ਮੋਟਾਪੇ ਤੋਂ ਪੀੜਤ ਲੋਕ ਭਾਰ ਘਟਾਉਣ ਲਈ ਵੱਖ -ਵੱਖ ਉਪਾਅ ਅਪਣਾਉਂਦੇ ਹਨ। ਇਨ੍ਹਾਂ ਵਿੱਚੋਂ ਕੁੱਝ ਲੋਕ ਰਾਤ ਨੂੰ ਖਾਲੀ ਪੇਟ ਸੌਣਾ ਸਹੀ ਸਮਝਦੇ ਹਨ। ਪਰ ਮਾਹਿਰਾਂ ਦੇ ਅਨੁਸਾਰ, ਰਾਤ ਨੂੰ ਕੁੱਝ ਵੀ ਖਾਏ ਬਿਨਾਂ ਸੌਣਾ ਸਰੀਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਦੇ ਜੋਖਮ ਵਿੱਚ ਪਾਉਂਦਾ ਹੈ। ਆਓ ਅੱਜ ਅਸੀਂ ਤੁਹਾਨੂੰ ਖਾਲੀ ਪੇਟ ਸੌਣ ਦੇ ਨੁਕਸਾਨਾਂ ਬਾਰੇ ਦੱਸਦੇ ਹਾਂ –
ਮੈਟਾਬੋਲਿਜ਼ਮ ‘ਤੇ ਮਾੜਾ ਪ੍ਰਭਾਵ – ਸਾਰੀ ਰਾਤ ਕਈ ਘੰਟੇ ਭੁੱਖੇ ਰਹਿਣ ਨਾਲ ਮੈਟਾਬੋਲਿਜ਼ਮ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਸਰੀਰ ਵਿੱਚ ਇਨਸੁਲਿਨ ਦੇ ਪੱਧਰ ਵਿੱਚ ਗੜਬੜੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਕੋਲੈਸਟਰੌਲ, ਥਾਇਰਾਇਡ ਲੈਵਲ ਅਤੇ ਹਾਰਮੋਨਸ ਵਿੱਚ ਵੀ ਗੜਬੜੀ ਹੋ ਸਕਦੀ ਹੈ। ਇਸਦੇ ਕਾਰਨ, ਸਰੀਰ ਜਲਦੀ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।
ਨੀਂਦ ਨਾ ਆਉਣਾ – ਖਾਲੀ ਪੇਟ ਸੌਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ, ਰਾਤ ਨੂੰ ਭੁੱਖੇ ਸੌਣ ਨਾਲ ਦਿਮਾਗ ਸਰੀਰ ਨੂੰ ਖਾਣ ਲਈ ਸੁਚੇਤ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਦੇ ਕਾਰਨ, ਬਾਰ ਬਾਰ ਭੁੱਖ ਦੀ ਭਾਵਨਾ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਨੀਂਦ ਨਾ ਆਉਣ ਦੀ ਸਮੱਸਿਆ ਹੁੰਦੀ ਹੈ। ਹੌਲੀ ਹੌਲੀ ਇਹ ਆਦਤ ਬਣਨ ‘ਤੇ ਵਿਅਕਤੀ ਇਨਸੌਮਨੀਆ ਦਾ ਸ਼ਿਕਾਰ ਹੋ ਜਾਂਦਾ ਹੈ।
