ਦੁੱਧ ਸਾਡੇ ਸਰੀਰ ਵਿੱਚ ਸਾਰੇ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਦਾ ਹੈ। ਇਸ ਵਿੱਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁੱਧ ‘ਚ ਕੁਝ ਚੀਜ਼ਾਂ ਮਿਲਾ ਕੇ ਪੀਣ ਨਾਲ ਤੁਹਾਡੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਆਓ ਜਾਣਦੇ ਹਾਂ ਦੁੱਧ ‘ਚ ਕਿਹੜੀਆਂ ਚੀਜ਼ਾਂ ਨਹੀਂ ਮਿਲਾਉਣੀਆਂ ਚਾਹੀਦੀਆਂ, ਜਿਸ ਨਾਲ ਤੁਸੀਂ ਇਸ ਦਾ ਸਹੀ ਸੇਵਨ ਕਰ ਸਕੋ।
ਇੱਕ ਰਿਪੋਰਟ ਮੁਤਾਬਕ ਦੁੱਧ ਦੇ ਨਾਲ ਸਭ ਤੋਂ ਭੈੜਾ ਕਾਂਬੀਨੇਸ਼ਨ ਚੀਨੀ ਹੈ। ਅੱਜ-ਕੱਲ੍ਹ ਲੋਕ ਦੁੱਧ ਨੂੰ ਮਿੱਠਾ ਬਣਾਉਣ ਲਈ ਉਸ ਵਿੱਚ ਚੀਨੀ ਮਿਲਾ ਲੈਂਦੇ ਹਨ ਪਰ ਇਹ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਖੰਡ ਦੇ ਜ਼ਿਆਦਾ ਸੇਵਨ ਨਾਲ ਭਾਰ ਵਧਣ ਅਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਦੋਂ ਤੁਸੀਂ ਦੁੱਧ ‘ਚ ਚੀਨੀ ਮਿਲਾਉਂਦੇ ਹੋ ਤਾਂ ਇਸ ਦੀ ਕੈਲੋਰੀ ਕਾਊਂਟ ਵੀ ਵਧ ਜਾਂਦੀ ਹੈ, ਜਿਸ ਦਾ ਤੁਹਾਡੇ ਭਾਰ ‘ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਜੇਕਰ ਤੁਸੀਂ ਦੁੱਧ ਨੂੰ ਮਿੱਠਾ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ।
ਇਸ ਤੋਂ ਇਲਾਵਾ ਕੈਫੀਨ ਨੂੰ ਦੁੱਧ ‘ਚ ਮਿਲਾ ਕੇ ਵੀ ਨਹੀਂ ਖਾਣਾ ਚਾਹੀਦਾ। ਬਹੁਤ ਸਾਰੇ ਲੋਕ ਚਾਹ ਜਾਂ ਕੌਫੀ ਦੇ ਨਾਲ ਦੁੱਧ ਪੀਣਾ ਪਸੰਦ ਕਰਦੇ ਹਨ, ਪਰ ਕੈਫੀਨ ਵਾਲੇ ਦੁੱਧ ਦਾ ਸੇਵਨ ਪਾਚਨ ਪ੍ਰਕਿਰਿਆ ਨੂੰ ਹੌਲੀ ਕਰ ਸਕਦਾ ਹੈ। ਇਹ ਦੁੱਧ ਦੇ ਪੌਸ਼ਟਿਕ ਤੱਤਾਂ ਦੇ ਸੋਖਣ ਨੂੰ ਹੌਲੀ ਕਰ ਦਿੰਦਾ ਹੈ ਅਤੇ ਤੁਹਾਡੀ ਨੀਂਦ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਜੇ ਤੁਸੀਂ ਦੁੱਧ ਪੀਣ ਤੋਂ ਬਾਅਦ ਚਾਹ ਜਾਂ ਕੌਫੀ ਪੀਂਦੇ ਹੋ, ਤਾਂ ਇਸ ਦਾ ਤੁਹਾਡੇ ਸਰੀਰ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।
ਇਹ ਵੀ ਪੜ੍ਹੋ : ਗਮ ‘ਚ ਬਦਲੀਆਂ ਖੁਸ਼ੀਆਂ, ਧੀ ਦੇ ਵਿਆਹ ਦਾ ਕਾਰਡ ਵੰਡਣ ਜਾ ਰਹੇ ਮਾਪਿਆਂ ਨਾਲ ਵਾਪਰਿਆ ਹਾ.ਦ/ਸਾ
ਚਾਕਲੇਟ ਸਿਰਪ ਅਤੇ ਫਲੇਵਰਡ ਸਿਰਪ ਨੂੰ ਵੀ ਦੁੱਧ ਵਿੱਚ ਨਹੀਂ ਮਿਲਾਉਣਾ ਚਾਹੀਦਾ। ਇਨ੍ਹਾਂ ਸਿਰਪਾਂ ਵਿੱਚ ਅਨਹੈਲਦੀ ਫੈਟਸ ਅਤੇ ਆਰਟੀਫਿਸ਼ੀਅਲ ਸਵੀਟਰਨਸ ਹੁੰਦੇ ਹਨ, ਜੋ ਸਰੀਰ ਲਈ ਨੁਕਸਾਨਦੇਹ ਹੋ ਸਕਦੇ ਹਨ। ਇਨ੍ਹਾਂ ਦੇ ਸੇਵਨ ਨਾਲ ਸਰੀਰ ‘ਚ ਚਰਬੀ ਵਧਦੀ ਹੈ ਅਤੇ ਇਹ ਤੁਹਾਡੇ ਦਿਲ ਲਈ ਖ਼ਤਰੇ ਦੀ ਘੰਟੀ ਵੀ ਹੋ ਸਕਦੀ ਹੈ। ਇਸ ਦੀ ਬਜਾਏ, ਤੁਸੀਂ ਸ਼ਹਿਦ, ਇਲਾਇਚੀ ਜਾਂ ਲੌਂਗ ਵਰਗੇ ਕੁਦਰਤੀ ਫਲੇਵਰਸ ਦੀ ਵਰਤੋਂ ਕਰ ਸਕਦੇ ਹੋ, ਜੋ ਸਿਹਤ ਲਈ ਬਿਹਤਰ ਹਨ।
ਵੀਡੀਓ ਲਈ ਕਲਿੱਕ ਕਰੋ -:
























