ਇੱਕ ਪਾਸੇ ਪੰਜਾਬ ‘ਚ ਗਰਮੀ ਨੇ ਲੋਕਾਂ ਨੂੰ ਵਖਤ ਪਾਇਆ ਹੋਇਆ ਹੈ, ਦੂਜੇ ਪਾਸੇ ਸੂਬੇ ‘ਚ ਔਰਤਾਂ ਨੇ ਮੀਂਹ ਲਈ ਭਗਵਾਨ ਇੰਦਰ ਨੂੰ ਖੁਸ਼ ਕਰਨ ਲਈ ਅਨੋਖਾ ਤਰੀਕਾ ਅਪਣਾਇਆ ਹੈ। ਇਹ ਸੰਗਰੂਰ ਦੇ ਭਵਾਨੀਗੜ੍ਹ ਦਾ ਹੈ, ਜਿੱਥੇ ਮੰਗਲਵਾਰ ਨੂੰ ਔਰਤਾਂ ਨੇ ਪੁਰਾਣੇ ਪੰਜਾਬੀ ਸੱਭਿਆਚਾਰ ਦੀ ਯਾਦ ਦਿਵਾਈ। ਗਰਮੀ ਘੱਟ ਕਰਨ ਲਈ ਔਰਤਾਂ ਨੇ ਗੁੱਡੀ ਫੂਕੀ। ਉਨ੍ਹਾਂ ਨੇ ਕਿਹਾ – ਹੇ ਰੱਬਾ, ਸਾਡੇ ਘਰ ਮੀਂਹ ਵਰਲਸਾ, ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਤਾੜੀਆਂ ਵਜਾ ਕੇ ਬੋਲੀਆਂ ਪਾਈਆਂ।
ਪੁਰਾਣੀ ਧਾਰਨਾ ਹੈ ਕਿ ਗੁੱਡੀ ਫੂਕਣ ਨਾਲ ਇੰਦਰ ਦੇਵਤਾ ਖੁਸ਼ ਹੋ ਜਾਂਦੇ ਹਨ। ਗੱਲਬਾਤ ਦੌਰਾਨ ਗੁਰਵਿੰਦਰ ਕੌਰ, ਗੁਲਾਬੋ ਅਤੇ ਰਾਣੀ ਆਦਿ ਔਰਤਾਂ ਨੇ ਦੱਸਿਆ ਕਿ ਪੁਰਾਣੀ ਧਾਰਨਾ ਹੈ ਕਿ ਜਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਮੀਂਹ ਪੈਣ ਦਾ ਕੋਈ ਸੰਕੇਤ ਨਹੀਂ ਹੁੰਦਾ ਤਾਂ ਪਿੰਡ ਦੀਆਂ ਔਰਤਾਂ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਗੁੱਡੀ ਫੂਕਦੀਆਂ ਹਨ। ਇਸ ਵਾਰ ਵੀ ਅੱਤ ਦੀ ਗਰਮੀ ਨੂੰ ਦੇਖਦੇ ਹੋਏ ਗੁੱਡੀ ਫੂਕੀ ਗਈ ਅਤੇ ਆਸ ਕੀਤੀ ਜਾ ਰਹੀ ਹੈ ਕਿ ਇੰਦਰ ਖੁਸ਼ ਹੋਣਗੇ ਅਤੇ ਮੀਂਹ ਵਰ੍ਹਾਉਣਗੇ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕੇਗੀ।
ਇਹ ਵੀ ਪੜ੍ਹੋ : ਪੰਜਾਬ ‘ਚ ਹੋਵੇਗਾ ਗੰਭੀਰ ਬਿਜਲੀ ਸੰਕਟ! AIPEF ਨੇ CM ਮਾਨ ਨੂੰ ਲਿਖੀ ਚਿੱਠੀ
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਲੁਧਿਆਣਾ ਦਾ ਤਾਪਮਾਨ 44 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ। ਉਮੀਦ ਹੈ ਕਿ 20 ਜੂਨ ਤੋਂ ਬਾਅਦ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: