Summer healthy drinks: ਗਰਮੀਆਂ ‘ਚ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਜਿਸ ਕਾਰਨ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡੀਹਾਈਡ੍ਰੇਸ਼ਨ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਡਾਇਟ ਦਾ ਖਾਸ ਧਿਆਨ ਰੱਖੋ। ਗਰਮੀਆਂ ਦੇ ਮੌਸਮ ‘ਚ ਤੁਸੀਂ ਆਪਣੀ ਡਾਈਟ ‘ਚ ਕੁਝ ਡਰਿੰਕਸ ਸ਼ਾਮਲ ਕਰ ਸਕਦੇ ਹੋ। ਮਾਹਿਰਾਂ ਅਨੁਸਾਰ ਇਹ ਤੁਹਾਡੇ ਭਾਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਸਰੀਰ ਨੂੰ ਹਾਈਡ੍ਰੇਟ ਰੱਖਣ ‘ਚ ਵੀ ਮਦਦ ਕਰੇਗਾ। ਤਾਂ ਆਓ ਜਾਣਦੇ ਹਾਂ ਅਜਿਹੇ ਹੀ ਕੁਝ ਖਾਸ ਡਰਿੰਕਸ ਬਾਰੇ…
ਤਰਬੂਜ ਅਤੇ ਨਿੰਬੂ ਨਾਲ ਬਣਿਆ ਸ਼ਰਬਤ: ਇਹ ਦੋਵੇਂ ਡ੍ਰਿੰਕ ਤੁਹਾਡੇ ਸਰੀਰ ਨੂੰ ਹਾਈਡਰੇਟ ਰੱਖਣ ‘ਚ ਮਦਦ ਕਰਨਗੇ। ਨਿੰਬੂ ‘ਚ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਤੁਹਾਡੀ ਪਾਚਨ ਕਿਰਿਆ ਨੂੰ ਸੁਧਾਰਨ ‘ਚ ਮਦਦ ਕਰਦੇ ਹਨ। ਤਰਬੂਜ ‘ਚ ਆਰਜੀਨਾਈਨ ਨਾਮਕ ਅਮੀਨੋ ਐਸਿਡ ਹੁੰਦਾ ਹੈ ਜੋ ਭਾਰ ਘਟਾਉਣ ‘ਚ ਮਦਦ ਕਰਦਾ ਹੈ। ਤੁਸੀਂ ਨਿੰਬੂ ਅਤੇ ਤਰਬੂਜ ਦਾ ਰਸ ਕੱਢ ਕੇ ਡਰਿੰਕ ਤਿਆਰ ਕਰ ਸਕਦੇ ਹੋ। ਸਵਾਦ ਲਈ ਤੁਸੀਂ ਇਸ ‘ਚ ਖੰਡ ਜਾਂ ਸ਼ਹਿਦ ਵੀ ਮਿਲਾ ਸਕਦੇ ਹੋ।
ਨਾਰੀਅਲ ਅਤੇ ਗੁਲਾਬ ਨਾਲ ਬਣਿਆ ਮਿਲਕਸ਼ੇਕ: ਨਾਰੀਅਲ ਪਾਣੀ ਭਾਰ ਘਟਾਉਣ ‘ਚ ਮਦਦ ਕਰਦਾ ਹੈ। ਨਾਲ ਹੀ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ। ਨਾਰੀਅਲ ਨੂੰ ਹਾਈਡ੍ਰੇਸ਼ਨ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ‘ਚ ਫਾਈਬਰ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਕੈਲੋਰੀ ਅਤੇ ਫੈਟ ਨੂੰ ਘੱਟ ਕਰਨ ‘ਚ ਵੀ ਮਦਦ ਕਰਦੇ ਹਨ। ਗੁਲਾਬ ‘ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਪਾਚਨ ਅਤੇ ਭਾਰ ਦੋਵਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਦੋ ਚੀਜ਼ਾਂ ਤੋਂ ਬਣਿਆ ਡ੍ਰਿੰਕ ਤੁਹਾਡੇ ਸਰੀਰ ‘ਚ ਪਾਣੀ ਦੀ ਮਾਤਰਾ ਨੂੰ ਘੱਟ ਕਰਨ ਦੇ ਨਾਲ-ਨਾਲ ਭਾਰ ਘਟਾਉਣ ‘ਚ ਵੀ ਮਦਦ ਕਰੇਗਾ। ਦੁੱਧ ‘ਚ ਨਾਰੀਅਲ, ਗੁਲਾਬ ਅਤੇ ਖੰਡ ਮਿਲਾ ਕੇ ਬਲੈਂਡ ਕਰ ਲਓ। ਤੁਹਾਡਾ ਡਰਿੰਕ ਤਿਆਰ ਹੈ।
