ਸਰਦੀਆਂ ਦੇ ਮੌਸਮ ਵਿਚ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਜ਼ਿਆਦਾ ਠੰਡ ਪੈਣ ਨਾਲ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਇਕ ਰਿਸਰਚ ਮੁਤਾਬਕ ਸਰਦੀਆਂ ਵਿਚ ਹਾਰਟ ਅਟੈਕ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। ਜ਼ਿਆਦਾ ਠੰਡ ਪੈਣ ਦੌਰਾਨ 53 ਫੀਸਦੀ ਤੋਂ ਵਧ ਹਾਰਟ ਅਟੈਕ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਅਜਿਹੇ ਵਿਚ ਸਰਦੀਆਂ ਦੇ ਮੌਸਮ ਵਿਚ ਆਪਣੇ ਦਿਲ ਦਾ ਬਹੁਤ ਖਾਸ ਤੌਰ ‘ਤੇ ਧਿਆਨ ਰੱਖਣਾ ਜ਼ਰੂਰੀ ਹੈ।
ਠੰਡੇ ਪਾਣੀ ਨਾਲ ਨਹਾਉਣਾ
ਸਰਦੀਆਂ ਦੇ ਮੌਸਮ ਵਿਚ ਬਹੁਤ ਸਾਰੇ ਲੋਕ ਸਵੇਰੇ-ਸਵੇਰੇ ਠੰਡੇ ਪਾਣੀ ਨਾਲ ਨਹਾ ਲੈਂਦੇ ਹਨ, ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਠੰਡੇ ਪਾਣੀ ਨਾਲ ਨਹਾਉਣ ‘ਤੇ ਸਰੀਰ ਐਕਟਿਵ ਰਹਿੰਦਾ ਹੈ ਤੇ ਆਲਸ ਦੂਰ ਹੋ ਜਾਂਦਾ ਹੈ। ਹਾਲਾਂਕਿ ਸਰਦੀਆਂ ਵਿਚ ਠੰਡੇ ਪਾਣੀ ਨਾਲ ਨਹਾਉਣਾ ਤੇ ਉਸ ਦੀ ਸ਼ੁਰੂਆਤ ਸਿਰ ਤੋਂ ਕਰਨਾ ਖਤਰਨਾਕ ਹੋ ਸਕਦਾ ਹੈ। ਇਸ ਨਾਲ ਬ੍ਰੇਨ ਸਟ੍ਰੋਕ ਦਾ ਖਤਰਾ ਵਧਦਾ ਹੈ। ਦਰਅਸਲ ਬਲੱਡ ਸਰਕੂਲੇਸ਼ਨ ਉਪਰ ਤੋਂ ਹੇਠਾਂ ਯਾਨੀ ਸਿਰ ਤੋਂ ਪੈਰ ਵੱਲ ਹੁੰਦਾ ਹੈ ਜੇਕਰ ਸਿੱਧੇ ਸਿਰ ‘ਤੇ ਠੰਡਾ ਪਾਣੀ ਪਾਉਂਦੇ ਹਾਂ ਤਾਂ ਦਿਮਾਗ ਦੀਆਂ ਨਾੜੀਆਂ ਸੁੰਘੜ ਜਾਂਦੀਆਂ ਹਨ। ਸਿਰ ਠੰਡਾ ਹੋਣ ਲੱਗਦਾ ਹੈ ਜਿਸ ਕਾਰਨ ਬਲੱਡ ਸਰਕੂਲੇਸ਼ਨ ਪ੍ਰਭਾਵਿਤ ਹੁੰਦਾ ਹੈ। ਅਜਿਹੇ ਵਿਚ ਹਾਰਟ ਅਟੈਕ ਜਾਂ ਦਿਮਾਗ ਦੀ ਨਸ ਫਟਣ ਦਾ ਖਤਰਾ ਰਹਿੰਦਾ ਹੈ। ਇਸ ਤੋਂ ਬਚਣ ਲਈ ਪਹਿਲਾਂ ਪੈਰਾਂ ‘ਤੇ ਪਾਣੀ ਪਾਓ ਤੇ ਫਿਰ ਸਰੀਰ ਦੇ ਦੂਜੇ ਹਿੱਸਿਆਂ ‘ਤੇ ਪਾਣੀ ਪਾਓ।
ਸਰਦੀਆਂ ‘ਚ ਅਚਾਨਕ ਨਾ ਉਠੋ
