ਦੁਨੀਆ ਦੇ ਕੁਝ ਕਬੀਲਿਆਂ ਦੇ ਅਜਿਹੇ ਅਜੀਬੋ-ਗਰੀਬ ਰਿਵਾਜ ਹਨ, ਜਿਨ੍ਹਾਂ ਨੂੰ ਸੁਣ ਕੇ ਤੁਹਾਨੂੰ ਯਕੀਨ ਕਰਨਾ ਮੁਸ਼ਕਲ ਹੋ ਜਾਵੇਗਾ। ਅੱਜ ਸਾਡਾ ਸਮਾਜ ਭਾਵੇਂ ਕਿੰਨਾ ਵੀ ਤਰੱਕੀ ਕਰ ਗਿਆ ਹੋਵੇ ਪਰ ਕੁਝ ਸਮਾਜ ਅਜਿਹੇ ਵੀ ਹਨ ਜੋ ਇਨ੍ਹਾਂ ਅਜੀਬ ਰਿਵਾਜਾਂ ਨੂੰ ਆਪਣੀ ਪਛਾਣ ਮੰਨਦੇ ਹਨ। ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਬੰਗਲਾਦੇਸ਼ ਦੇ ਦੇ ਦੱਖਣ-ਪੂਰਬੀ ਜੰਗਲਾਂ ਮੰਡੀ ਦੇ ਇੱਕ ਕਬੀਲੇ ਬਾਰੇ, ਜਿਥੇ ਮੰਡੀ ਜਾਤੀ ਵਿੱਚ ਮਾਂ-ਧੀ ਦਾ ਇੱਕੋ ਮਰਦ ਨਾਲ ਵਿਆਹ ਕਰਨ ਦਾ ਰਿਵਾਜ ਹੈ।
ਕੁਝ ਹਾਲਾਤਾਂ ਵਿੱਚ ਧੀ ਨੂੰ ਆਪਣੇ ਪਿਤਾ ਦੀ ਵਹੁਟੀ ਬਣਨਾ ਪੈਂਦਾ ਹੈ। ਕਈਆਂ ਲਈ ਇਹ ਮਜਬੂਰੀ ਸੀ ਤੇ ਕਈਆਂ ਲਈ ਆਪਣੇ ਬਾਪ ਦੀ ਦੁਲਹਨ ਬਣਨਾ ਸੁਪਨਾ ਹੁੰਦਾ ਹੈ। ਅਜਿਹਾ ਕਰਨ ਪਿੱਛੇ ਇੱਕ ਵਿਸ਼ਵਾਸ ਹੈ ਕਿ ਇਸ ਨਾਲ ਔਰਤਾਂ ਦੀ ਸੁਰੱਖਿਆ ਹੋਵੇਗੀ ਅਤੇ ਉਨ੍ਹਾਂ ਦਾ ਸਮਾਜ ਬਚਿਆ ਰਹੇਗਾ।
ਕਿਹਾ ਜਾਂਦਾ ਹੈ ਕਿ ਅਜਿਹਾ ਉਦੋਂ ਕੀਤਾ ਜਾਂਦਾ ਹੈ ਜਦੋਂ ਕਿਸੇ ਔਰਤ ਦੇ ਪਤੀ ਦੀ ਬਹੁਤ ਛੋਟੀ ਉਮਰ ਵਿੱਚ ਮੌਤ ਹੋ ਜਾਂਦੀ ਹੈ, ਤਾਂ ਉਸ ਦਾ ਦੂਜਾ ਵਿਆਹ ਪਰਿਵਾਰ ਦੇ ਕਿਸੇ ਨੌਜਵਾਨ ਨਾਲ ਕਰ ਦਿੱਤਾ ਜਾਂਦਾ ਹੈ। ਅਜਿਹੇ ‘ਚ ਜੇ ਕਿਸੇ ਔਰਤ ਦੀ ਪਹਿਲਾਂ ਹੀ ਦੀ ਹੈ ਤਾਂ ਨੌਜਵਾਨ ਨੂੰ ਉਸ ਧੀ ਦਾ ਪਤੀ ਵੀ ਮੰਨਿਆ ਜਾਂਦਾ ਹੈ। ਜਦੋਂ ਔਰਤ ਦੀ ਧੀ ਵੱਡੀ ਹੁੰਦੀ ਹੈ ਤਾਂ ਉਸ ਨੂੰ ਆਪਣੀ ਮਾਂ ਦੇ ਦੂਜੇ ਪਤੀ ਨੂੰ ਆਪਣਾ ਪਤੀ ਸਮਝਣਾ ਪੈਂਦਾ ਹੈ ਅਤੇ ਪਤਨੀ ਵਾਂਗ ਵਿਹਾਰ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : ਲੁੱਟ ਦੇ ਇਰਾਦੇ ਨਾਲ ਆਏ ਲੁਟੇਰਿਆਂ ਨੂੰ ਔਰਤਾਂ ਨੇ ਪਾਈਆਂ ਭਾਜੜਾਂ, ਡੰਡੇ ਨਾਲ ਕੁੱਟਿਆ, ਹਥਿਆਰ ਛੱਡ ਭੱਜੇ
ਇੱਕ ਰਿਪੋਰਟ ਮੁਤਾਬਕ 2015 ਵਿੱਚ ਮੈਰੀ ਕਲੇਅਰ ਵੈਬਸਾਈਟ ਨੇ ਇਸ ਕਬੀਲੇ ਦੀ ਇੱਕ ਕੁੜੀ ਓਰੋਲਾ ਨਾਲ ਇਸ ਰਿਵਾਜ ਬਾਰੇ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਮਾਂ 25 ਸਾਲ ਦੀ ਸੀ ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ। ਫਿਰ ਓਰੇਲਾ ਦੀ ਮਾਂ ਮਿਤਾਮੋਨੀ ਦਾ ਵਿਆਹ 17 ਸਾਲਾਂ ਨੋਟੇਨ ਨਾਲ ਹੋਇਆ, ਜਿਸ ਨੇ ਇਹ ਸ਼ਰਤ ਰਖੀ ਕਿ ਉਹ ਓਰੇਲਾ ਨਾਲ ਵੀ ਵਿਆਹ ਕਰੇਗਾ। 2015 ਵਿੱਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਓਰੇਲਾ ਪਹਿਲਾਂ ਹੀ ਆਪਣੇ ਪਿਤਾ ਅਤੇ ਪਤੀ ਲਈ 3 ਬੱਚਿਆਂ ਦੀ ਮਾਂ ਸੀ, ਜਦੋਂ ਕਿ ਉਸਦੀ ਮਾਂ 2 ਬੱਚਿਆਂ ਦੀ ਮਾਂ ਸੀ। ਹਾਲਾਂਕਿ ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਮਾਜ ਵਿੱਚ ਕੁਝ ਬਦਲਾਅ ਆਇਆ ਹੈ, ਜਿਸ ਕਾਰਨ ਹੌਲੀ-ਹੌਲੀ ਅਜਿਹੇ ਰਿਵਾਜਾਂ ਦਾ ਸਿਲਸਿਲਾ ਬੰਦ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: