ਸਰਦੀਆਂ ਦਾ ਮੌਸਮ ਆਉਂਦੇ ਹੀ ਬਹੁਤ ਸਾਰੇ ਲੋਕਾਂ ਨੂੰ ਸਿਰਦਰਦ ਤੇ ਮਾਈਗ੍ਰੇਨ ਦੀ ਸਮੱਸਿਆ ਪ੍ਰੇਸ਼ਾਨ ਕਰਨ ਲੱਗਦੀ ਹੈ। ਠੰਡੀ ਸਵੇਰ, ਧੁੱਪ ਦੀ ਕਮੀ ਤੇ ਬਦਲਿਆ ਹੋਇਆ ਰੁਟੀਨ ਸਰੀਰ ‘ਤੇ ਸਿੱਧਾ ਅਸਰ ਪਾਉਂਦਾ ਹੈ। ਕਈ ਵਾਰ ਸਵੇਰੇ ਉਠਦੇ ਹੀ ਸਿਰ ਭਾਰੀ ਲੱਗਦਾ ਹੈ ਤਾਂ ਕਦੇ ਠੰਡੀ ਹਵਾ ਲੱਗਦੇ ਹੀ ਤੇਜ਼ ਦਰਦ ਸ਼ੁਰੂ ਹੋ ਜਾਂਦਾ ਹੈ। ਖਾਸ ਕਰਕੇ ਮਾਈਗ੍ਰੇਨ ਦੇ ਮਰੀਜ਼ਾਂ ਲਈ ਸਰਦੀਆਂ ਕਿਸੇ ਚੁਣੌਤੀ ਤੋਂ ਘੱਟ ਨਹੀਂ। ਆਯੁਰੇਦ ਤੇ ਆਧੁਨਿਕ ਵਿਗਿਆਨ ਦੋਵੇਂ ਮੰਨਦੇ ਹਨ ਕਿ ਮੌਸਮ ਵਿਚ ਬਦਲਾਅ ਨਾਲ ਸਰੀਰ ਦਾ ਸੰਤੁਲਨ ਵਿਗੜਦਾ ਹੈ ਜਿਸ ਨਾਲ ਸਿਰ ਦਰਦ ਦੀ ਸਮੱਸਿਆ ਵਧ ਜਾਂਦੀ ਹੈ।
ਠੰਡੀ ਹਵਾ ਦਾ ਸਿਰ ‘ਤੇ ਸਿੱਧਾ ਅਸਰ
ਸਰਦੀਆਂ ਵਿਚ ਜਦੋਂ ਠੰਡੀ ਹਵਾ ਸਿੱਧੇ ਮੱਥੇ, ਕੰਨ ਜਾਂ ਗਰਦਨ ‘ਤੇ ਲੱਗਦੀ ਹੈ ਤਾਂ ਸਿਰ ਦੀਆਂ ਨਸਾਂ ਸਿਕੁੜ ਜਾਂਦੀਆਂ ਹਨ। ਇਸ ਨਾਲ ਦਿਮਾਗ ਤੱਕ ਜਾਣ ਵਾਲਾ ਬਲੱਡ ਫਲੋਅ ਅਚਾਨਕ ਬਦਲ ਜਾਂਦਾ ਹੈ ਤੇ ਸਿਰ ਵਿਚ ਤੇਜ਼ ਦਰਦ ਹੋਣ ਲੱਗਦਾਹੈ। ਕਈ ਲੋਕ ਇਸ ਨੂੰ ਬ੍ਰੇਨ ਫ੍ਰੀਜ ਵਰਗਾ ਦਰਦ ਦੱਸਦੇ ਹਨ। ਆਯੁਰਵੇਦ ਮੁਤਾਬਕ ਠੰਡ ਵਧਣ ਨਾਲ ਵਾਤ ਦੋਸ਼ ਅੰਸੁਤਿਲਤ ਹੋ ਜਾਂਦਾ ਹੈ ਜੋ ਨਸਾਂ ਨਾਲ ਜੁੜੀਆਂ ਸਮੱਸਿਆਵਾਂ ਤੇ ਦਰਦ ਨੂੰ ਵਧਾਉਂਦਾ ਹੈ। ਇਹੀ ਵਜ੍ਹਾ ਹੈ ਕਿ ਠੰਡ ਵਿਚ ਸਿਰ ਨੂੰ ਢੱਕ ਕੇ ਰੱਖਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।
ਪਾਣੀ ਘੱਟ ਪੀਣਾ ਵੀ ਹੈ ਕਾਰਨ