ਸਰਦੀਆਂ ‘ਚ ਜਦੋਂ ਤੁਸੀਂ ਨੀਂਦ ਵਿਚ ਹੁੰਦੇ ਹੋ ਤਾਂ ਧਮਨੀਆਂ ਸੁੰਘੜੀਆਂ ਰਹਿੰਦੀਆਂ ਹਨ। ਅਜਿਹੇ ਵਿਚ ਖੂਨ ਦਾ ਪ੍ਰਵਾਹ ਹੌਲੀ ਹੋ ਜਾਂਦਾ ਹੈ। ਅਚਾਨਕ ਤੋਂ ਉਠਣ ਤੇ ਆਪਣੇ ਕੰਮਕਾਜ ਵਿਚ ਲੱਗ ਜਾਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ ਜਿਸ ਕਾਰਨ ਚੱਕਰ, ਬੇਹੋਸ਼ੀ ਤੋਂ ਲੈ ਕੇ ਦਿਲ ਦਾ ਦੌਰਾ ਪੈਣ ਤੱਕ ਦਾ ਖਤਰਾ ਵੀ ਰਹਿੰਦਾ ਹੈ।
ਹੀਟਰ ਦੇ ਇਸਤੇਮਾਲ ਤੋਂ ਬਚੋ
ਹੀਟਰ ਦੀ ਗਰਮੀ ਹਵਾ ਦੀ ਨਮੀ ਨੂੰ ਸੋਖਣ ਦੇ ਨਾਲ ਆਕਸੀਜਨ ਦਾ ਪੱਧਰ ਘੱਟ ਕਰ ਦਿੰਦੀ ਹੈ, ਨਾਲ ਹੀ ਕਾਰਬਨ ਮੋਨੋ-ਆਕਸਾਈਡ ਵਧਾ ਦਿੰਦੀ ਹੈ ਜਿਸ ਨਾਲ ਸਰੀਰ ਵਿਚ ਡਿਹਾਈਡ੍ਰੇਸ਼ਨ ਹੋ ਸਕਦਾ ਹੈ। ਡਿਹਾਈਡ੍ਰੇਸ਼ਨ ਨਾਲ ਖੂਨ ਗਾੜ੍ਹਾ ਹੋ ਜਾਂਦਾ ਹੈ ਤੇ ਦਿਲ ਦਾ ਖੂਨ ਪੰਪ ਕਰਨ ਵਿਚ ਮੁਸ਼ਕਲ ਹੁੰਦੀ ਹੈ। ਅਜਿਹੇ ਵਿਚ ਸਰਦੀਆਂ ਵਿਚ ਹੀਟਰ ਜਾਂ ਬਲੋਅਰ ਵਰਗੇ ਉਪਕਰਨਾਂ ਨਾਲ ਘਰ ਨੂੰ ਲੋੜ ਤੋਂ ਜ਼ਿਆਦਾ ਗਰਮ ਰੱਖਣਾ ਨੁਕਸਾਨਦਾਇਕ ਹੋ ਸਕਦਾ ਹੈ।
ਸੌਣ ਵੇਲੇ ਊਨੀ ਕੱਪੜੇ ਨਾ ਪਾਓ
ਊਨ ਦੇ ਰੇਸ਼ਿਆਂ ਵਿਚ ਲੁਕਿਆ ਹੋਟ ਕੰਡਕਟਰ ਸਰੀਰ ਤੋਂ ਨਿਕਲਣ ਵਾਲੀ ਗਰਮੀ ਨੂੰ ਕੱਪੜਿਆਂ ਦੇ ਅੰਦਰ ਹੀ ਲਾਕ ਰੱਖਦਾ ਹੈ। ਅਜਿਹੀ ਸਥਿਤੀ ਵਿਚ ਸਰੀਰ ਦਾ ਉਪਰੀ ਤਾਪਮਾਨ ਘਟ ਹੋ ਜਾਂਦਾ ਹੈ ਤੇ ਅੰਦਰੂਨੀ ਤਾਪਮਾਨ ਰੈਗੂਲੇਟ ਨਹੀਂ ਹੋ ਪਾਉਂਦਾ ਜਿਸ ਨਾਲ ਰਾਤ ਵਿਚ 7-8 ਘੰਟੇ ਤੱਕ ਸਰੀਰ ਦਾ ਤਾਪਮਾਨ ਵਧ ਰਹਿੰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਤੇ ਸਾਹ ਲੈਣ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਦਾ ਅਸਰ ਦਿਲ ਦੀ ਸਿਹਤ ‘ਤੇ ਵੀ ਪੈਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