ਗ੍ਰੀਨ ਟੀ ਦਾ ਸੇਵਨ: ਗ੍ਰੀਨ ਟੀ ਨੂੰ ਐਂਟੀਆਕਸੀਡੈਂਟਸ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਗ੍ਰੀਨ ਟੀ ‘ਚ ਕੈਟੇਚਿਨ ਅਤੇ ਕੈਫੀਨ ਪਾਇਆ ਜਾਂਦਾ ਹੈ ਜੋ ਤੁਹਾਡੇ ਸਰੀਰ ‘ਚ ਮੈਟਾਬੋਲਿਜ਼ਮ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਜੇਕਰ ਤੁਸੀਂ ਗਰਮੀਆਂ ‘ਚ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਠੰਡਕ ਮਹਿਸੂਸ ਹੋਵੇਗੀ। ਇਸ ਤੋਂ ਇਲਾਵਾ ਇਹ ਤੁਹਾਨੂੰ ਸੂਰਜ ਦੀਆਂ ਯੂਵੀ ਕਿਰਨਾਂ ਤੋਂ ਬਚਾਉਣ ‘ਚ ਵੀ ਮਦਦ ਕਰਦੀ ਹੈ। ਇਸ ਦੇ ਸੇਵਨ ਨਾਲ ਤੁਹਾਡਾ ਸਰੀਰ ਵੀ ਸਿਹਤਮੰਦ ਰਹੇਗਾ।
ਬਲੈਕ ਟੀ ਦਾ ਸੇਵਨ: ਇਸ ‘ਚ ਪੌਲੀਫੇਨੌਲ ਨਾਮਕ ਪੌਸ਼ਟਿਕ ਤੱਤ ਹੁੰਦਾ ਹੈ ਜੋ ਤੁਹਾਡੇ ਸਰੀਰ ‘ਚ ਮੋਟਾਪੇ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਮਾਹਿਰਾਂ ਅਨੁਸਾਰ ਬਲੈਕ ਟੀ ਪੀਣ ਨਾਲ ਭਾਰ ਘੱਟ ਹੁੰਦਾ ਹੈ ਅਤੇ ਵੇਸਟ ਲਾਈਨ ਘੱਟ ਹੁੰਦੀ ਹੈ।
ਐਲੋਵੇਰਾ ਜੂਸ ਦਾ ਸੇਵਨ: ਸਰੀਰ ‘ਚ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਐਲੋਵੇਰਾ ਜੂਸ ਨੂੰ ਵੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਇਸ ‘ਚ ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਸਿਹਤ ਤੋਂ ਇਲਾਵਾ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪੇਟ ਨਾਲ ਜੁੜੀਆਂ ਸਮੱਸਿਆਵਾਂ ਅਤੇ ਸਿਰ ਦਰਦ ‘ਚ ਵੀ ਐਲੋਵੇਰਾ ਬਹੁਤ ਫਾਇਦੇਮੰਦ ਹੁੰਦਾ ਹੈ।
ਪ੍ਰੋਟੀਨ ਸ਼ੇਕ ਦਾ ਸੇਵਨ: ਪ੍ਰੋਟੀਨ ਸ਼ੇਕ ‘ਚ ਸੋਇਆ ਪ੍ਰੋਟੀਨ, ਕੇਸਿਨ ਪ੍ਰੋਟੀਨ ਅਤੇ ਪੀ ਪ੍ਰੋਟੀਨ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਆਸਾਨੀ ਨਾਲ ਭਾਰ ਘਟਾਉਣ ‘ਚ ਮਦਦ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਪ੍ਰੋਟੀਨ ਸ਼ੇਕ ਨੂੰ ਹਜ਼ਮ ਕਰਨ ਲਈ ਤੁਹਾਡੇ ਸਰੀਰ ਨੂੰ ਬਹੁਤ ਐਨਰਜ਼ੀ ਦੀ ਲੋੜ ਹੁੰਦੀ ਹੈ ਜਿਸ ਨਾਲ ਸਰੀਰ ‘ਚ ਕੈਲੋਰੀ ਬਰਨ ਹੋਣ ‘ਚ ਮਦਦ ਮਿਲਦੀ ਹੈ।