ਸਰਦੀਆਂ ਵਿਚ ਪਿਆਸ ਘੱਟ ਲੱਗਦੀ ਹੈ, ਇਸ ਲਈ ਲੋਕ ਪਾਣੀ ਪੀਣਾ ਭੁੱਲ ਜਾਂਦੇ ਹਨ। ਸਰੀਰ ਵਿਚ ਪਾਣੀ ਦੀ ਕਮੀ ਹੋਣ ਨਾਲ ਖੂਨ ਗਾੜ੍ਹਾ ਹੋ ਜਾਂਦਾ ਹੈ ਤੇ ਦਿਮਾਗ ਤੱਕ ਆਕਸੀਜਨ ਦੀ ਸਪਲਾਈ ਸਹੀ ਤਰ੍ਹਾਂ ਨਹੀਂ ਪਹੁੰਚ ਪਾਉਂਦੀ। ਇਸ ਦਾ ਅਸਰ ਸਿੱਧੇ ਸਿਰਦਰਦ ਵਜੋਂ ਦਿਖਦਾ ਹੈ। ਮਾਈਗ੍ਰੇਨ ਦੇ ਮਰੀਜ਼ਾਂ ਵਿਚ ਡਿਹਾਈਡ੍ਰੇਸ਼ਨ ਦਰਦ ਨੂੰ ਹੋਰ ਵਧਾ ਸਕਦਾ ਹੈ। ਇਸ ਲਈ ਸਰਦੀਆਂ ਵਿਚ ਸਹੀ ਮਾਤਰਾ ਵਿਚ ਪਾਣੀ ਪੀਣਾ ਬਹੁਤ ਜ਼ਰੂਰੀ ਹੈ।
ਧੁੱਪ ਦੀ ਕਮੀ ਤੇ ਵਿਟਾਮਿਨ ਡੀ
ਸਰਦੀਆਂ ਵਿਚ ਧੁੱਪ ਘੱਟ ਨਿਕਲਦੀ ਹੈ ਜਿਸ ਨਾਲ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ। ਵਿਟਾਮਿਨ ਡੀ ਦਾ ਸਿੱਧਾ ਸਬੰਧ ਸੇਰੋਟੋਨਿਨ ਹਾਰਮੋਨ ਨਾਲ ਹੁੰਦਾ ਹੈ ਜੋ ਮੂਡ ਤੇ ਦਰਦ ਨੂੰ ਕੰਟਰੋਲ ਕਰਦਾ ਹੈ। ਜਦੋਂ ਸੇਰੋਟੋਨਿਨ ਦਾ ਪੱਧਰ ਘੱਟ ਹੁੰਦਾ ਹੈ ਤਾਂ ਮਾਈਗ੍ਰੇਨ ਦਾ ਖਤਰਾ ਵਧ ਜਾਂਦਾ ਹੈ। ਆਯੁਰਵੇਦ ਵਿਚ ਇਸ ਨੂੰ ਪਿੱਤ ਦੋਸ਼ ਦੇ ਅਸੰਤੁਲਨ ਨਾਲ ਜੋੜਿਆ ਜਾਂਦਾ ਹੈ। ਰੋਜ਼ ਥੋੜ੍ਹੀ ਦੇਰ ਧੁੱਪ ਵਿਚ ਬੈਠਣਾ ਇਸ ਸਮੱਸਿਆ ਤੋਂ ਬਚਾਅ ਵਿਚ ਮਦਦ ਕਰ ਸਕਦਾ ਹੈ।
ਭਾਰੀ ਰਜਾਈ ਤੇ ਗਲਤ ਪੋਸਚਰ ਦੀ ਸਮੱਸਿਆ
ਠੰਡ ਵਿਚ ਲੋਕ ਭਾਰੀ ਰਜਾਈ ਲੈ ਕੇ ਇਕ ਹੀ ਪੁਜੀਸ਼ਨ ਵਿਚ ਕਈ ਘੰਟਿਆਂ ਤੱਕ ਸੁੱਤੇ ਰਹਿੰਦੇ ਹਨ। ਇਸ ਨਾਲ ਗਰਦਨ ਤੇ ਮੋਢਿਆਂ ਦੀਆਂ ਮਾਸਪੇਸ਼ੀਆਂ ‘ਤੇ ਜ਼ਿਆਦਾ ਦਬਾਅ ਪੈਂਦਾ ਹੈ। ਇਹੀ ਦਬਾਅ ਹੌਲੀ-ਹੌਲੀ ਸਿਰਦਰਦ ਦਾ ਕਾਰਨ ਬਣ ਜਾਂਦਾ ਹੈ। ਸਰਵਾਈਕਲ ਨਾਲ ਜੁੜਿਆ ਸਿਰਦਰਦ ਸਰਦੀਆਂ ਵਿਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਸਹੀ ਸਿਰਹਾਣਾ ਤੇ ਸੋਨੇ ਦੀ ਸਹੀ ਪੁਜ਼ੀਸ਼ਨ ਅਪਨਾਉਣਾ ਬਹੁਤ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