ਮਾਸਪੇਸ਼ੀਆਂ ‘ਚ ਕਮਜ਼ੋਰੀ – ਮਾਹਿਰਾਂ ਦੇ ਅਨੁਸਾਰ, ਖਾਲੀ ਪੇਟ ਸੌਣ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਸਕਦੀਆਂ ਹਨ। ਦਰਅਸਲ, ਕਈ ਘੰਟਿਆਂ ਤੱਕ ਭੁੱਖੇ ਰਹਿਣ ਕਾਰਨ ਪ੍ਰੋਟੀਨ ਅਤੇ ਅਮੀਨੋ ਐਸਿਡ ਦੀ ਕਾਰਜਸ਼ੀਲਤਾ ‘ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਸਦੇ ਕਾਰਨ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਆਉਂਦੀ ਹੈ।
ਸੁਭਾਅ ਅਨੁਸਾਰ ਚਿੜਚਿੜਾਪਨ ਵਧੇਗਾ – ਮਾਹਿਰਾਂ ਦੇ ਅਨੁਸਾਰ, ਰਾਤ ਨੂੰ ਖਾਲੀ ਪੇਟ ਸੌਣ ਨਾਲ ਮੂਡ ਸਵਿੰਗ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਸੁਭਾਅ ਵਿੱਚ ਗੁੱਸਾ ਅਤੇ ਚਿੜਚਿੜਾਪਨ ਵੱਧ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਵਿਅਕਤੀ ਹਰ ਸਮੇਂ ਗੁੱਸੇ ਹੋਣਾ ਸ਼ੁਰੂ ਕਰ ਦਿੰਦਾ ਹੈ ਜਾਂ ਛੋਟੀ ਛੋਟੀ ਗੱਲ ‘ਤੇ ਵੀ ਗੁੱਸਾ ਕਰਨਾ ਸ਼ੁਰੂ ਕਰ ਦਿੰਦਾ ਹੈ। .
ਊਰਜਾ ਦਾ ਲੈਵਲ ਘੱਟਣ ਦਾ ਖਤਰਾ – ਮਾਹਿਰਾਂ ਅਨੁਸਾਰ ਰਾਤ ਨੂੰ ਭੁੱਖੇ ਸੌਣ ਨਾਲ ਸਰੀਰ ਦੀ ਊਰਜਾ ਦਾ ਪੱਧਰ ਘੱਟ ਹੋਣ ਦਾ ਖਤਰਾ ਹੁੰਦਾ ਹੈ। ਇਸਦੇ ਕਾਰਨ, ਦਿਨ ਭਰ ਕਮਜ਼ੋਰੀ, ਥਕਾਵਟ ਅਤੇ ਸੁਸਤੀ ਮਹਿਸੂਸ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਦਿਨ ਭਰ ਕੰਮ ਕਰਨ ਦੀ ਕੁਸ਼ਲਤਾ ਵੀ ਘੱਟਣੀ ਸ਼ੁਰੂ ਹੋ ਜਾਂਦੀ ਹੈ।
ਇਹ ਵੀ ਪੜ੍ਹੋ : Tokyo Olympic : PM ਮੋਦੀ ਨੇ ਰਵੀ ਦਹੀਆ ਨੂੰ ਮੈਡਲ ਜਿੱਤਣ ਤੇ ਦਿੱਤੀ ਵਧਾਈ ਤੇ CM ਖੱਟਰ ਨੇ ਕੀਤੇ ਇਹ ਵੱਡੇ ਐਲਾਨ
ਅਜਿਹੀ ਸਥਿਤੀ ਵਿੱਚ, ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬੱਚਣ ਲਈ, ਸੌਣ ਤੋਂ ਪਹਿਲਾਂ ਕੁੱਝ ਹਲਕਾ ਖਾਓ, ਤਾਂ ਜੋ ਆਪਣੇ ਭਾਰ ਨੂੰ ਕਾਬੂ ਵਿੱਚ ਰੱਖਣ ਦੇ ਨਾਲ-ਨਾਲ ਤੁਸੀਂ ਬਿਮਾਰੀਆਂ ਤੋਂ ਬਚੇ ਰਹੋ।
ਇਹ ਵੀ ਦੇਖੋ : Tokyo ‘ਚ ਜਿੱਤ, India ‘ਚ ਜਸ਼ਨ, Hockey ਦੀ ਜਿੱਤ ਦੇਖ ਰੋ ਪਈ Captain Manpreet Singh ਦੀ ਦਾਦੀ-ਮਾਂ |