਖਭਾਲ ਕਰਨ ਦੇ ਕੁਝ ਤਰੀਕੇ ਦੱਸਦੇ ਹਾਂ।
ਸਹੀ ਪ੍ਰੋਡਕਟ ਦੀ ਵਰਤੋਂ ਕਰੋ: ਆਪਣੇ ਬੱਚੇ ਦੇ ਵਾਲਾਂ ‘ਤੇ ਕਦੇ ਵੀ ਕੈਮੀਕਲ ਸ਼ੈਂਪੂ ਦੀ ਵਰਤੋਂ ਨਾ ਕਰੋ। ਵਾਲਾਂ ‘ਤੇ ਕਿਸੇ ਵੀ ਸ਼ੈਂਪੂ ਦੀ ਵਰਤੋਂ ਕਰਨ ਤੋਂ ਪਹਿਲਾਂ pH ਦਾ ਧਿਆਨ ਰੱਖੋ। ਜ਼ਿਆਦਾ pH ਸ਼ੈਂਪੂ ਬੱਚੇ ਦੇ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਤੁਸੀਂ ਆਪਣੇ ਬੱਚੇ ਦੇ ਵਾਲਾਂ ‘ਤੇ ਹਰਬਲ ਪ੍ਰੋਡਕਟਸ ਦੀ ਵਰਤੋਂ ਵੀ ਕਰ ਸਕਦੇ ਹੋ। 4.5 ਤੋਂ 5.5 ਦਾ pH ਬੱਚੇ ਦੇ ਵਾਲਾਂ ਲਈ ਚੰਗਾ ਹੁੰਦਾ ਹੈ।
ਵਾਰ-ਵਾਰ ਵਾਲ ਨਾ ਧੋਵੋ: ਬੱਚਿਆਂ ਦੇ ਵਾਲ ਬਹੁਤ ਨਰਮ ਹੁੰਦੇ ਹਨ। ਵਾਲਾਂ ਨੂੰ ਵਾਰ-ਵਾਰ ਧੋਣ ਨਾਲ ਵਾਲ ਟੁੱਟਦੇ ਹਨ। ਆਪਣੇ ਬੱਚੇ ਦੇ ਵਾਲ ਹਫ਼ਤੇ ‘ਚ ਸਿਰਫ਼ ਦੋ ਵਾਰ ਹੀ ਧੋਵੋ। ਬੱਚੇ ਦੇ ਵਾਲਾਂ ‘ਤੇ ਇਸ ਤੋਂ ਜ਼ਿਆਦਾ ਸ਼ੈਂਪੂ ਦੀ ਵਰਤੋਂ ਨਾ ਕਰੋ। ਵਾਲਾਂ ਨੂੰ ਧੋਣ ਤੋਂ ਬਾਅਦ ਜ਼ਿਆਦਾ ਰਗੜ ਕੇ ਨਾ ਸੁਕਾਓ। ਵਾਲ ਸੁੱਕਣ ਤੋਂ ਬਾਅਦ ਹੀ ਵਾਲਾਂ ਨੂੰ ਕੰਘੀ ਕਰੋ। ਤੁਸੀਂ ਬੱਚੇ ਦੇ ਵਾਲਾਂ ਲਈ ਮੋਟੇ ਬ੍ਰਿਸਟਲ ਵਾਲੀ ਕੰਘੀ ਦੀ ਵਰਤੋਂ ਕਰ ਸਕਦੇ ਹੋ।
ਡਰਾਇਰ ਨਾ ਕਰੋ: ਬੱਚਿਆਂ ਦੇ ਵਾਲਾਂ ‘ਤੇ ਕਦੇ ਵੀ ਡਰਾਇਰ ਦੀ ਵਰਤੋਂ ਨਾ ਕਰੋ। ਡਰਾਇਰ ਬੱਚਿਆਂ ਦੇ ਵਾਲਾਂ ਨੂੰ ਰੁੱਖੇ ਕਰ ਦਿੰਦੇ ਹਨ ਜਿਸ ਕਾਰਨ ਵਾਲ ਬੇਜਾਨ ਹੋ ਜਾਂਦੇ ਹਨ ਅਤੇ ਟੁੱਟਣ ਲੱਗਦੇ ਹਨ। ਡ੍ਰਾਇਅਰ ਤੋਂ ਨਿਕਲਣ ਵਾਲੀ ਹੀਟ ਬੱਚੇ ਦੇ ਵਾਲਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਦੇ ਵਾਲਾਂ ਨੂੰ ਕੁਦਰਤੀ ਤੌਰ ‘ਤੇ ਜਿੰਨਾ ਹੋ ਸਕੇ ਸੁੱਕਣ ਦਿਓ। ਸੁੱਕਣ ਤੋਂ ਬਾਅਦ ਹੀ ਵਾਲਾਂ ਨੂੰ ਬੰਨ੍ਹੋ।
ਤੇਲ ਨਾਲ ਮਾਲਸ਼ ਕਰੋ: ਵਾਲ ਧੋਣ ਤੋਂ ਬਾਅਦ ਬੇਬੀ ਆਇਲ ਨਾਲ ਮਾਲਿਸ਼ ਕਰੋ। ਤਾਂ ਜੋ ਬੱਚੇ ਦੇ ਵਾਲਾਂ ਨੂੰ ਪੋਸ਼ਣ ਮਿਲ ਸਕੇ। ਵਾਲਾਂ ਦੀ ਗ੍ਰੋਥ ਲਈ ਮਾਲਸ਼ ਬਹੁਤ ਜ਼ਰੂਰੀ ਹੈ। ਇਹ ਬੱਚਿਆਂ ਦਾ ਬਲੱਡ ਸਰਕੂਲੇਸ਼ਨ ਵੀ ਵਧਦਾ ਹੈ। ਇਸ ਨਾਲ ਬੱਚਿਆਂ ਦੇ ਵਾਲ ਟੁੱਟਣੇ ਵੀ ਘੱਟ ਹੋਣਗੇ। ਤੁਸੀਂ ਬੱਚੇ ਦੇ ਵਾਲਾਂ ਲਈ ਨਾਰੀਅਲ ਤੇਲ ਜਾਂ ਜੈਤੂਨ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ।
ਡਾਇਟ ਦਾ ਵੀ ਰੱਖੋ ਖਾਸ ਧਿਆਨ: ਤੁਸੀਂ ਆਪਣੇ ਬੱਚੇ ਦੀ ਡਾਇਟ ‘ਚ ਓਮੇਗਾ-3, ਵਿਟਾਮਿਨ ਅਤੇ ਆਇਰਨ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰ ਸਕਦੇ ਹੋ। ਇਸ ਨਾਲ ਉਨ੍ਹਾਂ ਦੇ ਵਾਲਾਂ ਦੀ ਗ੍ਰੋਥ ਹੋਵੇਗੀ। ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਬੱਚੇ ਦੇ ਵਾਲ ਵੀ ਟੁੱਟਣ ਲੱਗਦੇ ਹਨ। ਸੰਘਣੇ ਅਤੇ ਮਜ਼ਬੂਤ ਵਾਲਾਂ ਲਈ ਤੁਹਾਨੂੰ ਉਨ੍ਹਾਂ ਦੇ ਖਾਣ-ਪੀਣ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।